ਇਨ੍ਹਾਂ 11 ਧਨੀ ਕਿਰਦਾਰਾਂ ਦੇ ਬਲ ''ਤੇ ਚੱਲ ਰਿਹਾ ਹੈ ਮੁੱਖ ਮੰਤਰੀ ਕੈਪਟਨ ਦਾ ਦਰਬਾਰ

Saturday, Jul 22, 2017 - 06:42 PM (IST)

ਜਲੰਧਰ (ਰਵਿੰਦਰ ਸ਼ਰਮਾ)— ਸੂਬੇ 'ਚ ਨਵੀਂ ਸਰਕਾਰ ਆਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ 'ਚ 11 ਹੀਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ 'ਚ ਕਈ ਕਿਰਦਾਰ ਤਾਂ ਕਿਸਮਤ ਦੇ ਇੰਨੇ ਧਨੀ ਹਨ ਕਿ ਉਨ੍ਹਾਂ ਨੂੰ ਉਮੀਦ ਤੋਂ ਜ਼ਿਆਦਾ ਜ਼ਿੰਮੇਵਾਰੀ ਸੌਂਪੀ ਗਈ ਹੈ। ਇਨ੍ਹਾਂ 11 ਕਿਰਦਾਰਾਂ ਦੇ ਆਲੇ-ਦੁਆਲੇ ਮੁੱਖ ਮੰਤਰੀ ਦਫਤਰ ਅਤੇ ਸੂਬੇ ਦੀ ਪੂਰੀ ਰਾਜਨੀਤੀ ਘੁੰਮ ਰਹੀ ਹੈ। ਮੁੱਖ ਮੰਤਰੀ ਦੇ ਦੌਰਾਂ ਤੋਂ ਲੈ ਕੇ ਸੂਬੇ ਦੀ ਰਣਨੀਤੀ ਅਤੇ ਵਿਧਾਇਕਾਂ ਸਮੇਤ ਸੰਸਦਾਂ ਦੇ ਨਾਲ ਤਾਲਮੇਲ ਬਿਠਾਉਣ 'ਚ ਭੂਮਿਕਾ ਇਹ ਕਿਰਦਾਰ ਹੀ ਅਦਾ ਕਰ ਰਹੇ ਹਨ। ਸਾਬਕਾ 'ਚ ਕਰੀਬੀ ਰਹੇ ਕੁਝ ਚਿਹਰੇ ਜਿੱਥੇ ਦਰਕਿਨਾਰ ਹੋ ਚੁੱਕੇ ਹਨ, ਉਥੇ ਹੀ ਕਈ ਨਵੀਂ ਪਾਰੀ ਦੇ ਨਾਲ ਦਮਦਾਰ ਭੂਮਿਕਾ 'ਚ ਹਨ। 
ਆਓ ਜਾਣਦੇ ਹਾਂ ਕਿ ਕੌਣ-ਕੌਣ ਹਨ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ 
ਸੁਰੇਸ਼ ਕੁਮਾਰ(ਚੀਫ ਪ੍ਰਿੰਸੀਪਲ ਸੈਕਰੇਟਰੀ) 
