ਕੈਪਟਨ-ਸਿੱਧੂ ਦੀ ‘ਸਿਆਸੀ ਜੰਗ’ਦਾ ਖਮਿਆਜ਼ਾ ਕੀ ਕਾਂਗਰਸ ਨੂੰ ਚੋਣਾਂ ’ਚ ਭੁਗਤਣਾ ਪੈ ਸਕਦਾ ਹੈ ?

Monday, Apr 26, 2021 - 10:43 AM (IST)

ਮਜੀਠਾ (ਸਰਬਜੀਤ) - ‘ਜੰਗ ਤੇ ਪਿਆਰ ’ਚ ਸਭ ਜਾਇਜ਼ ਹੈ’। ਜੀ ਹਾਂ, ਇਨ੍ਹੀਂ ਦਿਨੀਂ ਕਾਂਗਰਸ ਪਾਰਟੀ ਦੇ ਦੋ ਧਾਕੜ ਨੇਤਾਵਾਂ ਦਰਮਿਆਨ ਚੱਲ ਰਹੀ ਕਸ਼ਮਕਸ਼ ਸਬੰਧੀ ਸ਼ਾਇਦ ਉਪਰੋਕਤ ਸ਼ਬਦ ਬਿਲਕੁਲ ਕੈਪਟਨ ਤੇ ਸਿੱਧੂ ’ਤੇ ਫਿੱਟ ਬੈਠਦੇ ਦਿਖਾਈ ਦੇ ਰਹੇ ਹਨ। ਜਿਥੇ ਪਿਛਲੇ ਹਫ਼ਤਿਆਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੇ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੇ ਫਾਰਮ ਹਾਊਸ ’ਤੇ ਜਾ ਕੇ ਚਾਹ ਦੀ ਚੁਸਕੀ ਸਾਂਝੀ ਕੀਤੀ ਸੀ, ਉਥੇ ਕੈਪਟਨ ਨੇ ਵੀ ਸਿੱਧੂ ਨੂੰ ਆਪਣੇ ਪੁੱਤ ਵਾਂਗ ਗੱਲਵਕੜੀ ’ਚ ਲੈਂਦਿਆਂ ਕਾਫੀ ਖੁਸ਼ੀ ਜ਼ਾਹਿਰ ਕੀਤੀ ਸੀ।

ਪੜ੍ਹੋ ਇਹ ਵੀ ਖਬਰ - ਦੁਬਈ 'ਚ ਫਸੇ ਨੌਜਵਾਨਾਂ ਲਈ ਫਰਿਸ਼ਤਾ ਕਹੇ ਜਾਂਦੇ ‘ਡਾ.ਉਬਰਾਏ’ ਦਾ ਪੰਜਾਬੀਆਂ ਲਈ ਖ਼ਾਸ ਸੁਨੇਹਾ (ਵੀਡੀਓ)

ਮਨ ਹੀ ਮਨ ਅੰਦਰ ਸਿੱਧੂ ਪ੍ਰਤੀ ਪਿਆਰ ਪ੍ਰਗਟਾਉਂਦਿਆਂ ਉਨ੍ਹਾਂ ਤੱਕ ਪਹੁੰਚਣ ਲਈ ਸਿੱਧੂ ’ਤੇ ਫਖ਼ਰ ਮਹਿਸੂਸ ਕੀਤਾ ਸੀ, ਜਿਸ ਨਾਲ ਉਕਤ ਗੀਤ ਦੇ ਬੋਲ ਬਿਲਕੁਲ ਸੱਚ ਸਾਬਤ ਹੋਏ। ਹੁਣ ਇਨ੍ਹੀਂ ਦਿਨੀਂ ਬੇਅਦਬੀ ਮਾਮਲਿਆਂ ਦਾ ਮੁੱਦਾ ਗਰਮਾਏ ਜਾਣ ਨਾਲ ਅਸਿੱਧੇ ਤੌਰ ’ਤੇ ਨਵਜੋਤ ਸਿੱਧੂ ਬਿਨਾਂ ਕੈਪਟਨ ਦਾ ਨਾਂ ਲੈਂਦਿਆਂ ਗ੍ਰਹਿ ਮੰਤਰੀ ਕਹਿੰਦਿਆਂ ਉਨ੍ਹਾਂ ’ਤੇ ਲਗਾਤਾਰ ਸਿਆਸੀ ਵਾਰ ਕਰ ਰਹੇ ਹਨ ਅਤੇ ਨਾਲ ਹੀ ਇਸ ਮੁੱਦੇ ਦੇ ਅਸਲ ਦੋਸ਼ੀਆਂ ਨੂੰ ਸਰਕਾਰ ਕੋਲੋਂ ਕਾਰਵਾਈ ਕਰਵਾ ਕੇ ਕਾਨੂੰਨ ਹੱਥੋਂ ਸਜ਼ਾ ਦਿਵਾਉਣ ਲਈ ਆਪਣੇ ਸਿਆਸੀ ਤੇਵਰ ਤਿੱਖੇ ਕਰੀ ਬੈਠੇ ਹਨ। ਇਥੇ ਕੈਪਟਨ ਅਮਰਿੰਦਰ ਇਸ ਮਾਮਲੇ ’ਚ ਕੁਝ ਜ਼ਿਆਦਾ ਨਹੀਂ ਕਹਿ ਰਹੇ।

