ਕੈਪਟਨ ਦੇ ਬਰੀ ਹੋਣ ਨਾਲ ਵਿਰੋਧੀਆਂ ਨੂੰ ਮਿਲਿਆ ਜਵਾਬ: ਵੇਰਕਾ (ਵੀਡੀਓ)
Saturday, Jul 28, 2018 - 09:21 AM (IST)
ਅੰਮ੍ਰਿਤਸਰ(ਸੁਮਿਤ ਖੰਨਾ)— ਕੈਪਟਨ ਅਮਰਿੰਦਰ ਸਿੰਘ ਦੇ ਇੰਪਰੂਵਮੈਂਟ ਟਰੱਸਟ ਮਾਮਲੇ 'ਚ ਬਰੀ ਹੋਣ 'ਤੇ ਰਾਜ ਕੁਮਾਰ ਵੇਰਕਾ ਨੇ ਖੁਸ਼ੀ ਜ਼ਾਹਿਰ ਕੀਤੀ। ਵੇਰਕਾ ਨੇ ਕੈਪਟਨ ਨੂੰ ਪੰਜਾਬ ਦਾ ਰਖਵਾਲਾ ਦੱਸਦੇ ਹੋਏ ਕੈਪਟਨ ਦੇ ਬਰੀ ਹੋਣ ਨੂੰ ਵਿਰੋਧੀਆਂ ਨੂੰ ਮਿਲਿਆ ਮੂੰਹ ਤੋੜ ਜਵਾਬ ਦੱਸਿਆ।
ਉਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਵੀ ਕੈਪਟਨ ਦੇ ਬਰੀ ਹੋਣ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਕੋਰਟ ਦੇ ਇਸ ਫੈਸਲੇ ਨਾਲ ਸੱਚਾਈ ਦੀ ਜਿੱਤ ਹੋਈ ਹੈ। ਇੱਥੇ ਦੱਸ ਦੇਈਏ ਕਿ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਜ਼ਿਲਾ ਟਰਾਂਸਪੋਰਟ ਦਫਤਰ 'ਚ ਵਿਧਾਇਕ ਵੇਰਕਾ, ਮੇਅਰ, ਕੌਂਸਲਰ ਤੇ ਹੋਰ ਕਈ ਸਖ਼ਸ਼ੀਅਤਾਂ ਵਲੋਂ ਪੌਦੇ ਲਗਾਏ ਗਏ।