ਸਾਲ 1967 ਬੈਚ ਦੇ ਰਿਟਾਇਰਡ ਆਈ. ਏ. ਐੱਸ. ਅਧਿਕਾਰੀ ਸੁਰੇਸ਼ ਕੁਮਾਰ ਦੀ ਕੈਪਟਨ ਸਰਕਾਰ 'ਚ ਅਹਿਮ ਭੂਮਿਕਾ ਹੈ। ਤਬਾਦਿਆਂ ਤੋਂ ਲੈ ਕੇ ਅਹਿਮ ਕੁਰਸੀ 'ਤੇ ਅਧਿਕਾਰੀਆਂ ਨੂੰ ਬਿਠਾਉਣ 'ਚ ਸੁਰੇਸ਼ ਕੁਮਾਰ ਦੀ ਬੇਹੱਦ ਅਹਿਮ ਭੂਮਿਕਾ ਹੈ। ਪਿਛਲੀ ਕੈਪਟਨ ਸਰਕਾਰ 'ਚ ਵੀ ਉਹ ਅਹਿਮ ਭੂਮਿਕਾ 'ਚ ਸਨ ਅਤੇ ਕੈਪਟਨ ਸਰਕਾਰ ਦੇ ਆਲ ਇਨ ਆਲ ਮੰਨੇ ਜਾਂਦੇ ਹਨ। ਸੁਰੇਸ਼ ਕੁਮਾਰ ਸਰਕਾਰ ਦੇ ਪ੍ਰਸ਼ਾਸਨ ਸੁਧਾਰਾਂ ਦੀ ਪ੍ਰਕਿਰਿਆ 'ਚ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। 
ਕਰਨਪਾਲ ਸਿੰਘ ਸੇਖੋਂ (ਸੈਕਰੇਟਰੀ ਪ੍ਰੋਟੋਕਾਲ)
ਸੈਕਰੇਟਰੀ ਪ੍ਰੋਟੋਕਾਲ ਦੇ ਤੌਰ 'ਤੇ ਮੁੱਖ ਮੰਤਰੀ ਦੇ ਨਾਲ ਅਹਿਮ ਭੂਮਿਕਾ ਨਿਭਾਅ ਰਹੇ ਕਰਨਪਾਲ ਸਿੰਘ ਸੇਖੋਂ ਮੁੱਖ ਮੰਤਰੀ ਦਫਤਰ ਦੀ ਸ਼ਾਨ ਗਿਣੇ ਜਾਂਦੇ ਹਨ। ਲੰਬੇ ਸਮੇਂ ਤੱਕ ਉਹ ਕੈਪਟਨ ਨਾਲ ਵਫਾਦਾਰੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੀ ਤੀਜੀ ਪੀੜ੍ਹੀ ਕੈਪਟਨ ਦੇ ਨਾਲ ਕੰਮ 'ਚ ਸਰਗਰਮ ਹੈ। 
ਟੀ. ਐੱਸ. ਸ਼ੇਰਗਿੱਲ (ਸੀਨੀਅਰ ਐਡਵਾਈਜ਼ਰ) 
ਕੈਪਟਨ ਦੇ ਖਾਸ ਦੋਸਤਾਂ 'ਚ ਗਿਣੇ ਜਾਂਦੇ ਟੀ. ਐੱਸ. ਸ਼ੇਰਗਿੱਲ ਹੁਣ ਪਾਰਟੀ ਨੇਤਾਵਾਂ ਅਤੇ ਸਰਕਾਰ ਦੇ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਜਿੱਥੇ-ਜਿੱਥੇ ਕੈਪਟਨ ਨਹੀਂ ਜਾ ਪਾਂਦੇ, ਉਥੇ ਪਹੁੰਚ ਕੇ ਸ਼ੇਰਗਿੱਲ ਹੀ ਲੋਕਾਂ ਸਮੇਤ ਪਾਰਟੀ ਨੇਤਾਵਾਂ ਦੀਆਂ ਗੱਲਾਂ ਸੁਣ ਰਹੇ ਹਨ ਅਤੇ ਅੱਗੇ ਸਰਕਾਰ ਤੱਕ ਪਹੁੰਚਾ ਰਹੇ ਹਨ। ਬਤੌਰ ਸੂਬਾ ਮੰਤਰੀ ਦਾ ਦਰਜਾ ਪ੍ਰਾਪਤ ਟੀ. ਐੱਸ. ਸ਼ੇਰਗਿੱਲ ਕੈਪਟਨ ਦੇ ਭਰੋਸੇਯੋਗ ਦੋਸਤਾਂ 'ਚ ਗਿਣੇ ਜਾਂਦੇ ਹਨ। 