ਪੜ੍ਹੋ ਇਹ ਵੀ ਖਬਰ - ਕੁੱਖ ’ਚ ਪਲ ਰਹੀ ਧੀ ਨੂੰ ਮਾਰਨ ਤੋਂ ਪਤਨੀ ਨੇ ਕੀਤਾ ਇਨਕਾਰ, ਤਾਂ ਪਤੀ ਨੇ ਦੋਵਾਂ ਨੂੰ ਦਿੱਤੀ ਅਜਿਹੀ ਦਰਦਨਾਕ ਮੌਤ

ਹਰੀਸ਼ ਰਾਵਤ ਦੀ ਮਿਹਨਤ ਵੀ ਨਹੀਂ ਦਿਖਾ ਸਕੀ ਕੋਈ ਰੰਗ!
ਜੇਕਰ ਥੋੜਾ ਫਲੈਸ਼ਬੈਕ ’ਤੇ ਜਾਈਏ ਤਾਂ ਸਹਿਜੇ ਸਾਹਮਣੇ ਆਉਂਦਾ ਹੈ ਕਿ ਪੰਜਾਬ ਕਾਂਗਰਸ ’ਚ ਕੁਝ ‘ਅੱਛਾ’ਨਹੀਂ ਚਲਦਾ ਦੇਖ ਕਾਂਗਰਸ ਹਾਈਕਮਾਂਡ ਵੱਲੋਂ ਨਿਯੁਕਤ ਕੀਤੇ ਗਏ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਕੀਤੀ ਗਈ ਮਿਹਨਤ ਅਜੇ ਤੱਕ ਕੋਈ ਰੰਗ ਨਹੀਂ ਦਿਖਾ ਸਕੀ। ਹਾਲ ਦੀ ਘੜੀ ’ਚ ਰਾਵਤ ਨੇ ਕੈਪਟਨ-ਸਿੱਧੂ ਦਾ ਮੇਲ ਕਰਵਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਸੀ। ਦੋਵਾਂ ਦਰਮਿਆਨ ਗਿਲੇ ਸ਼ਿਕਤ ਦੂਰ ਹੋ ਗਏ ਸਨ ਪਰ ਹੁਣ ਬੇਅਦਬੀ ਮਾਮਲਿਆਂ ਸਬੰਧੀ ਸਿੱਧੂ ਨੇ ਆਪਣੇ ਮਨ ਦੀ ਭੜਾਸ ਕਿਸੇ ਨਾ ਕਿਸੇ ਢੰਗ ਨਾਲ ਪੰਜਾਬ ਸਰਕਾਰ ਵਿਰੁੱਧ ਕੱਢ ਹੀ ਦਿੱਤੀ ਹੈ, ਜਿਸ ਨਾਲ ਬਾਕੀ ਦੇ ਕਾਂਗਰਸੀਆਂ ਦੇ ਹੱਥ-ਪੈਰ ਫੁੱਲ ਗਏ ਹਨ। ਉਕਤ ਸਭ ਦੇ ਚਲਦਿਆਂ ਹੁਣ ਹਰੀਸ਼ ਰਾਵਤ, ਜਿਸ ਨੂੰ ਹਾਈਕਮਾਂਡ ਨੇ ਸਿੱਧੂ ਤੇ ਕੈਪਟਨ ਦਾ ਪੱਕਾ ‘ਯਾਰਾਨਾ’ ਪੁਆਉਣ ਲਈ ਭੇਜਿਆ, ਨੂੰ ਕੈਪਟਨ ਤੇ ਸਿੱਧੂ ਨੂੰ ਇਕ ਮੰਚ ’ਤੇ ਲਿਆਉਣ ਲਈ ਜ਼ੋਰ ਲਗਾਉਣਾ ਪਵੇਗਾ।

ਪੜ੍ਹੋ ਇਹ ਵੀ ਖਬਰ - ਅਡਾਨੀ ਦਾ ਸਾਇਲੋ ਬੰਦ ਕਰਨ ਨਾਲ ਆਖ਼ਰ ਕਿਸਦਾ ਹੋ ਰਿਹਾ ਹੈ ਨੁਕਸਾਨ?

