ਸੁਰੇਸ਼ ਕੁਮਾਰ ਦੇ ਅਸਤੀਫੇ 'ਤੇ ਸ਼ਸ਼ੋਪੰਜ
Saturday, Sep 07, 2019 - 06:47 PM (IST)

ਚੰਡੀਗੜ੍ਹ (ਭੁੱਲਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਚੀਫ ਪ੍ਰਿੰਸੀਪਲ ਸੈਕ੍ਰੇਟਰੀ ਸੁਰੇਸ਼ ਕੁਮਾਰ ਦਾ ਅਸਤੀਫਾ ਮਨਜ਼ੂਰ ਹੋਣ ਦੀਆਂ ਖ਼ਬਰਾਂ 'ਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਸਰਕਾਰੀ ਤੌਰ 'ਤੇ ਅਸਤੀਫਾ ਪ੍ਰਵਾਨ ਕਰਨ ਦੀ ਖ਼ਬਰ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਭਾਵੇਂ ਸੁਰੇਸ਼ ਕੁਮਾਰ ਪੁਸ਼ਟੀ ਲਈ ਨਾਲ ਫੋਨ 'ਤੇ ਗੱਲਬਾਤ ਨਹੀਂ ਹੋ ਸਕੀ ਪਰ ਮੁੱਖ ਮੰਤਰੀ ਦੇ ਸੈਕ੍ਰੇਟਰੀ ਤੇ ਓ. ਐੱਸ. ਡੀ. ਐੱਮ. ਪੀ. ਸਿੰਘ ਨੇ ਕਿਹਾ ਕਿ ਹਾਲੇ ਮੁੱਖ ਮੰਤਰੀ ਨੂੰ ਸੁਰੇਸ਼ ਕੁਮਾਰ ਦਾ ਅਸਤੀਫਾ ਮਿਲਿਆ ਹੀ ਨਹੀਂ ਅਤੇ ਨਾ ਹੀ ਇਸ ਬਾਰੇ ਕੋਈ ਆਪਸੀ ਗੱਲਬਾਤ ਹੋਈ ਹੈ।
ਸੂਤਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੁਰੇਸ਼ ਕੁਮਾਰ ਦੇ ਅਸਤੀਫੇ 'ਤੇ ਸਹਿਮਤ ਹੋ ਗਏ ਸਨ ਪਰ ਮੀਡੀਆ ਵਿਚ ਖਬਰ ਆਉਣ ਤੋਂ ਬਾਅਦ ਸਰਕਾਰ ਦੇ ਕਈ ਮੰਤਰੀਆਂ ਅਤੇ ਸੀਨੀਅਰ ਆਗੂਆਂ ਦਾ ਵੀ ਦਬਾ ਵੱਧ ਗਿਆ ਕਿ ਸੁਰੇਸ਼ ਦਾ ਅਸਤੀਫਾ ਮਨਜ਼ੂਰ ਨਾ ਹੋਵੇ ਕਿਉਂਕਿ ਇਸ ਨਾਲ ਲੋਕਾਂ 'ਚ ਗਲਤ ਸੰਦੇਸ਼ ਜਾ ਸਕਦਾ ਹੈ। ਪਤਾ ਲੱਗਾ ਹੈ ਕਿ ਸੁਰੇਸ਼ ਕੁਮਾਰ ਨੂੰ ਅਹੁਦਾ ਨਾ ਛੱਡਣ ਲਈ ਮਨਾਉਣ ਦੇ ਯਤਨ ਫਿਰ ਸ਼ੁਰੂ ਹੋ ਗਏ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਦੇਰ ਸ਼ਾਮ ਤੱਕ ਮੁੱਖ ਮੰਤਰੀ ਸੁਰੇਸ਼ ਕੁਮਾਰ ਨਾਲ ਖੁਦ ਮੁਲਾਕਾਤ ਕਰ ਸਕਦੇ ਹਨ।