ਕੈਪਟਨ ਦੇ ਦਖਲ ਨਾਲ ਹੱਲ ਹੋਵੇਗੀ ਆਵਾਰਾ ਕੁੱਤਿਆ ਦੀ ਸਮੱਸਿਆ

Saturday, Jul 06, 2019 - 11:45 AM (IST)

ਕੈਪਟਨ ਦੇ ਦਖਲ ਨਾਲ ਹੱਲ ਹੋਵੇਗੀ ਆਵਾਰਾ ਕੁੱਤਿਆ ਦੀ ਸਮੱਸਿਆ

ਲੁਧਿਆਣਾ (ਹਿਤੇਸ਼) : ਪੰਜਾਬ 'ਚ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੱਲ ਹੋਣ ਸਬੰਧੀ ਆਸ ਦੀ ਕਿਰਨ ਦਿਖਾਈ ਦਿੱਤੀ ਹੈ, ਜਿਸ ਤਹਿਤ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਇਸ ਕੇਸ 'ਚ ਦਖਲ ਦਿੱਤਾ ਹੈ ਅਤੇ ਮੁੱਖ ਸਕੱਤਰ ਦੀ ਅਗਵਾਈ 'ਚ ਅਧਿਕਾਰੀਆਂ ਦਾ ਗਰੁੱਪ ਬਣਾ ਕੇ ਦੋ ਹਫਤੇ 'ਚ ਰਿਪੋਰਟ ਮੰਗੀ ਹੈ। ਧਿਆਨ ਦੇਣ ਯੋਗ ਹੈ ਕਿ ਪੰਜਾਬ 'ਚ ਆਵਾਰਾ ਕੁੱਤਿਆਂ ਦੀ ਸਮੱਸਿਆ ਇਸ ਤਰ੍ਹਾਂ ਗੰਭੀਰ ਰੂਪ ਧਾਰ ਚੁੱਕੀ ਹੈ ਕਿ ਹਰ ਇਲਾਕੇ 'ਚ ਆਵਾਰਾ ਕੁੱਤਿਆਂ ਵਲੋਂ ਛੋਟੇ ਬੱੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ 'ਚ ਆਵਾਰਾ ਕੁੱਤਿਆਂ ਵਲੋਂ ਹਮਲਾ ਹੋਣ ਕਾਰਨ ਰੋਜ਼ਾਨਾ ਲੋਕਾਂ ਦੇ ਜ਼ਖਮੀਂ ਹੋਣ ਦੀਆਂ ਘਟਨਾਵਾਂ ਹੋਣ ਤੋਂ ਇਲਾਵਾ ਕਈਆਂ ਦੀ ਮੌਤ ਹੋਣ ਦੇ ਕੇਸ ਸਾਹਮਣੇ ਆ ਚੁੱਕੇ ਹਨ, ਜਿਸ ਦੇ ਮੱਦੇਨਜ਼ਰ ਕੈਪਟਨ ਵਲੋਂ ਹਾਈ ਲੈਵਲ ਮੀਟਿੰਗ ਬੁਲਾਈ ਗਈ, ਜਿਸ 'ਚ ਮੁੱਖ ਸਕੱਤਰ ਤੋਂ ਇਲਾਵਾ ਲੋਕਲ ਬਾਡੀਜ਼, ਦਿਹਾਤੀ ਵਿਕਾਸ, ਪਸ਼ੂ ਪਾਲਣ ਵਿਭਾਗ ਅਤੇ ਗਡਵਾਸੂ ਦੇ ਅਧਿਕਾਰੀ ਸ਼ਾਮਲ ਹੋਏ। ਉਨ੍ਹਾਂ ਨੂੰ ਮੁੱਖ ਮੰਤਰੀ ਨੇ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੱਲ ਕਰਨ ਬਾਰੇ ਰਿਪੋਰਟ ਤਿਆਰ ਕਰਨ ਲਈ ਕਿਹਾ ਹੈ, ਜਿਸ ਲਈ ਬਕਾਇਦਾ ਹੈਲਥ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੀ ਅਗਵਾਈ 'ਚ ਅਧਿਕਾਰੀਆਂ ਦਾ ਗਰੁੱਪ ਬਣਾਇਆ ਗਿਆ ਹੈ।

 


author

Babita

Content Editor

Related News