ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਸਕੂਲਾਂ ''ਤੇ ਕੋਰੋਨਾ ਦਾ ਖ਼ਤਰਾ, 8 ਅਧਿਆਪਕ ਤੇ 3 ਵਿਦਿਆਰਥੀ ਪਾਜ਼ੇਟਿਵ
Wednesday, Feb 24, 2021 - 10:36 PM (IST)
 
            
            ਪਟਿਆਲਾ (ਮਨਦੀਪ ਸਿੰਘ ਜੋਸਨ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲ੍ਹੇ 'ਚ ਸਕੂਲ ਕੋਰੋਨਾ ਮਹਾਮਾਰੀ ਦੀ ਚਪੇਟ ਵਿਚ ਆਉਂਦੇ ਜਾ ਰਹੇ ਹਨ। ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ 8 ਅਧਿਆਪਕ ਅਤੇ 3 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚੋਂ 2 ਸਕੂਲਾਂ ਨੂੰ 48 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਜਦਕਿ ਬਾਕੀ ਸਕੂਲਾਂ ਦੇ ਪਾਜ਼ੇਟਿਵ ਅਧਿਆਪਕਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਦੇ 3 ਅਧਿਆਪਕ, ਸਰਕਾਰੀ ਸਕੂਲ ਨੌਗਾਵਾਂ ਦੇ 3 ਅਧਿਆਪਕ ਪਾਜ਼ੇਟਿਵ ਪਾਏ ਗਏ ਹਨ। ਇਨਾਂ ਸਕੂਲਾਂ ਨੂੰ 48 ਘੰਟਿਆ ਲਈ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦਰਮਿਆਨ ਪੰਜਾਬ ਸਰਕਾਰ ਨੇ ਫਿਰ ਕੀਤੀ ਸਖ਼ਤੀ, ਨਵੀਂਆਂ ਗਾਈਡਲਾਈਨਜ਼ ਜਾਰੀ
ਇਸੇ ਤਰ੍ਹਾਂ ਸਰਕਾਰੀ ਸਕੂਲ ਅਲੂਣਾ ਦੇ 1 ਅਧਿਆਪਕ, ਸਰਕਾਰੀ ਸੀਨੀਅਰ ਸੈਕਡਰੀ ਸਕੂਲ ਘੱਗਾ ਦੇ 1 ਅਧਿਆਪਕ, ਸਰਕਾਰੀ ਸਕੂਲ ਐਨਟੀਸੀ ਰਾਜੁਪਰਾ ਦੇ 1 ਵਿਅਿਦਾਰਥੀ ਅਤੇ ਐੱਸ. ਡੀ. ਕੁਮਾਰ ਸਭਾ ਦੇ 2 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਹ ਰਿਪੋਰਟ ਆਉਂਦਿਆਂ ਹੀ ਸਕੂਲ ਦੇ ਸਮੁੱਚੇ ਅਮਲੇ ਵਿਚ ਹੜਕੰਪ ਮਚ ਗਿਆ।
ਇਹ ਵੀ ਪੜ੍ਹੋ : ਸਰਦੂਲ ਸਿਕੰਦਰ ਦੇ ਦਿਹਾਂਤ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦੁੱਖ ਦਾ ਪ੍ਰਗਟਾਵਾ
ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਿੰਦਰ ਕੌਰ ਨੇ ਹੁਕਮ ਜਾਰੀ ਕਰਕੇ ਸਕੂਲ ਨੂੰ 48 ਘੰਟਿਆ ਲਈ ਬੰਦ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਕੂਲਾਂ ਵਿਚ 1 ਜਾਂ 2 ਕੇਸ ਪਾਜ਼ੇਟਿਵ ਆਏ ਹਨ, ਉਨ੍ਹਾਂ ਨੂੰ ਬੰਦ ਨਹੀਂ ਕੀਤਾ ਗਿਆ ਪਰ ਸੈਨੇਟਾਇਜ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਉਧਰ ਸਿਹਤ ਵਿਭਾਗ ਨੇ ਸਕੂਲ ਨੂੰ ਸੈਨੇਟਾਇਜ਼ ਕਰਨ ਦੇ ਆਦੇਸ਼ ਦਿੱਤੇ ਹਨ। ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਿੰਦਰ ਕੌਰ ਦਾ ਕਹਿਣਾ ਹੈ ਕਿ ਸਕੂਲਾਂ ਵਿਚ ਲਗਾਤਾਰ ਟੈਸਟਿੰਗ ਚੱਲ ਰਹੀ ਹੈ, ਜਿਸ ਕਰਕੇ ਇਹ ਕੇਸ ਪਾਜ਼ੇਟਿਵ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਹੁਕਮ ਦਿੱਤੇ ਹਨ ਕਿ ਕੋਰੋਨਾ ਟੈਸਟ ਕਰਵਾਏ ਜਾਣ। ਇਨ੍ਹਾਂ ਵਿਚੋਂ ਬਹੁਤਿਆਂ ਨੇ ਸੈਂਪਲ ਦੇ ਕੇ ਟੈਸਟ ਕਰਵਾ ਵੀ ਲਏ ਹਨ। ਜਦਕਿ ਲੱਛਣ ਪਾਏ ਜਾਣ ਵਾਲੇ ਵਿਦਿਆਰਥੀਆਂ ਨੂੰ ਵੀ ਸੈਂਪਲ ਦੇਣ ਲਈ ਕਿਹਾ ਹੈ।
ਇਹ ਵੀ ਪੜ੍ਹੋ : ਬੰਗਾ 'ਚ ਦਿਲ ਕੰਬਾਉਣ ਵਾਲੀ ਘਟਨਾ, ਪਹਿਲਾਂ ਘੁੱਟਿਆ ਪਤਨੀ ਦਾ ਗਲਾ, ਫਿਰ ਲਗਾ ਦਿੱਤੀ ਅੱਗ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            