ਕੈਪਟਨ ਕੋਲ ਢੁਕਵੇਂ ਬਦਲ, ਬਣ ਸਕਦੇ ਹਨ ਕਿਸਾਨ ਅੰਦੋਲਨ ਦਾ ਚਿਹਰਾ

Friday, Sep 24, 2021 - 10:43 PM (IST)

ਕੈਪਟਨ ਕੋਲ ਢੁਕਵੇਂ ਬਦਲ, ਬਣ ਸਕਦੇ ਹਨ ਕਿਸਾਨ ਅੰਦੋਲਨ ਦਾ ਚਿਹਰਾ

ਲੁਧਿਆਣਾ (ਹਿਤੇਸ਼) : ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਭਾਵੇਂ ਫਿਲਹਾਲ ਪਾਰਟੀ ਛੱਡਣ ਦਾ ਸੰਕੇਤ ਨਹੀਂ ਦਿੱਤਾ ਹੈ ਪਰ ਜਿਸ ਤਰ੍ਹਾਂ ਕਾਂਗਰਸ ਹਾਈਕਮਾਨ ਖਾਸ ਕਰਕੇ ਗਾਂਧੀ ਪਰਿਵਾਰ ਅਤੇ ਨਵਜੋਤ ਸਿੱਧੂ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ, ਇਸ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕੈਪਟਨ ਕਿਸੇ ਵੀ ਸਮੇਂ ਕਾਂਗਰਸ ਨੂੰ ਅਲਵਿਦਾ ਆਖ ਸਦੇ ਹਨ। ਇਸ ਦੇ ਤਹਿਤ ਉਨ੍ਹਾਂ ਨੇ ਸਿਆਸਤ ਨਾ ਛੱਡਣ ਦਾ ਦਾਅਵਾ ਕਰਦੇ ਹੋਏ ਕਰੀਬੀਆਂ ਨਾਲ ਸਲਾਹ ਕਰਨ ਤੋਂ ਬਾਅਦ ਅਗਲੇ ਕਦਮ ਦਾ ਫ਼ੈਸਲਾ ਕਰਨ ਦੀ ਗੱਲ ਆਖੀ ਹੈ।

ਇਹ ਵੀ ਪੜ੍ਹੋ : ਕੈਪਟਨ ਨੂੰ ਬੀਬੀ ਸਿੱਧੂ ਦਾ ਠੋਕਵਾਂ ਜਵਾਬ, ਜੇ ਪਾਰਟੀ ਦੇ ਫ਼ੈਸਲੇ ਪਸੰਦ ਨਹੀਂ ਤਾਂ ਛੱਡ ਦਿਓ ਕਾਂਗਰਸ

ਹਾਲਾਂਕਿ ਉਨ੍ਹਾਂ ਕੋਲ ਢੁਕਵੇਂ ਸਿਆਸੀ ਬਦਲ ਹਨ ਕਿਉਂਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨਾਲ ਕੈਪਟਨ ਦੇ ਰਿਸ਼ਤਿਆਂ ਵਿਚ ਜਿੰਨੀ ਕੜਵਾਹਟ ਹੈ ਉਹ ਇੰਨੀ ਆਸਾਨੀ ਨਾਲ ਘੱਟ ਨਹੀਂ ਹੋਵੇਗੀ। ਇਸ ਦੌਰ ਵਿਚ ਉਨ੍ਹਾਂ ਦੇ ਭਾਜਪਾ ਵਿਚ ਜਾਣ ਦੀਆਂ ਅਟਕਲਾਂ ਸਭ ਤੋਂ ਵੱਧ ਲਗਾਈਆਂ ਜਾ ਰਹੀਆਂ ਹਨ ਪਰ ਇਸ ਲਈ ਪਹਿਲਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਹੱਲ ਕਰਵਾਉਣਾ ਜ਼ਰੂਰੀ ਹੈ ਜਿਸ ਦੇ ਮੱਦੇਨਜ਼ਰ ਕੈਪਟਨ ਦੇ ਆਉਣ ਵਾਲੇ ਦਿਨਾਂ ਵਿਚ ਕਿਸਾਨ ਅੰਦੋਲਨ ਦਾ ਚਿਹਰਾ ਬਣਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿਉਂਕਿ ਕਿਸਾਨ ਆਗੂਆਂ ਨਾਲ ਉਨ੍ਹਾਂ ਦੇ ਸੰਬੰਧ ਪਹਿਲੇ ਦਿਨ ਤੋਂ ਹੀ ਚੰਗੇ ਰਹੇ ਹਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਬਣਨ ਤੋਂ 2 ਦਿਨ ਬਾਅਦ ਹੀ ਚੰਨੀ ਨੇ ਦਿੱਤਾ ਕੈਪਟਨ ਨੂੰ ਝਟਕਾ, ਬਦਲੇ ਇਹ ਫ਼ੈਸਲੇ

ਮੁੱਖ ਮੰਤਰੀ ਬਣਨ ਲਈ ਪਰਨੀਤ ਕੌਰ ਦੇ ਨਾਂ ’ਤੇ ਵੀ ਹੋਈ ਚਰਚਾ
ਮਿਲੀ ਜਾਣਕਾਰੀ ਮੁਤਾਬਕ ਜਦੋਂ ਨਵੇਂ ਮੁੱਖ ਮੰਤਰੀ ਬਨਾਉਣ ਦੀ ਕਵਾਇਦ ਚੱਲ ਰਹੀ ਸੀ ਤਾਂ ਅੰਬਿਕਾ ਸੋਨੀ, ਸੁਨੀਲ ਜਾਖੜ, ਸੁਖਜਿੰਦਰ ਸਿੰਘ ਰੰਧਾਵਾ, ਨਵਜੋਤ ਸਿੱਧੂ ਤੋਂ ਇਲਾਵਾ ਪਰਨੀਤ ਕੌਰ ਦੇ ਨਾਮ ’ਤੇ ਵੀ ਚਰਚਾ ਹੋਈ ਸੀ। ਇਥੋਂ ਤਕ ਕਿ ਵਿਧਾਇਕਾਂ ਤੋਂ ਵੋਟਿੰਗ ਕਰਵਾਉਣ ਲਈ ਉਨ੍ਹਾਂ ਦਾ ਨਾਮ ਸ਼ਾਮਲ ਕੀਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਤੋਂ ਲੈ ਕੇ ਹੁਣ ਤਕ ਕੈਪਟਨ ਨੂੰ ਹਟਾਉਣ ਦੇ ਮੁੱਦੇ ’ਤੇ ਪਰਨੀਤ ਕੌਰ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਅਤੇ ਉਹ ਪਟਿਆਲਾ ਵਿਚ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : ...ਤਾਂ ਹਾਈਕਮਾਨ ਦੇ ਇਸ਼ਾਰੇ ’ਤੇ ਬਦਲਿਆ ਸੀ ਸਿਸਵਾਂ ਫਾਰਮ ਹਾਊਸ ਦਾ ਰੂਟ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News