ਰਵੀਨ ਠੁਕਰਾਲ (ਮੀਡੀਆ ਐਡਵਾਈਜ਼ਰ ਟੂ. ਸੀ. ਐੱਮ)
ਮੀਡੀਆ ਜਗਤ ਤੋਂ ਲੰਬੇ ਸਮੇਂ ਨਾਲ ਜੁੜੇ ਰਹੇ ਰਵੀਨ ਠੁਕਰਾਲ ਦੀ ਕੈਪਟਨ ਸਰਕਾਰ 'ਚ ਬੇਹੱਦ ਅਹਿਮ ਭੂਮਿਕਾ ਹੈ। ਸਰਕਾਰ ਦੇ ਕੰਮਕਾਜ ਅਤੇ ਭਵਿੱਖ ਦੀ ਰਾਜਨੀਤੀ ਨੂੰ ਮੀਡੀਆ ਅਤੇ ਜਨਤਾ ਤੱਕ ਪਹੁੰਚਾਉਣ 'ਚ ਰਵੀਨ ਖਾਸ ਭੂਮਿਕਾ ਨਿਭਾਅ ਰਹੇ ਹਨ। ਉਹ ਮੁੱਖ ਮੰਤਰੀ ਕੈਪਟਨ ਦੇ ਕਰੀਬੀ ਵੀ ਹਨ। ਵਧੀਆ ਲੇਖਕ ਦੇ ਤੌਰ ਜਾਣੇ ਜਾਂਦੇ ਰਵੀਨ ਠੁਕਰਾਲ ਪਿਛਲੇ 15 ਸਾਲ ਕੈਪਟਨ ਦੇ ਨਾਲ ਵਫਾਦਾਰੀ ਦੀ ਭੂਮਿਕਾ 'ਚ ਹਨ। 
ਸੰਦੀਪ ਸੰਧੂ (ਸੈਕਰੇਟਰੀ ਪਾਲੀਟਿਕਲ)
ਮੁੱਖ ਮੰਤਰੀ ਕੈਪਟਨ ਦੀ ਅੱਖ ਅਤੇ ਕੰਨ ਕਹੇ ਜਾਣ ਵਾਲੇ ਸੰਦੀਪ ਸੰਧੂ ਸੀ. ਐੱਮ ਦਫਤਰ 'ਚ ਖਾਸ ਭੂਮਿਕਾ ਅਦਾ ਕਰ ਰਹੇ ਹਨ। ਸੰਦੀਪ ਸਾਰੇ ਪਾਰਟੀ ਨੇਤਾਵਾਂ ਦੀ ਗੱਲ ਨੂੰ ਗੰਭੀਰਤਾ ਨਾਲ ਸੁਣ ਕੇ ਅੱਗੇ ਮੁੱਖ ਮੰਤਰੀ ਤੱਕ ਪਹੁੰਚਾਉਂਦੇ ਹਨ। ਕੈਪਟਨ ਦੇ ਸੂਬਾ ਪ੍ਰਧਾਨ ਰਹਿੰਦੇ ਹੋਏ ਪਿਛਲੇ 7 ਸਾਲ ਤੋਂ ਸਾਏ ਵਾਂਗ ਉਨ੍ਹਾਂ ਦੇ ਨਾਲ ਰਹੇ। 
ਮੇਜਰ ਅਮਰਦੀਪ (ਸੈਕਰੇਟਰੀ ਪ੍ਰੋਟੋਕਾਲ)
