ਕੈਪਟਨ ਖਿਲਾਫ ਆਮਦਨ ਟੈਕਸ ਵਿਭਾਗ ਦੀ ਸ਼ਿਕਾਇਤ ਸਬੰਧੀ ਸੁਣਵਾਈ ਟਲੀ

Saturday, Oct 05, 2019 - 02:46 PM (IST)

ਕੈਪਟਨ ਖਿਲਾਫ ਆਮਦਨ ਟੈਕਸ ਵਿਭਾਗ ਦੀ ਸ਼ਿਕਾਇਤ ਸਬੰਧੀ ਸੁਣਵਾਈ ਟਲੀ

ਲੁਧਿਆਣਾ (ਮਹਿਰਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਆਮਦਨ ਟੈਕਸ ਵਿਭਾਗ ਦੀ ਸ਼ਿਕਾਇਤ 'ਤੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪੀ. ਐੱਸ. ਕਾਲੇਕਾ ਦੀ ਅਦਾਲਤ ਵਿਚ ਕੋਈ ਸੁਣਵਾਈ ਨਹੀਂ ਹੋ ਸਕੀ। ਕੈਪਟਨ ਅਮਰਿੰਦਰ ਸਿੰਘ ਨੂੰ ਅਦਾਲਤ 'ਚ ਤਲਬ ਕਰਨ ਲਈ ਆਮਦਨ ਟੈਕਸ ਵਿਭਾਗ ਦੇ ਵਕੀਲ ਵੱਲੋਂ ਬਹਿਸ ਕੀਤੀ ਜਾਣੀ ਸੀ, ਜੋ ਨਹੀਂ ਹੋ ਸਕੀ।

ਅਦਾਲਤ ਨੇ ਬਹਿਸ ਸੁਣਨ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੇਸ ਦੀ ਅਗਲੀ ਸੁਣਵਾਈ 19 ਅਕਤੂਬਰ ਨਿਰਧਾਰਤ ਕੀਤੀ ਹੈ, ਜਦੋਂ ਕਿ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਸਬੰਧੀ ਕੇਸ ਦੀ ਅਗਲੀ ਸੁਣਵਾਈ ਅਦਾਲਤ ਨੇ ਪਹਿਲਾਂ ਹੀ 21 ਅਕਤੂਬਰ ਤੈਅ ਕਰ ਦਿੱਤੀ ਹੈ। ਆਮਦਨ ਕਰ ਵਿਭਾਗ ਵੱਲੋਂ ਆਪਣੀਆਂ ਗਵਾਹੀਆਂ ਬੰਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਅਦਾਲਤ ਵਿਚ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਨੂੰ ਤਲਬ ਕਰਨ ਜਾਂ ਨਾ ਕਰਨ 'ਤੇ ਬਹਿਸ ਨੂੰ ਲੈ ਕੇ ਕੇਸ ਨੂੰ ਅੱਜ ਲਈ ਰੱਦ ਕੀਤਾ ਗਿਆ ਸੀ।


author

Babita

Content Editor

Related News