ਕੈਪਟਨ ਨੇ ਫੌਜ ਦੇ ਜਵਾਨਾਂ ਦਾ ਵਧਾਇਆ ਹੌਸਲਾ

10/19/2019 11:08:18 PM

ਜਲੰਧਰ,(ਧਵਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦ 'ਤੇ ਤਾਇਨਾਤ ਭਾਰਤੀ ਫੌਜ ਦੇ ਜਵਾਨਾਂ ਦਾ ਸ਼ਨੀਵਾਰ ਮੁੜ ਹੌਸਲਾ ਵਧਾਇਆ। ਮੁੱਖ ਮੰਤਰੀ ਫੌਜ ਦੇ ਤਿਬੜੀ ਕੈਂਪ ਵਿਖੇ ਤਾਇਨਾਤ ਜਵਾਨਾਂ ਨੂੰ ਮਿਲੇ ਤੇ ਉਨ੍ਹਾਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਰਾਸ਼ਟਰ ਦੀ ਸੇਵਾ ਵਿਚ ਜਵਾਨਾਂ ਵਲੋਂ ਨਿਭਾਈ ਜਾ ਰਹੀ ਭੂਮਿਕਾ ਸ਼ਲਾਘਾਯੋਗ ਹੈ। ਉਕਤ ਜਵਾਨ 24ਵੀਂ ਸਿੱਖ ਰੈਜੀਮੈਂਟ ਨਾਲ ਸਬੰਧਤ ਸਨ। ਜਵਾਨਾਂ ਨਾਲ ਇਸ ਮੌਕੇ 'ਤੇ ਫੌਜ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਫੌਜ ਦੀ ਵਰਦੀ ਵਿਚ ਜਦੋਂ ਵੀ ਜਵਾਨਾਂ ਨੂੰ ਵੇਖਦੇ ਹਨ ਤਾਂ ਉਨ੍ਹਾਂ ਦੀ ਛਾਤੀ ਮਾਣ ਨਾਲ ਖੁੱਲ੍ਹ ਜਾਂਦੀ ਹੈ। ਉਨ੍ਹਾਂ ਨੂੰ ਫੌਜ ਵਿਚ ਕੰਮ ਕਰਨ ਦਾ ਆਪਣਾ ਸਮਾਂ ਯਾਦ ਆ ਜਾਂਦਾ ਹੈ। ਉਨ੍ਹਾਂ ਭਾਰਤ-ਪਾਕਿ ਜੰਗ ਵਿਚ ਹਿੱਸਾ ਲਿਆ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਫੌਜੀਆਂ ਅਤੇ ਸੇਵਾਮੁਕਤ ਫੌਜੀਆਂ ਦੀ ਭਲਾਈ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਭਵਿੱਖ ਵਿਚ ਵੀ ਇਹ ਕਦਮ ਚੁੱਕੇ ਜਾਂਦੇ ਰਹਿਣਗੇ। ਉਹ ਫੌਜੀ ਅਧਿਕਾਰੀਆਂ ਦੀਆਂ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਸਰਕਾਰ ਭਵਿੱਖ ਵਿਚ ਉਨ੍ਹਾਂ ਦੇ ਭਲੇ ਲਈ ਕਦਮ ਚੁੱਕਦੀ ਰਹੇਗੀ।


Related News