ਕੈਪਟਨ ਸਿਰ ਰੱਖੀ ਪੱਗ ''ਤੇ ਕਦੇ ਦਾਗ ਨਹੀਂ ਲਗੂਗਾ : ਬਾਦਲ

09/28/2016 7:00:08 PM

ਚਾਉਕੇ/ਬਾਲਿਆਂਵਾਲੀ (ਰਜਿੰਦਰ/ਸ਼ੇਖਰ) : ''ਜੇਕਰ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਸਿਰ ''ਤੇ ਮੁੱਖ ਮੰਤਰੀ ਵਾਲੀ ਪੱਗ ਰੱਖ ''ਤੀ ਤਾਂ ਮੈਂ ਤਹਾਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਕੈਪਟਨ ਉਸ ਪੱਗ ''ਤੇ ਕਦੇ ਦਾਗ ਨਹੀਂ ਲੱਗਣ ਦੇਣਗੇ।'' ਇਹ ਸ਼ਬਦ ਚਾਉਂਕੇ ਅਤੇ ਮੰਡੀ ਕਲਾਂ ਵਿਖੇ ਰੱਖੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਮਨਪ੍ਰੀਤ ਬਾਦਲ ਨੇ ਕਹੇ। ਉਨ੍ਹਾਂ ਕਿਹਾ ਕਿ ਜਿਨਾਂ ਚਿਰ ਕੈਪਟਨ ਸਾਹਿਬ ਦੇ ਸਾਹ ਵਿਚ ਸਾਹ ਨੇ ਉਹ ਪੰਜਾਬ ਦਾ ਸਿਰ ਝੁਕਣ ਨਹੀਂ ਦੇਣਗੇ। ਜਿਹੜੇ ਨਸ਼ੇ ਵੇਚਦੇ ਹਨ ਤੇ ਲੋਕਾਂ ''ਤੇ ਜ਼ਿਆਦਤੀਆਂ ਕਰਦੇ ਹਨ ਕਾਂਗਰਸ ਪਾਰਟੀ ਨੂੰ ਉਨ੍ਹਾਂ ਦੀ ਕੋਈ ਲੋੜ ਨਹੀਂ। ਜਿਸ ਪਾਰਟੀ ਵਿਚ ਇਕ ਸ਼ਰੀਫ ਹੋਵੇ ਤੇ ਦੂਸਰੀ ਪਾਰਟੀ ਵਿਚ 500 ਬਦਮਾਸ਼ ਹੋਣ ਉਨ੍ਹਾਂ ਦੀ ਬੇਬਰਕਤੀ ਹੁੰਦੀ ਹੈ। ਆਉਣ ਵਾਲੇ ਕਾਂਗਰਸ ਪਾਰਟੀ ਦੇ ਮੈਨੀਫੋਸਟੋ ਵਿਚ ਸ਼ਗਨ ਸਕੀਮ 51 ਹਜ਼ਾਰ ਅਤੇ ਬੁਢਾਪਾ ਪੈਨਸ਼ਨ 2 ਹਜ਼ਾਰ ਕਰ ਦਿੱਤੀ ਜਾਵੇਗੀ। ਜਿਨ੍ਹਾਂ ਨੂੰ ਤੁਸੀ ਕੁੱਝ ਦਿਨਾਂ ਵਿਚ ਜਾਰੀ ਹੋਣ ''ਤੇ ਪੜ੍ਹ ਲਵੋਗੇ। ਜਦੋਂ ਕਾਂਗਰਸ ਪਰਟੀ ਦੀ ਸਰਕਾਰ ਆ ਗਈ ਤਾਂ ਪੰਜਾਬ ਦੇ ਇਕ-ਇਕ ਰੁਪਏ ਬਚਾਏ ਜਾਣਗੇ। ਜੇ ਲੋੜ ਪੈ ਗਈ ਤਾਂ 2 ਹੈਲੀਕਾਪਟਰ ਤੇ ਮੰਤਰੀਆਂ ਦੀਆਂ ਗੱਡੀਆਂ ਨੂੰ ਵੇਚ ਦਿੱਤਾ ਜਾਵੇਗਾ ਪਰ ਲੋਕਾਂ ਦੇ ਪੈਸੇ ਨੂੰ ਫਜ਼ੂਲ ਨਹੀਂ ਜਾਣ ਦਿੱਤਾ ਜਾਵੇਗਾ। ਬਚੇ ਹੋਏ ਪੈਸਿਆਂ ਨਾਲ ਪੰਜਾਬ ਦੇ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ ਤੇ ਇਨ੍ਹਾਂ ਨੂੰ ਕੈਨੇਡਾ ਅਮਰੀਕਾ ਦੇ ਬੱਚਿਆਂ ਵਾਂਗ ਬਣਾਇਆ ਜਾਵੇਗਾ।
ਮੁੱਖ ਮੰਤਰੀ ਨੂੰ ਲੋਕਾਂ ਦੇ ਰੋਜ਼ਗਾਰ ਦੀ ਕੋਈ ਕਦਰ ਨਹੀਂ ਉਨ੍ਹਾਂ ਦਾ ਸਾਰਾ ਪਰਿਵਾਰ ਤੇ ਰਿਸ਼ਤੇਦਾਰ ਜਾਂ ਤਾ ਪਾਰਟੀ ਦੇ ਆਗੂ ਜਾਂ ਫਿਰ ਅਫਸਰ ਹਨ। ਇਸ ਦੌਰਾਨ ਸਟੇਜ ਦੀ ਕਾਰਵਾਈ ਦਿਹਾਤੀ ਪ੍ਰਧਾਨ ਤੇ ਕੁਆਰਡੀਨੇਟਰ ਨਰਿੰਦਰ ਸਿੰਘ ਭਲੇਰਿਆਂ ਨੇ ਕੀਤੀ। ਬਾਦਲ ਸਾਹਿਬ ਦੇ ਘਰ ਕੋਈ ਬੇਰੋਜ਼ਗਾਰ ਨਹੀਂ ਹੈ ਪਰ ਚਾਉਂਕੇ ਤੇ ਮੰਡੀ ਕਲਾਂ ਵਿਚ ਬੇਰੋਜ਼ਗਾਰੀ ਛਾਈ ਪਈ ਹੈ। ਜਿਹੜੀ ਸਰਕਾਰ ਮਜ਼ਰੂਮਾਂ ਨੂੰ ਇੰਨਸਾਫ ਅਤੇ ਬਿਮਾਰ ਬੰਦੇ ਨੂੰ ਇਲਾਜ ਨਹੀਂ ਦੇ ਸਕਦੀ, ਉਸ ਸਰਕਾਰ ਤੋਂ ਖੈਰ ਦੀ ਆਸ ਨਾਂ ਰੱਖੋ।


Gurminder Singh

Content Editor

Related News