ਵਰਬੀਓ ਪਲਾਂਟ ਲਈ 'ਆਪ' ਵੱਲੋਂ ਸਿਹਰਾ ਲੈਣ ਦੇ ਕੀਤੇ ਦਾਅਵੇ ਦੀ ਕੈਪਟਨ ਨੇ ਕੀਤੀ ਨਿਖੇਧੀ
Wednesday, Oct 19, 2022 - 09:21 PM (IST)

ਚੰਡੀਗੜ੍ਹ (ਬਿਊਰੋ) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੰਗਰੂਰ ਜ਼ਿਲ੍ਹੇ 'ਚ ਵਰਬੀਓ ਏਜੀ ਬਾਇਓ-ਐਨਰਜੀ ਪਲਾਂਟ ਦੀ ਸਥਾਪਨਾ ਲਈ ਸਿਹਰਾ ਲੈਣ ਦਾ ਦਾਅਵਾ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਿਖੇਧੀ ਕੀਤੀ, ਜਦੋਂ ਕਿ 2019 ਵਿੱਚ ਉਨ੍ਹਾਂ ਦੀ ਸਰਕਾਰ ਦੌਰਾਨ ਇਹ ਪ੍ਰਾਜੈਕਟ ਉਲੀਕਿਆ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵਿਆਂ 'ਤੇ ਪ੍ਰਤੀਕਰਮ ਦਿੰਦਿਆਂ ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਉਸ ਸਾਲ ਦਸੰਬਰ ਵਿੱਚ 'ਇਨਵੈਸਟ ਪੰਜਾਬ' ਸੰਮੇਲਨ ਦੌਰਾਨ ਇਸ ਦੇ ਸੀਓਓ ਓਲੀਵਰ ਲੁਡਟਕੇ ਦੁਆਰਾ ਪੇਸ਼ਕਾਰੀ ਤੋਂ ਬਾਅਦ 2019 ਵਿੱਚ ਪਲਾਂਟ ਦੀ ਸਥਾਪਨਾ ਲਈ ਸਾਰੀਆਂ ਰੂਪ-ਰੇਖਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਵਿਦੇਸ਼ ਨਾ ਜਾਣ ਤੋਂ ਦੁਖੀ ਹੋ ਖ਼ੁਦ ਨੂੰ ਗੋਲ਼ੀ ਮਾਰਨ ਵਾਲੇ ਨੌਜਵਾਨ ਦੀ ਹੋਈ ਮੌਤ
ਉਨ੍ਹਾਂ ਕਿਹਾ ਕਿ ਪਲਾਂਟ ਨੇ 2020 ਤੋਂ ਕੰਮ ਕਰਨਾ ਸ਼ੁਰੂ ਕਰਨਾ ਸੀ ਪਰ ਕੋਵਿਡ ਮਹਾਮਾਰੀ ਕਾਰਨ ਇਸ ਦੇ ਕੰਮਕਾਜ ਵਿੱਚ ਦੇਰੀ ਹੋ ਗਈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪਿਛਲੇ ਸਾਢੇ 4 ਸਾਲਾਂ ਦੇ ਕਾਰਜਕਾਲ ਦੌਰਾਨ ਜੋ ਕੁਝ ਵੀ ਕੀਤਾ, ਉਸ ਦਾ ਸਿਹਰਾ 'ਆਪ' ਆਪਣੇ ਸਿਰ ਲੈਣਾ ਚਾਹੁੰਦੀ ਹੈ। ਕੈਪਟਨ ਅਮਰਿੰਦਰ ਨੇ 6 ਦਸੰਬਰ 2019 ਦੇ ਟਵੀਟ ਦਾ ਇਕ ਸਕ੍ਰੀਨ ਸ਼ਾਟ ਵੀ ਸਾਂਝਾ ਕੀਤਾ, ਜਿਸ ਵਿੱਚ ਉਹ ਓਲੀਵਰ ਲੁਡਟਕੇ ਨਾਲ ਮੁਲਾਕਾਤ ਕਰਦੇ ਦਿਖਾਈ ਦਿੱਤੇ।
ਇਹ ਵੀ ਪੜ੍ਹੋ : UK ਹਾਈ ਕਮਿਸ਼ਨਰ ਦਾ ਭਾਰਤੀਆਂ ਦੇ ਲਈ ਵੀਜ਼ਾ ਸਬੰਧੀ 'ਜ਼ਰੂਰੀ ਅਪਡੇਟ'
ਕੈਪਟਨ ਅਮਰਿੰਦਰ ਨੇ ਉਸ ਦਿਨ ਟਵੀਟ ਕੀਤਾ ਸੀ, “ਸੀਓਓ, ਵਰਬੀਓ ਗਲੋਬਲ, ਓਲੀਵਰ ਲੁਡਟਕੇ ਨੇ ਇਨਵੈਸਟ ਪੰਜਾਬ ਵਿਖੇ ‘ਗਰੀਨ ਗੈਸ ਕ੍ਰਾਂਤੀ’ ਦਾ ਆਪਣਾ ਵਿਜ਼ਨ ਪੇਸ਼ ਕੀਤਾ। ਸੰਗਰੂਰ ਨੇੜੇ ਉਨ੍ਹਾਂ ਦਾ ਆਉਣ ਵਾਲਾ ਪਲਾਂਟ 2020 ਤੋਂ ਲਗਭਗ 1.10 ਲੱਖ ਟਨ ਝੋਨੇ ਦੀ ਪਰਾਲੀ ਨੂੰ ਪ੍ਰੋਸੈੱਸ ਕਰੇਗਾ। ਅਜਿਹੇ ਹੋਰ ਪਲਾਂਟਾਂ ਨਾਲ ਪੰਜਾਬ ਜਲਦ ਹੀ ਪਰਾਲੀ ਸਾੜਨ ਤੋਂ ਮੁਕਤ ਹੋ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।