‘ਕੈਪਟਨ ਦੀ ਪਾਰਟੀ ਦੇ ਮਰਜ਼ ਤੋਂ ਬਾਅਦ ਕੀ ਭਾਜਪਾ ਪੰਜਾਬ ’ਚ 2024-27 ’ਚ ਬਦਲ ਵਜੋਂ ਉਭਰ ਸਕੇਗੀ?’
Sunday, Jul 03, 2022 - 09:48 AM (IST)
ਪਠਾਨਕੋਟ (ਸ਼ਾਰਦਾ) - ਲੰਡਨ ਵਿਚ ਜ਼ੇਰੇ ਇਲਾਜ ਕੈਪਟਨ ਅਮਰਿੰਦਰ ਸਿੰਘ ਛੇਤੀ ਪੰਜਾਬ ਪਰਤ ਰਹੇ ਹਨ ਅਤੇ ਜਿਸ ਤਰ੍ਹਾਂ ਨਾਲ ਪਾਰਟੀ ਦੇ ਸੂਤਰ ਦੱਸਦੇ ਹਨ ਕਿ ਹੁਣ ਆਪਣੀ ਪੰਜਾਬ ਲੋਕ ਕਾਂਗਰਸ ਦਾ ਮਰਜ ਬੀ.ਜੇ.ਪੀ. ਵਿਚ ਕਰਨ ਜਾ ਰਹੇ ਹਨ, ਜਿਸ ਨਾਲ ਰਾਜਨੀਤਕ ਗਤੀਵਿਧੀਆਂ ਇਕ ਵਾਰ ਦੁਬਾਰਾ ਪੰਜਾਬ ਵਿਚ ਤੇਜ਼ੀ ਫੜਨਗੀਆਂ। ਉਨ੍ਹਾਂ ਦੀ ਪਾਰਟੀ ਵਿਚ ਉਨ੍ਹਾਂ ਦੇ ਨਾਲ ਜੋ ਵੀ ਟੀਮ ਹੈ, ਉਹ ਵੀ ਭਾਜਪਾ ਵਿਚ ਸ਼ਾਮਲ ਹੋ ਜਾਏਗੀ। ਇਸ ਗੱਲ ਵਿਚ ਦੋ ਰਾਏ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਨਾਲ-ਨਾਲ ਦੇਸ਼ ਦੀ ਇਕ ਵੱਡੀ ਰਾਜਨੀਤਕ ਸ਼ਖਸੀਅਤ ਰਹੇ ਹਨ। ਕਾਂਗਰਸ ਨੂੰ ਦੋ ਵਾਰ ਸੱਤਾ ਵਿਚ ਲਿਆਉਣ ਵਿਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਸੀ।
ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ’ਚ ਵਾਪਰੀ ਵਾਰਦਾਤ: ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਤੇਜ਼ਧਾਰ ਦਾਤਰਾਂ ਨਾਲ ਕੀਤਾ ਹਮਲਾ
ਅਕਾਲੀ ਦਲ ਨਾਲ ਉਨ੍ਹਾਂ ਨੇ ਪੰਜਾਬ ਨਾਲ ਸਬੰਧਤ ਮੁੱਦੇ ਖੋਹ ਕੇ ਅਕਾਲੀ ਦਲ ਨੂੰ ਕਮਜ਼ੋਰ ਕੀਤਾ। ਸਾਲ 2017 ’ਚ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਆਉਣ ਤੋਂ ਰੋਕ ਦਿੱਤਾ ਅਤੇ ਕਾਂਗਰਸ ਨੂੰ ਸੱਤਾ ਵਿਚ ਲੈ ਆਏ। ਇਹ ਇਕ ਸੰਯੋਗ ਦੀ ਗੱਲ ਹੈ ਕਿ ਉਨ੍ਹਾਂ ਦੇ ਵੱਡੇ ਸਾਥੀ ਅਤੇ ਸਹਿਯੋਗੀ ਸੁਨੀਲ ਜਾਖੜ, ਕੇਵਲ ਸਿੰਘ ਢਿੱਲੋਂ, ਰਾਣਾ ਸੋਢੀ ਅਤੇ ਹੋਰ ਕਈ ਆਗੂ ਤੇ ਸਾਬਕਾ ਮੰਤਰੀ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ। ਕੈਪਟਨ ਇਸ ਵਾਰ ਜਦੋਂ ਆਪਣੀ ਪਾਰਟੀ ਦਾ ਮਰਜ ਕਰਨਗੇ ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਆਪਣੀ ਇਸ ਭਾਜਪਾ ਵਿਚ ਸ਼ਾਮਲ ਹੋਈ ਟੀਮ ਦੇ ਯਤਨਾਂ ਨਾਲ ਕਾਂਗਰਸ ਦਾ ਇਕ ਵੱਡਾ ਧੜਾ ਬੀ.ਜੇ.ਪੀ. ਵਿਚ ਨਾਲ ਲੈ ਜਾ ਸਕਦੇ ਹਨ।
