ਕੈਪਟਨ ਨੇ ਲਈ ਸਤੀਸ਼ ਕੌਲ ਦੀ ਸਾਰ, ਮਦਦ ਦੇ ਹੁਕਮ (ਵੀਡੀਓ)

Tuesday, Jan 08, 2019 - 06:20 PM (IST)

ਲੁਧਿਆਣਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਮਾਰੀ ਨਾਲ ਜੂਝ ਰਹੇ ਵੇਟਰਨ ਐਕਟਰ ਸਤੀਸ਼ ਕੌਲ ਦੀ ਸਾਰ ਲਈ ਹੈ। ਕੈਪਟਨ ਨੇ ਟਵੀਟ ਕਰਕੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਅਗਰਵਾਲ ਨੂੰ ਹੁਕਮ ਦਿੱਤੇ ਹਨ ਕਿ ਉਹ ਸਤੀਸ਼ ਕੌਲ ਨਾਲ ਮਿਲਣ ਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ। ਮੁੱਖ ਮੰਤਰੀ ਨੇ ਇਸ ਦੀ ਰਿਪੋਰਟ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਦੇਣ ਲਈ ਵੀ ਕਿਹਾ ਹੈ। 

PunjabKesari
ਉਥੇ ਹੀ ਡੀ. ਸੀ. ਲੁਧਿਆਣਾ ਨੇ ਕਿਹਾ ਕਿ ਉਨ੍ਹਾਂ ਨੂੰ ਸੋਮਵਾਰ ਸ਼ਾਮ ਹੀ ਸੰਦੇਸ਼ ਮਿਲਿਆ ਹੈ। ਮੰਗਲਵਾਰ ਨੂੰ ਪ੍ਰਸ਼ਾਸਨ ਦੀ ਟੀਮ ਸਤੀਸ਼ ਕੌਲ ਦੇ ਕੋਲ ਪਹੁੰਚੇਗੀ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। 30 ਸਾਲ ਦੇ ਕਰੀਅਰ ਵਿਚ 300 ਤੋਂ ਵੱਧ ਪੰਜਾਬੀ ਤੇ ਹਿੰਦੀ ਫਿਲਮਾਂ ਕਰ ਚੁੱਕੇ ਅਭਿਨੇਤਾ ਦਾ ਬਿਮਾਰੀ ਤੋਂ ਉਭਰਨ ਪਿੱਛੋਂ ਬਾਥਰੂਮ ਵਿਚ ਡਿੱਗਣ ਕਾਰਨ ਚੂਲਾ ਟੁੱਟ ਗਿਆ ਸੀ। ਇਲਾਜ ਵਿਚ ਉੁਨ੍ਹਾਂ ਦੀ ਸਾਰੀ ਕਮਾਈ ਖਰਚ ਹੋ ਚੁੱਕੀ ਹੈ। ਹੁਣ ਉਹ ਪਾਈ-ਪਾਈ ਨੂੰ ਮੋਹਤਾਜ ਹਨ ਤੇ ਆਪਣੇ ਫੈਨਜ਼ ਕੋਲ ਰਹਿ ਰਹੇ ਹਨ। ਪੰਜਾਬੀ ਯੂਨੀਵਰਸਿਟੀ ਤੋਂ ਮਿਲਣ ਵਾਲੀ ਪੈਨਸ਼ਨ ਵੀ ਬੰਦ ਹੋ ਚੁੱਕੀ ਹੈ।


author

Gurminder Singh

Content Editor

Related News