ਪੰਜਾਬ ਕੈਬਨਿਟ ''ਚ ਛਾਂਟੀ ਕਰਨ ਦੀਆਂ ਖ਼ਬਰਾਂ ਲੀਕ ਹੋਣ ’ਤੇ ਕੁਝ ਮੰਤਰੀਆਂ ’ਚ ਆਇਆ ਉਬਾਲ

08/25/2021 9:58:20 AM

ਜਲੰਧਰ (ਧਵਨ)- ਪੰਜਾਬ ਵਿਚ ਕੁਝ ਮੰਤਰੀਆਂ ਵੱਲੋਂ ਅਚਾਨਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਮੁੜ ਸਿਆਸੀ ਹਮਲਾ ਬੋਲਣ ਦਾ ਇਕ ਅਹਿਮ ਕਾਰਨ ਮੁੱਖ ਮੰਤਰੀ ਵੱਲੋਂ ਅਗਲੇ ਕੁਝ ਦਿਨਾਂ ਵਿਚ 3-4 ਵਿਵਾਦਾਂ ਨਾਲ ਘਿਰੇ ਮੰਤਰੀਆਂ ਦੀ ਛਾਂਟੀ ਕਰਨ ਨੂੰ ਮੰਨਿਆ ਜਾ ਰਿਹਾ ਹੈ। ਮੁੱਖ ਮੰਤਰੀ ਵੱਲੋਂ ਅਗਲੇ ਕੁਝ ਦਿਨਾਂ ’ਚ ਮੰਤਰੀ ਮੰਡਲ ਵਿਚ ਫੇਰਬਦਲ ਕੀਤਾ ਜਾਣਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਵਿਚ ਸੁਖਜਿੰਦਰ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਦਾ ਨੰਬਰ ਲੱਗ ਸਕਦਾ ਹੈ। ਇਸੇ ਲਈ ਬਾਜਵਾ ਦੀ ਰਿਹਾਇਸ਼ ’ਤੇ ਕੁਝ ਮੰਤਰੀ ਅਤੇ ਵਿਧਾਇਕ ਇਕੱਠੇ ਹੋਏ ਅਤੇ ਪੁਰਾਣੇ ਮਾਮਲਿਆਂ ’ਤੇ ਮੁੱਖ ਮੰਤਰੀ ਉੱਪਰ ਹਮਲਾ ਬੋਲਿਆ।

ਇਹ ਵੀ ਪੜ੍ਹੋ: ਤਲਵਾੜਾ ਵਿਖੇ ਖ਼ੌਫ਼ਨਾਕ ਵਾਰਦਾਤ, ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ

ਕਾਂਗਰਸੀ ਹਲਕਿਆਂ ’ਚ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਦੇ ਦੋਵਾਂ ਸਲਾਹਕਾਰਾਂ ਮਾਲੀ ਅਤੇ ਗਰਗ ਦੇ ਵਿਵਾਦਾਂ ਵਿਚ ਘਿਰਨ ਕਾਰਨ ਵੀ ਅਚਾਨਕ ਮੁੜ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਇਆ ਗਿਆ। ਮਾਲੀ ਨੇ ਕਸ਼ਮੀਰ ਨੂੰ ਲੈ ਕੇ ਵਿਵਾਦ ਭਰਿਆ ਬਿਆਨ ਦਿੱਤਾ ਸੀ ਤਾਂ ਗਰਗ ਨੇ ਕੈਪਟਨ ਦੀ ਇਸ ਗੱਲ ਲਈ ਆਲੋਚਨਾ ਕੀਤੀ ਸੀ ਕਿ ਉਹ ਪਾਕਿਸਤਾਨ ਖ਼ਿਲਾਫ਼ ਬਿਨਾਂ ਕਾਰਨ ਬਿਆਨਬਾਜ਼ੀ ਕਰਦੇ ਹਨ।
ਕਾਂਗਰਸੀ ਨੇਤਾਵਾਂ ਨੇ ਦੱਸਿਆ ਕਿ ਹੁਣ ਪੁਰਾਣੇ ਮਾਮਲਿਆਂ ਜਿਵੇਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ, ਡਰੱਗਜ਼, ਐੱਸ. ਆਈ. ਟੀ. ਵੱਲੋਂ ਕੀਤੀ ਜਾ ਰਹੀ ਜਾਂਚ, ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਆਦਿ ਨੂੰ ਮੁੜ ਚੁੱਕਿਆ ਗਿਆ, ਜਦੋਂਕਿ ਕੈਪਟਨ ਸੋਨੀਆ ਗਾਂਧੀ ਦੇ ਧਿਆਨ ’ਚ ਸਾਰੇ ਮਾਮਲੇ ਲਿਆ ਚੁੱਕੇ ਹਨ। 

ਸੋਨੀਆ ਦੇ ਸੰਤੁਸ਼ਟ ਹੋਣ ਦੇ ਬਾਵਜੂਦ ਕੁਝ ਮੰਤਰੀਆਂ ਤੇ ਵਿਧਾਇਕਾਂ ਨੇ ਮਿਲ ਕੇ ਮੁੜ ਪੁਰਾਣੇ ਮੁੱਦਿਆਂ ਨੂੰ ਚੁੱਕ ਲਿਆ, ਜਿਸ ਨਾਲ ਇਕ ਤਾਂ ਮੰਤਰੀ ਆਪਣੇ ਅਹੁਦਿਆਂ ਦਾ ਬਚਾਅ ਕਰਨਾ ਚਾਹੁੰਦੇ ਹਨ ਅਤੇ ਦੂਜਾ ਉਹ ਸਿੱਧੂ ਦੇ ਸਲਾਹਕਾਰਾਂ ਖ਼ਿਲਾਫ਼ ਲੱਗੇ ਗੰਭੀਰ ਦੋਸ਼ਾਂ ਤੋਂ ਧਿਆਨ ਹਟਾਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ: ਛੱਤੀਸਗੜ੍ਹ 'ਚ ਸ਼ਹੀਦ ਹੋਇਆ ਲੁਧਿਆਣਾ ਦਾ ITBP ਦਾ ਜਵਾਨ ਗੁਰਮੁੱਖ ਸਿੰਘ, ਪਰਿਵਾਰ ਬੋਲਿਆ ਸ਼ਹਾਦਤ 'ਤੇ ਹੈ ਮਾਣ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News