ਝੂਠੀ ਸਹੁੰ ਖਾਣ ਵਾਲਾ ਕੈਪਟਨ ਪੰਜਾਬ ਦੇ ਹਲਾਤ ਤੋਂ ਅਣਜਾਣ : ਲੌਂਗੋਵਾਲ

Saturday, Jan 25, 2020 - 05:29 PM (IST)

ਝੂਠੀ ਸਹੁੰ ਖਾਣ ਵਾਲਾ ਕੈਪਟਨ ਪੰਜਾਬ ਦੇ ਹਲਾਤ ਤੋਂ ਅਣਜਾਣ : ਲੌਂਗੋਵਾਲ

ਸੰਗਰੂਰ (ਸਿੰਗਲਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਸੱਤਾ ਦੀ ਪ੍ਰਾਪਤੀ ਲਈ ਚੋਣਾਂ ਸਮੇਂ ਸ੍ਰੀ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਅਤੇ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕੀਤਾ। ਹੁਣ ਸੱਤਾ ਦੇ ਨਸ਼ੇ 'ਚ ਕੈਪਟਨ ਨੂੰ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਕੋਈ ਖਬਰ ਨਹੀਂ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਿੰਡ ਨਮੋਲ ਵਿਖੇ 2 ਫਰਵਰੀ ਨੂੰ ਸਰਕਾਰ ਦੀ ਵਾਅਦਾ ਖਿਲਾਫੀ ਅਤੇ ਜਬਰ-ਜ਼ੁਲਮ ਵਿਰੋਧੀ ਰੈਲੀ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਨੇ ਚੋਣਾਂ ਸਮੇਂ ਗੁਟਕਾ ਸਾਹਿਬ ਦੀ  ਝੂਠੀ ਸਹੁੰ ਖਾਧੀ ਸੀ, ਜਦਕਿ ਉਸ ਸਮੇਂ ਕੀਤਾ ਕੋਈ ਵਾਅਦਾ ਵੀ ਪੂਰਾ ਨਹੀਂ ਕੀਤਾ।

ਇਸ ਸਮੇਂ ਉਨ੍ਹਾਂ ਨਾਲ ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ, ਜਥੇਦਾਰ ਊਦੇ ਸਿੰਘ ਲੌਂਗੋਵਾਲ, ਦਰਸ਼ਨ ਸਿੰਘ ਮੰਡੇਰ ਨਿੱਜੀ ਸਕੱਤਰ ਭਾਈ ਲੌਂਗੋਵਾਲ, ਗੁਰਪ੍ਰੀਤ ਸਿੰਘ ਲਖਮੀਰਵਾਲਾ, ਹਰਿੰਦਰ ਸਿੰਘ, ਰਣਧੀਰ ਸਿੰਘ, ਕਰਮਾ ਸਿੰਘ, ਮੱਖਣ ਸਿੰਘ ਆਦਿ ਹਾਜ਼ਰ ਸਨ।


author

Gurminder Singh

Content Editor

Related News