ਰਾਜੇ ਨੂੰ ਤਾਂ ਰਾਣੀ ਕਾਬੂ ਨਹੀਂ ਕਰ ਸਕਦੀ, ਮੇਰੀ ਕਿਵੇਂ ਸੁਣੇਗਾ : ਹਰਸਿਮਰਤ

Monday, Aug 12, 2019 - 07:22 PM (IST)

ਰਾਜੇ ਨੂੰ ਤਾਂ ਰਾਣੀ ਕਾਬੂ ਨਹੀਂ ਕਰ ਸਕਦੀ, ਮੇਰੀ ਕਿਵੇਂ ਸੁਣੇਗਾ : ਹਰਸਿਮਰਤ

ਬਰੇਟਾ (ਸਿੰਗਲਾ) : ਰਾਜੇ (ਕੈਪਟਨ ਅਮਰਿੰਦਰ ਸਿੰਘ) ਨੂੰ ਤਾਂ ਰਾਣੀ (ਪਰਨੀਤ ਕੌਰ) ਵੀ ਕਾਬੂ ਨਹੀਂ ਕਰ ਸਕੀ ਫਿਰ ਉਹ ਮੇਰੀ ਕਿਵੇਂ ਸੁਣੇਗਾ। ਇਹ ਕਹਿਣਾ ਹੈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ। ਹਰਸਿਮਰਤ ਸੋਮਵਾਰ ਨੂੰ ਆਪਣੇ ਧੰਨਵਾਦੀ ਦੌਰਿਆਂ ਦੌਰਾਨ ਸੰਗਤ ਦਾ ਧੰਨਵਾਦ ਕਰਨ ਲਈ ਇੱਥੇ ਦੇ ਅੱਗਰਵਾਲ ਪੀਰਖਾਨਾ ਮੰਦਰ ਤੇ ਧਰਮਸ਼ਾਲਾ ਵਿੱਖੇ ਪੁੱਜੇ ਸਨ। ਇਸ ਦੌਰਾਨ ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਨੇ ਮੈਨੂੰ ਹਰਾਉਣ ਲਈ ਪੂਰਾ ਜ਼ੋਰ ਲਗਾਇਆ ਪਰ ਲੋਕਾਂ ਦੇ ਸਹਿਯੋਗ ਨੇ ਮੈਨੂੰ ਜਿਤਾਇਆ ਤੇ ਮੰਤਰੀ ਬਣਨ ਦਾ ਮੌਕਾ ਦਿੱਤਾ। ਮਾੜੀਆਂ ਸੜਕਾਂ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਫੰਡ ਤਾਂ ਆਇਆ ਹੈ ਪਰ ਜਾਣ ਬੁੱਝ ਕੇ ਵਿਕਾਸ ਨਹੀਂ ਹੋਣ ਦਿੱਤਾ ਜਾ ਰਿਹਾ। 

ਉਨ੍ਹਾਂ ਕਿਹਾ ਕੀ ਰਾਜੇ ਉਤੇ ਉਨ੍ਹਾਂ ਵੱਲੋਂ ਲਿਖੀਅੀਂ ਚਿਠੀਆਂ ਦਾ ਕੋਈ ਅਸਰ ਨਹੀਂ ਪਰ ਰਾਜੇ (ਕੈਪਟਨ ਅਮਰਿੰਦਰ ਸਿੰਘ) ਨੂੰ ਤਾਂ ਰਾਣੀ (ਪਰਨੀਤ ਕੌਰ) ਵੀ ਕਾਬੂ ਨਹੀਂ ਕਰ ਸਕੀ ਫਿਰ ਉਹ ਮੇਰੀ ਕਿਵੇਂ ਸੁਣੇਗਾ। ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਪ੍ਰੋਜੈਕਟ ਲਗਾਉਣ ਦੀ ਸ਼ੁਰੂਆਤ ਵੀ ਜ਼ਿਲਾ ਮਾਨਸਾ ਦੇ ਬਰੇਟਾ ਤੋਂ ਹੀ ਕੀਤੀ ਜਾਵੇਗੀ।


author

Gurminder Singh

Content Editor

Related News