ਰਿਟਾਇਰਡ ਆਰਮੀ ਅਫਸਰ ਮੇਜਰ ਅਮਰਦੀਪ ਸਿੰਘ ਪਿਛਲੇ 7 ਸਾਲ ਤੋਂ ਕੈਪਟਨ ਨਾਲ ਸਾਏ ਵਾਂਗ ਰਹਿ ਰਹੇ ਹਨ। ਉਹ ਬੇਹੱਦ ਕਰੀਬੀਆਂ 'ਚ ਗਿਣੇ ਜਾਂਦੇ ਹਨ ਅਤੇ ਨੇੜੇ-ਤੇੜੇ ਦੇ ਸਾਰੇ ਕੰਮਕਾਜ ਉਹ ਹੀ ਸੰਭਾਲਦੇ ਹਨ। 
ਐੱਮ. ਪੀ. ਸਿੰਘ (ਓ. ਐੱਸ. ਡੀ. ਟੂ. ਸੀ. ਐੱਮ)
ਰਿਟਾਇਰਡ ਪੀ. ਸੀ. ਐੱਸ. ਅਧਿਕਾਰੀ ਐੱਮ. ਪੀ. ਸਿੰਘ ਇਨ੍ਹੀਂ ਦਿਨੀਂ ਮੁੱਖ ਮੰਤਰੀ ਦੇ ਬੇਹੱਦ ਕਰੀਬੀਆਂ 'ਚੋਂ ਇਕ ਗਿਣੇ ਜਾ ਰਹੇ ਹਨ। ਫਿਲਾਹਲ ਉਹ ਓ. ਐੱਸ. ਡੀ. ਟੂ. ਸੀ. ਐੱਮ. ਦੀ ਭੂਮਿਕਾ ਨਿਭਾਅ ਰਹੇ ਹਨ। ਉਂਝ ਤਾਂ ਕਹਿਣ ਨੂੰ ਕਈ ਹੋਰ ਓ. ਐੱਸ. ਡੀ. ਵੀ ਹਨ ਪਰ ਸਰਗਰਮ ਭੂਮਿਕਾ 'ਚ ਸਿਰਫ ਐੱਮ. ਪੀ. ਸਿੰਘ ਹੀ ਨਜ਼ਰ ਆ ਰਹੇ ਹਨ। ਉਹ ਕੈਪਟਨ ਦੇ ਨਾਲ-ਨਾਲ ਰਾਜਮਾਤਾ ਅਤੇ ਮਹਾਰਾਣੀ ਪਰਨੀਤ ਕੌਰ ਦੇ ਵੀ ਬੇਹੱਦ ਕਰੀਬੀ ਹਨ। 
ਅਤੁਲ ਨੰਦਾ (ਐਡਵੋਕੇਟ ਜਨਰਲ)
ਅਤੁਲ ਨੰਦਾ ਕੈਪਟਨ ਸਰਕਾਰ 'ਚ ਐਡਵੋਕੇਟ ਜਨਰਲ ਦੀ ਅਹਿਮ ਭੂਮਿਕਾ ਅਦਾ ਕਰ ਰਹੇ ਹਨ ਅਤੇ ਮੁੱਖ ਮੰਤਰੀ ਦੇ ਖਾਸ ਭਰੋਸੇਯੋਗ ਪਾਤਰਾਂ 'ਚ ਇਨ੍ਹਾਂ ਦਾ ਨਾਂ ਹੈ। ਪਿਛਲੀ ਕੈਪਟਨ ਸਰਕਾਰ 'ਚ ਵੀ ਉਹ ਇਸੇ ਭੂਮਿਕਾ 'ਚ ਸਨ। ਕੈਪਟਨ ਅਤੇ ਸਰਕਾਰ ਦੇ ਹਰ ਇਕ ਲੀਗਲ ਕੰਮ ਉਹ ਹੀ ਸੰਭਾਲ ਰਹੇ ਹਨ। 
ਜਗਦੀਪ ਸਿੱਧੂ (ਓ. ਐੱਸ. ਡੀ. ਟੂ. ਸੀ. ਐੱਮ)
ਮੁੱਖ ਮੰਤਰੀ ਦੇ ਨਾਲ ਓ. ਐੱਸ. ਡੀ. ਦੀ ਭੂਮਿਕਾ ਨਿਭਾਅ ਰਹੇ ਜਗਦੀਪ ਸਿੱਧੂ ਦੇਖਦੇ ਹੀ ਦੇਖਦੇ ਕੈਪਟਨ ਦੇ ਭਰੋਸੇਯੋਗ ਪਾਤਰਾਂ 'ਚ ਸ਼ਾਮਲ ਹੋ ਗਏ। ਬੇਹੱਦ ਈਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ ਵਾਲੇ ਇਸ ਨੌਜਵਾਨ ਨੇਤਾ 'ਤੇ ਕੈਪਟਨ ਦਾ ਖਾਸ ਵਿਸ਼ਵਾਸ ਹੈ। ਜਗਦੀਪ ਕੈਪਟਨ ਦਰਬਾਰ 'ਚ ਸ਼ਿਕਾਇਤਾਂ ਲੈ ਕੇ ਆਉਣ ਵਾਲੇ ਹਰ ਇਕ ਸ਼ਖਸ ਅਤੇ ਮੁੱਖ ਮੰਤਰੀ ਵਿੱਚ ਕੜੀ ਦਾ ਕੰਮ ਕਰ ਰਹੇ ਹਨ। 
ਭਰਤ ਇੰਦਰ ਸਿੰਘ ਚਾਹਲ(ਸੀਨੀਅਰ ਐਡਵਾਈਜ਼ਰ)
ਕੈਪਟਨ ਦੇ ਬੇਹੱਦ ਕਰੀਬੀਆਂ 'ਚ ਰਹੇ ਭਰਤ ਇੰਦਰ ਸਿੰਘ ਚਾਹਲ ਨੂੰ ਪਿਛਲੀ ਕੈਪਟਨ ਸਰਕਾਰ 'ਚ ਬੇਹੱਦ ਸ਼ਕਤੀਸ਼ਾਲੀ ਮੰਨਿਆ ਜਾਂਦਾ ਸੀ ਪਰ ਜਦੋਂ ਕੈਪਟਨ 'ਤੇ ਸੰਕਟ ਆਇਆ ਤਾਂ ਹਮੇਸ਼ਾ ਸੰਕਟਮੋਚਨ ਦੀ ਭੂਮਿਕਾ ਅਦਾ ਕੀਤੀ। ਕੁਝ ਸਮੇਂ ਲਈ ਦੋਹਾਂ 'ਚ ਛੱਤੀਸ ਦਾ ਅੰਕੜਾ ਬਣ ਗਿਆ ਸੀ ਪਰ ਹੁਣ ਦੋਬਾਰਾ ਕੈਪਟਨ ਦਰਬਾਰ ਦੇ ਬੇਹੱਦ ਸ਼ਕਤੀਸ਼ਾਲੀ ਲੋਕਾਂ 'ਚ ਚਾਹਲ ਉਭਰ ਕੇ ਸਾਹਮਣੇ ਆਏ ਹਨ। 
ਖੂਬੀ ਰਾਮ (ਸਕਿਓਰਿਟੀ ਐਡਵਾਈਜ਼ਰ)
ਰਿਟਾਇਰਡ ਆਈ. ਜੀ. ਖੂਬੀ ਰਾਮ ਹੁਣ ਕੈਪਟਨ ਸਰਕਾਰ 'ਚ ਨਵੀਂ ਭੂਮਿਕਾ ਦੇ ਨਾਲ ਹਨ। ਪਿਛਲੀ ਕੈਪਟਨ ਸਰਕਾਰ 'ਚ ਵੀ ਉਹ ਬਤੌਰ ਪੁਲਸ ਅਧਿਕਾਰੀ ਸਾਏ ਵਾਂਗ ਕੈਪਟਨ ਦੇ ਨਾਲ ਰਹਿੰਦੇ ਹਨ ਅਤੇ ਬੇਹੱਦ ਵਫਾਦਾਰਾਂ 'ਚ ਗਿਣੇ ਜਾਂਦੇ ਸਨ। ਹੁਣ ਖੂਬੀ ਰਾਮ ਨੂੰ ਨਾ ਸਿਰਫ ਏ. ਡੀ. ਜੀ. ਪੀ. ਰੈਂਕ 'ਤੇ ਪ੍ਰਮੋਟ ਕੀਤਾ ਗਿਆ ਹੈ, ਸਗੋਂ ਉਨ੍ਹਾਂ ਨੂੰ ਸਕਿਓਰਿਟੀ ਐਡਵਾਈਜ਼ਰ ਦੀ ਅਹਿਮ ਭੂਮਿਕਾ ਵੀ ਸੌਂਪੀ ਗਈ ਹੈ।


Related News