...ਤੇ ''ਕੈਪਟਨ'' ਕਿਸੇ ਵੀ ਹਾਲਾਤ ''ਚ ਨਹੀਂ ਛੱਡਣਗੇ ''ਪੰਜਾਬ''

Friday, Mar 20, 2020 - 07:24 PM (IST)

...ਤੇ ''ਕੈਪਟਨ'' ਕਿਸੇ ਵੀ ਹਾਲਾਤ ''ਚ ਨਹੀਂ ਛੱਡਣਗੇ ''ਪੰਜਾਬ''

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਰਾਸ਼ਟਰੀ ਰਾਜਨੀਤੀ ਲਈ ਪੰਜਾਬ ਨੂੰ ਛੱਡਣ 'ਚ ਕੋਈ ਰੁਚੀ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਪਾਰਟੀ ਦੀ ਅਗਵਾਈ ਕਰਨ ਅਤੇ ਇਸ ਦੀ ਸ਼ਾਨ ਨੂੰ ਮੁੜ ਸੁਰਜੀਤ ਕਰਨ ਲਈ ਪੂਰੀ ਤਰਾਂ ਸਮਰੱਥ ਹਨ। ਆਪਣੀ ਸਰਕਾਰ ਦੀ ਤੀਜੀ ਵਰ੍ਹੇਗੰਢ ਮੌਕੇ ਕਰਵਾਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਗਲੀ ਲੀਡਰਸ਼ਿਪ ਦੀ ਚੋਣ ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਯੂ. ਸੀ.) 'ਤੇ ਟਿਕੀ ਹੋਈ ਹੈ ਅਤੇ ਹਰ ਕੋਈ ਚਾਹੁੰਦਾ ਹੈ ਕਿ 130 ਸਾਲ ਪੁਰਾਣੀ ਪਾਰਟੀ ਮੁੜ ਸੱਤਾ 'ਚ ਆਵੇ ਅਤੇ ਗੁਆਈ ਸ਼ਾਨ ਨੂੰ ਮੁੜ ਸੁਰਜੀਤ ਕਰੇ।        

ਇਹ ਵੀ ਪੜ੍ਹੋ : ਸਿਆਸਤ ਤੋਂ ਅਜੇ ਰਿਟਾਇਰ ਨਹੀਂ ਹੋਣਗੇ 'ਕੈਪਟਨ', ਮੀਡੀਆ ਸਾਹਮਣੇ ਕੀਤਾ ਵੱਡਾ ਐਲਾਨ

PunjabKesari
ਨਵੀਂ ਲੀਡਰਸਪਿ ਦੇ ਉਭਾਰ ਦੀ ਲੋੜ ਨੂੰ ਸਮਝਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਈ ਸਾਲਾਂ ਤੋਂ ਸੋਨੀਆ ਗਾਂਧੀ ਨਾਲ ਨੇੜਿਓਂ ਕੰਮ ਕਰਨ ਤੋਂ ਬਾਅਦ ਉਨ੍ਹਾਂ ਦੇਖਿਆ ਕਿ ਉਹ ਇਕ ਯੋਗ ਆਗੂ ਹਨ, ਜੋ ਇੱਕ ਵਿਅਕਤੀ ਨੂੰ ਨੌਕਰੀ ਦੇਣ ਅਤੇ ਉਸ ਨੂੰ ਸਹਾਰਾ ਦੇਣ 'ਚ ਸਹਾਇਤਾ ਪ੍ਰਦਾਨ ਕਰਨ ਦੇ ਆਧੁਨਿਕ ਸੰਕਲਪ ਵਿੱਚ ਵਿਸ਼ਵਾਸ ਰੱਖਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਕੋਲ ਪਾਰਟੀ ਦੇ ਨੇਤਾ ਵਜੋਂ ਅਗਵਾਈ ਕਰਨ ਦੀ ਸਮਰੱਥਾ ਹੈ ਪਰ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਪਾਰਟੀ ਦੀ ਵਾਂਗਡੋਰ ਨਾ ਸੰਭਾਲਣ ਦੀ ਜ਼ਿੱਦ ਫੜ੍ਹੀ ਹੈ। ਭਾਰਤ 'ਚ ਨੌਜਵਾਨਾਂ ਦੀ 70 ਫੀਸਦੀ ਆਬਾਦੀ ਹੋਣ ਕਰਕੇ, ਨੌਜਵਾਨ ਲੀਡਰਸ਼ਿਪ ਦੀ ਲੋੜ ਨੂੰ ਨਜ਼ਰ-ਅੰਦਾਜ ਨਹੀਂ ਕੀਤਾ ਜਾ ਸਕਦਾ ਅਤੇ ਰਾਹੁਲ ਇਹ ਭੂਮਿਕਾ ਨਿਭਾਉਣ ਲਈ ਪੂਰੀ ਤਰਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਜਿੱਤ ਅਤੇ ਹਾਰ ਰਾਜਨੀਤੀ ਦਾ ਹਿੱਸਾ ਹੈ ਅਤੇ ਇਕ ਹਾਰ (2019 ਲੋਕ ਸਭਾ ਚੋਣਾਂ) ਰਾਹੁਲ ਗਾਂਧੀ ਨੂੰ ਰੋਕ ਨਹੀਂ ਸਕਦੀ। ਉਨ੍ਹਾਂ ਕਿਹਾ, 'ਮੈਂ ਆਪਣੀਆਂ ਪਹਿਲੀਆਂ ਦੋ ਚੋਣਾਂ 'ਚ ਹਾਰੀਆਂ ਸੀ, ਪਰ ਜੇ ਮੈਂ ਇਸ ਹਾਰ ਤੋਂ ਨਿਰਾਸ਼ ਹੋ ਕੇ ਘਰ ਬੈਠ ਜਾਂਦਾ ਤਾਂ ਮੈਂ ਅੱਜ ਇਸ ਥਾਂ 'ਤੇ ਨਾ ਹੁੰਦਾ।'

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਤੋਂ ਪੰਜਾਬ ਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ : ਕੈਪਟਨ

PunjabKesari
ਪ੍ਰਿਯੰਕਾ ਗਾਂਧੀ ਨੂੰ ਆਪਣੀ ਮਾਂ ਅਤੇ ਦਾਦੀ ਦੋਹਾਂ ਦੇ ਗੁਣਾਂ ਵਾਲੀ ਇੱਕ ਸਮਝਦਾਰ ਅਤੇ ਦ੍ਰਿੜ ਇਰਾਦਿਆਂ ਵਾਲੀ ਮਹਿਲਾਂ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਅਤੇ ਪ੍ਰਿਯੰਕਾ ਦੋਵੇਂ ਸਖਤ ਹਨ ਪਰ ਹਮੇਸ਼ਾਂ ਬਹੁਤ ਨਿਮਰਤਾ ਰੱਖਦੇ ਹਨ। ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਉਨ੍ਹਾਂ ਨੂੰ ਅਹੁਦਾ ਸੰਭਾਲਣ ਲਈ ਕਹਿਣ ਦੀ ਸੰਭਾਵਨਾ ਬਾਰੇ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਛੱਡਣਾ ਨਹੀਂ ਚਾਹੁੰਦੇ ਅਤੇ ਉਹ ਆਪਣੇ ਸੂਬੇ ਦੇ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ ਪਰ ਉਹ ਇਸ ਨੂੰ ਪਸੰਦ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਸਥਾਨਕ ਨੀਤੀਆਂ ਤੋਂ ਵਧੇਰੇ ਪ੍ਰਭਾਵਿਤ ਹਨ ਅਤੇ ਰਾਸ਼ਟਰੀ ਨੀਤੀਆਂ ਦੀ ਪਰਵਾਹ ਨਹੀਂ ਕਰਦੇ। ਮੁੱਖ ਮੰਤਰੀ ਨੇ ਮੱਧ ਪ੍ਰਦੇਸ ਦੇ ਸਿਆਸੀ ਘਟਨਾਕ੍ਰਮ ਨੂੰ 'ਆਇਆ ਰਾਮ ਗਿਆ ਰਾਮ' ਦੱਸਦਿਆਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਸਾਰੇ ਮਾਮਲੇ 'ਚ ਪੈਸਾ ਸ਼ਾਮਲ ਸੀ।

