ਕੈਪਟਨ ਵਲੋਂ ਇਤਿਹਾਸਕ ਸਮਾਰੋਹ ਨਾਲ ਸਬੰਧਿਤ ਸੋਨੇ ਤੇ ਚਾਂਦੇ ਦੀ ਤਮਗੇ ਜਾਰੀ

06/21/2019 11:10:56 AM

ਚੰਡੀਗੜ੍ਹ (ਭੁੱਲਰ) : ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਐੱਸ. ਜੀ. ਪੀ. ਸੀ. ਨਾਲ ਮਿਲ ਕੇ ਮਨਾਉਣ ਲਈ ਸਹਿਮਤੀ ਜਤਾਉਂਦਿਆਂ ਇਸ ਸਬੰਧ 'ਚ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕਰਨ ਲਈ ਮੰਤਰੀਆਂ ਦੀ ਡਿਊਟੀ ਲਾਈ ਹੈ। ਇਥੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਲਈ 4 ਘੰਟਿਆਂ ਤੱਕ ਚੱਲੀ ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ।

ਮੁੱਖ ਮੰਤਰੀ ਵੱਲੋਂ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸੋਨੇ ਅਤੇ ਚਾਂਦੀ ਦੇ ਇਤਿਹਾਸਿਕ ਮੈਡਲ ਵੀ ਜਾਰੀ ਕੀਤੇ ਗਏ। ਏ. ਸੀ. ਐਸ. ਉਦਯੋਗ ਅਤੇ ਕਾਮਰਸ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੰਜਾਬ ਲਘੂ ਉਦਯੋਗ ਅਤੇ ਬਰਾਮਦ ਕਾਰਪੋਰੇਸ਼ਨ ਲਿਮਿਟਡ (ਪੀ. ਐਸ. ਆਈ. ਈ. ਸੀ.) ਨੂੰ ਸੂਬਾ ਸਰਕਾਰ ਵੱਲੋਂ ਇਹ ਯਾਦਗਾਰੀ ਤਮਗਿਆਂ ਦਾ ਕੰਮ ਸੌਂਪਿਆ ਹੈ, ਜੋ ਕਿ ਆਮ ਲੋਕਾਂ ਲਈ ਉਪਲੱਬਧ ਹੋਣਗੇ।

ਇਹ ਯਾਦਗਾਰੀ ਤਮਗੇ 999 ਸ਼ੁੱਧਤਾ ਲਈ ਮੈਟਲਜ਼ ਐਂਡ ਮਿਨਰਲਜ਼ ਟ੍ਰੇਡਿੰਗ ਕਾਰਪੋਰੇਸ਼ਨ (ਐਮ. ਐਮ. ਟੀ. ਸੀ.) ਵੱਲੋਂ ਪ੍ਰਵਾਨਿਤ ਕੀਤੇ ਗਏ ਹਨ, ਜੋ ਕਿ 24 ਕੈਰਟ ਸੋਨੇ ਵਿੱਚ ਪੰਜ ਅਤੇ ਦਸ ਗ੍ਰਾਮ ਵਿੱਚ ਉਪਲੱਬਧ ਹੋਣਗੇ। ਇਹ 50 ਗ੍ਰਾਮ ਸ਼ੁੱਧ ਚਾਂਦੀ (999 ਸ਼ੁੱਧਤਾ) ਵਿੱਚ ਵੀ ਆਕਰਸ਼ਿਤ ਪੈਕਿੰਗ ਵਿੱਚ ਉਪਲਬੱਧ ਹੋਣਗੇ। ਇਹ ਤਮਗੇ ਐਮ.ਐਮ.ਟੀ.ਸੀ. ਦੀਆਂ ਦੇਸ਼ ਭਰ ਵਿੱਚ 16 ਪਰਚੂਨ ਦੁਕਾਨਾਂ 'ਤੇ ਵੀ ਪ੍ਰਾਪਤ ਹੋਣਗੇ।


Babita

Content Editor

Related News