ਜਾਖੜ ਨੇ ਸਿਆਸੀ ਅੰਦਾਜ਼ ’ਚ ਕੀਤੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ

03/16/2020 6:49:09 PM

ਚੰਡੀਗੜ੍ਹ : ਕਾਂਗਰਸ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਕਾਰ ਦੀਆਂ ਇਨ੍ਹਾਂ ਤਿੰਨ ਸਾਲਾਂ ਦੀਆਂ ਪ੍ਰਾਪਤੀਆਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ, ਜਿਸ ਲਈ ਬਕਾਇਦਾ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿਚ ਪ੍ਰੈ¤ਸ ਕਾਨਫਰੰਸ ਵੀ ਕੀਤੀ ਗਈ। ਇਸ ਮੌਕੇ ਕਾਂਗਰਸ ਦੇ ਲਗਭਗ ਸਾਰੇ ਛੋਟੇ-ਵੱਡੇ ਲੀਡਰ ਮੌਜੂਦ ਰਹੇ। ਇਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੱਖਰੇ ਹੀ ਅੰਦਾਜ਼ ਵੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕੀਤੀ। ਜਾਖੜ ਨੇ ਕਿਹਾ ਕਿ ਜਿਸ ਕੁਰਸੀ ’ਤੇ ਮੁੱਖ ਮੰਤਰੀ ਬੈਠੇ ਹਨ, ਉਹ ਕੰਡਿਆਂ ਦਾ ਤਾਜ ਹੈ ਅਤੇ ਜੇ ਕੋਈ ਕੰਮ ਕਰਦਾ ਹੈ ਤਾਂ ਉਸ ਦੀ ਬਕਾਇਦਾ ਕੀਮਤ ਵੀ ਚੁਕਾਉਣੀ ਪੈਂਦੀ ਹੈ। ਜਾਖੜ ਨੇ ਕੈਪਟਨ ਦੀ ਮੌਜੂਦਗੀ ਵਿਚ ਆਖਿਆ ਕਿ ਉਹ ਇਥੇ ਕਿਸੇ ਦੇ ਕਸੀਦੇ ਪੜ੍ਹਨ ਨਹੀਂ ਆਏ ਸਨ, ਸਗੋਂ ਸੱਚ ਬਿਆਨ ਕਰਨ ਆਏ ਹਨ। 

ਇਹ ਵੀ ਪੜ੍ਹੋ : ਲੰਬੇ ਅਰਸੇ ਬਾਅਦ ਨਵਜੋਤ ਸਿੱਧੂ 'ਤੇ ਕੈਪਟਨ ਨੇ ਤੋੜੀ ਚੁੱਪ, ਦਿੱਤਾ ਵੱਡਾ ਬਿਆਨ

PunjabKesari

ਜਾਖੜ ਨੇ ਕਿਹਾ ਕਿ ਕਾਂਗਰਸ ਨੂੰ ਵਿਰਾਸਤ ਵਿਚ ਹੀ ਪੰਜਾਬ ਦਾ ਖਜ਼ਾਨਾ ਖਾਲ੍ਹੀ ਮਿਲਿਆ ਸੀ ਪਰ ਇਸ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਉਸ ਸਮੇਂ ਕਿਸਾਨ ਕਰਜ਼ਾ ਮੁਆਫੀ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਸਭ ਨੂੰ ਪਤਾ ਹੈ ਕਿ ਬਹਿਬਲ ਕਲਾਂ ਦਾ ਜਨਰਲ ਓਡਵਾਇਰ ਕੌਣ ਹੈ, ਸਭ ਨੂੰ ਪਤਾ ਬੇਅਦਬੀ ਕਿਸ ਨੇ ਕਰਵਾਈ ਹੈ, ਉਨ੍ਹਾਂ ਨੂੰ ਸਵੇਰੇ ਫੜ ਕੇ ਅੰਦਰ ਕਰ ਦਿਓ ਅਤੇ ਪੰਜਾਬ ਦੀਆਂ ਵੋਟਾਂ ਜਿੱਤ ਲਓ ਪਰ ਕਿਸੇ ’ਤੇ ਕਾਨੂੰਨ ਤੋਂ ਬਾਹਰ ਜਾ ਕੇ ਕਾਰਵਾਈ ਨਹੀਂ ਕੀਤੀ ਜਾ ਸਕਦੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਾਨੂੰਨ ਮੁਤਾਬਕ ਚੱਲ ਰਹੇ ਹਨ। ਕੈਪਟਨ ਨੂੰ ਸੰਬੋਧਨ ਕਰਦਿਆਂ ਜਾਖੜ ਨੇ ਕਿਹਾ ਕਿ ਗਿਲੇ ਸ਼ਿਕਵੇ ਵੀ ਉਥੇ ਹੁੰਦੇ ਹਨ ਜਿਥੇ ਕਿਸੇ ਨੂੰ ਕੋਈ ਆਸ ਹੋਵੇ ਅਤੇ ਲੋਕਾਂ ਨੂੰ ਵੀ ਉਮੀਦ ਹੈ ਕਿ ਤੁਸੀਂ ਉਨ੍ਹਾਂ ਦੀਆਂ ਉਮੀਦਾਂ ’ਤੇ ਖਰੇ ਉਤਰੋਗੇ। 

ਇਹ ਵੀ ਪੜ੍ਹੋ : ਸਿਆਸਤ ਤੋਂ ਅਜੇ ਰਿਟਾਇਰ ਨਹੀਂ ਹੋਣਗੇ 'ਕੈਪਟਨ', ਮੀਡੀਆ ਸਾਹਮਣੇ ਕੀਤਾ ਵੱਡਾ ਐਲਾਨ      


Related News