ਪੜ੍ਹੋ ਇਹ ਵੀ ਖ਼ਬਰ: ਪੰਜਾਬ ਤੇ ਹਰਿਆਣਾ ’ਚ ਇਸ ਵਾਰ ਮਾਨਸੂਨ ਦਿਖਾਏਗੀ ਆਪਣਾ ਜਲਵਾ, ਸਥਾਪਿਤ ਹੋਣਗੇ ਨਵੇਂ ਰਿਕਾਰਡ
ਬੀ.ਜੇ.ਪੀ. ਦੇ ਸਿਰਫ਼ ਦੋ ਵਿਧਾਇਕ ਅਸ਼ਵਨੀ ਸ਼ਰਮਾ ਪ੍ਰਦੇਸ਼ ਪ੍ਰਧਾਨ ਅਤੇ ਜੰਗੀ ਲਾਲ ਮਹਾਜਨ, ਪਠਾਨਕੋਟ ਅਤੇ ਮੁਕੇਰੀਆਂ ਦੀ ਅਗਵਾਈ ਕਰਦੇ ਹਨ। ਇਸਦਾ ਮਤਲਬ ਇਹ ਹੈ ਕਿ 115 ਸੀਟਾਂ ਅਜਿਹੀਆਂ ਹਨ, ਜਿਨ੍ਹਾਂ ’ਤੇ ਭਾਜਪਾ ਜ਼ਿਆਦਾ ਆਧਾਰ ਵਾਲੇ ਅਤੇ ਪਰਿਪੱਕ ਚਿਹਰੇ 2027 ਦੀਆਂ ਚੋਣਾਂ ’ਚ ਉਤਾਰ ਸਕਦੀ ਹੈ, ਜੋ ਉਸ ਸਮੇਂ ਸੱਤਾਧਿਰ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਨੂੰ ਸਖਤ ਮੁਕਾਬਲਾ ਦੇ ਸਕਦੇ ਹਨ। ਰਾਜਨੀਤਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਮਰਜ ਤਾਂ ਕੋਈ ਵੱਡੀ ਗੱਲ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਹਟਣ ਦੇ ਬਾਅਦ ਐਲਾਨ ਕੀਤਾ ਸੀ ਕਿ ਕਾਂਗਰਸ ਨੂੰ ਪਛਤਾਵੇ ਲਈ ਮਜਬੂਰ ਕਰ ਦੇਣਗੇ ਅਤੇ ਹੋਇਆ ਵੀ ਅਜਿਹਾ ਹੀ। ਕਾਂਗਰਸ ਸਿਰਫ਼ 18 ਸੀਟਾਂ ’ਤੇ ਸਿਮਟ ਗਈ ਹੈ, ਕਾਂਗਰਸ ਦਾ ਇਕ ਸਾਬਕਾ ਮੰਤਰੀ ਜੇਲ੍ਹ ਵਿਚ ਹੈ, ਇਕ ਵਿਧਾਇਕ ਜ਼ਮਾਨਤ ’ਤੇ ਬਾਹਰ ਆਇਆ ਅਤੇ ਦੂਸਰੇ ਮੰਤਰੀ ’ਤੇ ਮੁਕੱਦਮਾ ਦਰਜ ਹੈ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਤਾਸ਼ ਖੇਡਦੇ ਸਮੇਂ ਦੋਸਤ ਨੇ ਇੱਟਾਂ ਮਾਰ ਕੀਤਾ ਦੋਸਤ ਦਾ ਕਤਲ (ਤਸਵੀਰਾਂ)
ਅਜਿਹੇ ਹਲਾਤਾਂ ਵਿਚ ਜਾਂ ਕਾਂਗਰਸ ਆਪਣੇ ਵਜੂਦ ਨੂੰ ਲੈ ਕੇ ਵੱਡੀ ਲੜਾਈ ਲੜ ਰਹੀ ਹੈ, ਅਜਿਹੀ ਸਥਿਤੀ ਵਿਚ ਮਰਜ ਦੇ ਬਾਅਦ ਕੀ ਕੈਪਟਨ ਧੜੇ ਅਤੇ ਭਾਜਪਾ ਦੇ ਸਥਾਨਕ ਆਗੂਆਂ ਦਾ ਆਪਸੀ ਮੇਲ-ਮਿਲਾਪ ਬਣ ਸਕੇਗਾ ਅਤੇ ਉਹ ਕੀ ਉਨ੍ਹਾਂ ਨੂੰ ਦਿਲ ਤੋਂ ਸਵੀਕਾਰਨਗੇ ਅਤੇ ਇਕ ਟੀਮ ਦੇ ਰੂਪ ਵਿਚ ਕੰਮ ਕਰਨਗੇ। ਕੀ ਭਾਜਪਾ ਇਸ ਗੱਲ ਨੂੰ ਸਮਝੇਗੀ ਕਿ ਜੇਕਰ ਇਨ੍ਹਾਂ ਆਗੂਆਂ ਦੇ ਤਜ਼ਰਬੇ ਦਾ ਸਹੀ ਇਸਤੇਮਾਲ ਕੀਤਾ ਜਾਵੇ ਤਾਂ ਇਹ ਲੋਕ ਭਾਜਪਾ ਨੂੰ ਪੰਜਾਬ ਵਿਚ ਇਕ ਵਿਕਲਪ ਬਣਾਉਣ ਦੀ ਸਥਿਤੀ ਵਿਚ ਹੋ ਸਕਦੇ ਹਨ। ਜੇਕਰ ਸਾਰੇ ਮਿਲ ਕੇ ਦਿਲ ਤੋਂ ਕੰਮ ਕਰਨ ਤਾਂ 2024 ਵਿਚ ਹੀ ਪੰਜਾਬ ਦੀ ਇਹ ਨਵੀਂ ਭਾਜਪਾ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰ ਸਕਦੀ ਹੈ।
ਪੜ੍ਹੋ ਇਹ ਵੀ ਖ਼ਬਰ: ਅਫਗਾਨਿਸਤਾਨ ਤੋਂ ਭਾਰਤ ਪੁੱਜੇ 11 ਸਿੱਖਾਂ ਦਾ SGPC ਵੱਲੋਂ ਸਵਾਗਤ, ਹਵਾਈ ਸਫਰ ’ਤੇ ਆਇਆ ਖ਼ਰਚ ਕੀਤਾ ਅਦਾ
ਭਾਜਪਾ ਆਗੂਆਂ ਨੂੰ ਇਸ ਲਈ ਵੀ ਡਰਨਾ ਨਹੀਂ ਚਾਹੀਦਾ ਕਿ ਕਾਂਗਰਸ ਤੋਂ ਆਏ ਇਹ ਲੋਕ ਪਾਰਟੀ ’ਤੇ ਛਾ ਜਾਣਗੇ ਕਿਉਂਕਿ ਕੈਪਟਨ ਸਾਹਿਬ ਤਾਂ 80 ਸਾਲ ਦੇ ਹੋਣ ਜਾ ਰਹੇ ਹਨ, ਉਹ ਭਾਜਪਾ ਦਾ ਫਾਇਦਾ ਤਾਂ ਕਰਾ ਸਕਦੇ ਹਨ ਪਰ ਹੁਣ ਖੁਦ ਮੁੱਖ ਮੰਤਰੀ ਨਹੀਂ ਬਣਨਗੇ। ਅਜਿਹੀ ਹੀ ਸਥਿਤੀ ਹੋਰ ਆਗੂਆਂ ਦੀ ਵੀ ਹੈ ਅਤੇ ਇਹ ਸਾਰੇ ਆਗੂ ਕਾਂਗਰਸ, ਅਕਾਲੀ ਦਲ ਦੀ ਅੰਦਰੂਨੀ ਰਾਜਨੀਤੀ ਅਤੇ ਗ੍ਰਾਮੀਣ ਰਾਜਨੀਤੀ ’ਤੇ ਵੀ ਪਕੜ ਬਣਾ ਸਕਦੇ ਹਨ ਕਿਉਂਕਿ ਭਾਜਪਾ ਲੰਬੇ ਸਮੇਂ ਤੋਂ ਸਿਰਫ 23 ਸੀਟਾਂ ’ਤੇ ਲੜਦੀ ਆਈ ਹੈ।
ਇਸ ਲਈ ਸਾਰੇ ਯਤਨਾਂ ਦੇ ਬਾਵਜੂਦ ਉਹ ਪੂਰੇ ਪੰਜਾਬ ਵਿਚ ਅਜਿਹੀ ਲੀਡਰਸ਼ਿਪ ਉਭਾਰ ਨਹੀਂ ਸਕੀ ਜੋ ਕਿ ਪੰਜਾਬ ਦੀ ਜਨਤਾ ਦਾ ਵਿਸ਼ਵਾਸ ਜਿੱਤ ਕੇ ਪਾਰਟੀ ਨੂੰ ਸੱਤਾ ਵਿਚ ਲਿਆ ਸਕੇ। ਕੀ ਭਾਜਪਾ ਕੈਪਟਨ ਅਤੇ ਉਨ੍ਹਾਂ ਦੀ ਟੀਮ ਦੇ ਤਜ਼ਰਬੇ ਦਾ ਫਾਇਦਾ ਲੈ ਕੇ ਪਾਰਟੀ ਨੂੰ ਪੰਜਾਬ ਵਿਚ ਤੀਸਰਾ ਬਦਲ ਬਣਾਉਣ ਵਿਚ ਸਫਲ ਹੋਵੇਗੀ ਇਹ ਇਕ ਅਜਿਹਾ ਪ੍ਰਸ਼ਨ ਹੈ ਜਿਸ ’ਤੇ ਸਾਰਿਆਂ ਦੀ ਨਜ਼ਰ ਟਿਕੀ ਹੋਈ ਹੈ ਅਤੇ 2024 ਦੇ ਆਸੇ-ਪਾਸੇ ਸਥਿਤੀ ਸਾਫ ਹੋਣੀ ਸ਼ੁਰੂ ਹੋ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ਬਰ : ‘ਆਮ ਆਦਮੀ ਪਾਰਟੀ ਦੀ ਸਰਕਾਰ ’ਚ ਲੁਧਿਆਣਾ ਤੋਂ ਕੌਣ ਹੋਵੇਗਾ ਮੰਤਰੀ’