ਇਹ ਵੀ ਪੜ੍ਹੋ : ਜਾਖੜ ਨੇ ਸਿਆਸੀ ਅੰਦਾਜ਼ 'ਚ ਕੀਤੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ

ਉਨ੍ਹਾਂ ਕਿਹਾ ਕਿ ਇਹ ਭਾਰਤੀ ਲੋਕਤੰਤਰ ਦੇ ਕੰਮ ਕਰਨ ਦਾ ਤਰੀਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਦੋ ਵਾਰ ਚੁਣੀ ਹੋਈ ਸਰਕਾਰ ਨੂੰ ਸੱਤਾ 'ਚੋਂ ਬਾਹਰ ਕੱਢਣ ਲਈ ਨਿੰਦਣਯੋਗ ਢੰਗ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਚੀਜ ਲੋਕਤੰਤਰੀ ਪ੍ਰਣਾਲੀ ਨੂੰ ਕਮਜ਼ੋਰ ਕਰਦੀ ਹੈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਦਿਮਾਗ ਵਿੱਚ ਕੀ ਚਲ ਰਿਹਾ ਹੈ, ਪਰ ਸਾਬਕਾ ਮੰਤਰੀ ਯਕੀਨੀ ਤੌਰ 'ਤੇ ਕਾਂਗਰਸ ਦਾ ਹਿੱਸਾ ਹਨ ਅਤੇ ਉਨਾਂ ਨੂੰ ਵਿਧਾਇਕ ਨਾਲ ਕੰਮ ਕਰਨ 'ਚ ਕੋਈ ਮੁਸਕਲ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਸਿੱਧੂ ਨੂੰ ਬਚਪਨ ਤੋਂ ਜਾਣਦੇ ਹਨ ਅਤੇ ਉਹ ਇਕ ਚੰਗੇ ਇਨਸਾਨ ਹਨ। ਮੁੱਖ ਮੰਤਰੀ ਨੇ ਯੂ-ਟਿਊਬ ਚੈਨਲ ਨੂੰ ਲਾਂਚ ਕਰਨ ਦੇ ਸਿੱਧੂ ਦੇ ਫੈਸਲੇ ਨੂੰ ਉਨ੍ਹਾਂ (ਸਿੱਧੂ) ਦਾ ਆਪਣਾ ਮਾਮਲਾ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ 'ਚ ਬਹੁਤ ਸਾਰੇ ਚੈਨਲ ਹਨ ਅਤੇ ਜੇਕਰ ਸਿੱਧੂ ਮਹਿਸੂਸ ਕਰਦੇ ਹਨ ਕਿ ਇਹ ਲੰਬੇ ਸਮੇਂ ਲਈ ਸਹਾਇਤਾ ਕਰੇਗਾ, ਤਾਂ ਉਸ ਨੂੰ ਕਰਨ ਦਿਓ।
ਇਹ ਵੀ ਪੜ੍ਹੋ : ਜਨਮ ਪ੍ਰਮਾਣ ਪੱਤਰ ਮੇਰੇ ਕੋਲ ਵੀ ਨਹੀਂ, ਨਾ ਹੀ ਅੱਧਾ ਪੰਜਾਬ ਪੇਸ਼ ਕਰ ਸਕਦੈ : ਕੈਪਟਨ


author

Babita

Content Editor

Related News