ਆਖਿਰ ਕਦੋਂ ਤੱਕ ਚੱਲੇਗੀ ਸਿਆਸੀ ਜੰਗ?
ਆਪਣੇ ਮੰਤਰੀ ਅਹੁੱਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਫ਼ੀ ਦੇਰ ਤੱਕ ਨਵਜੋਤ ਸਿੰਘ ਸਿੱਧੂ ਨੇ ਚੁੱਪ ਧਾਰੀ ਰੱਖੀ। ਇਸ ਸਦਕਾ ਪੰਜਾਬ ਦੀ ਸਿਆਸਤ ਠੰਡੀ ਪੈ ਗਈ ਪਰ ਹੁਣ ਨਵਜੋਤ ਸਿੱਧੂ ਜੋ ਕਾਂਗਰਸ ਹਾਈਕਮਾਂਡ ਕੋਲੋਂ ਸਰਕਾਰੇ ਦਰਬਾਰੇ ਆਪਣਾ ਬਣਦਾ ਹੱਕ ਲੈਣਾ ਚਾਹੁੰਦੇ ਸਨ, ਨੂੰ ਦਰਕਿਨਾਰ ਕੀਤੇ ਜਾਣ ਨਾਲ ਸਿੱਧੂ ਸਰਕਾਰ ਪ੍ਰਤੀ ਗੁੱਸਾ ਕਰਨਾ ਬਿਲਕੁਲ ਜਾਇਜ਼ ਹੈ। ਕਾਂਗਰਸ ਹਾਈਕਮਾਂਡ ਭਲੀ-ਭਾਂਤ ਜਾਣਦੀ ਹੈ ਕਿ ਜੇਕਰ ਸਿੱਧੂ ਉਨ੍ਹਾਂ ਦੀ ਪਾਰਟੀ ਵਿੱਚ ਹੈ ਤਾਂ ਪਾਰਟੀ ਦੇ ਦਿਨ ਬਦਲ ਸਕਦੇ ਹਨ ਅਤੇ ਜੇਕਰ ਸਿੱਧੂ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰ ਲੈਂਦੇ ਹੈ ਤਾਂ ਫਿਰ ਪੰਜਾਬ ਵਿੱਚ ਕਾਂਗਰਸ ਦਾ ਭੱਠਾ ਬੈਠਣਾ ਨਿਸ਼ਚਿਤ ਹੈ।

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ

ਓਧਰ ਦੂਜੇ ਪਾਸੇ ਸਿਆਸੀ ਗਲਿਆਰਿਆਂ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਸਿੱਧੂ ਤੇ ਕੈਪਟਨ ਦਰਮਿਆਨ ਚੱਲ ਰਹੀ ਸਿਆਸੀ ਜੰਗ ਨੂੰ ਜੇਕਰ ਠੰਡਾ ਕਰਨਾ ਹੈ ਤਾਂ ਫਿਰ ਕਾਂਗਰਸ ਹਾਈਕਮਾਂਡ ਨੂੰ ਖੁਦ ਪੰਜਾਬ ਆਉਣਾ ਪਵੇਗਾ। ਕੈਪਟਨ ਤੇ ਸਿੱਧੂ ਨੂੰ ਮੁੜ ਇਕ ਵਾਰ ਇਕੱਠਿਆਂ ਕਰਦੇ ਹੋਏ ਕੈਪਟਨ ਅਮਰਿੰਦਰ ’ਤੇ ਬੇਅਦਬੀ ਮਾਮਲਿਆਂ ਵਿਚ ਸ਼ਾਮਲ ਦੋਸ਼ੀਆਂ ਨੂੰ ਕਾਨੂੰਨੀ ਸਜ਼ਾ ਦੇਣ ਲਈ ਦਬਾਅ ਬਣਾਉਣਾ ਪਵੇਗਾ ਤੇ ਨਾਲ ਹੀ ਸਿੱਧੂ ਨੂੰ ਸਰਕਾਰ ਬਣਨ ਤੋਂ ਪਹਿਲਾਂ ਮਾਣ ਸਨਮਾਨ ਦੇ ਕੇ ਸਮਾਂ ਰਹਿੰਦਿਆਂ ਨਿਵਾਜ਼ਨਾ ਹੋਵੇਗਾ। ਹੁਣ ਆਉਣ ਵਾਲੇ ਦਿਨਾਂ ਵਿੱਚ ਇਹ ਦੇਖਣਾ ਹੋਵੇਗਾ ਕਿ ਕੀ ਕੈਪਟਨ, ਸਿੱਧੂ ਵਲੋਂ ਉਛਾਲੇ ਜਾ ਰਹੇ ਬੇਅਦਬੀ ਮਾਮਲਿਆਂ ਮੁੱਦੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਸਿੱਧੂ ਦੇ ਤਪਦੇ ਹਿਰਦੇ ਨੂੰ ਠੰਡਕ ਪਹੁੰਚਾਉਂਦੇ ਹਨ ਜਾਂ...।

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ: ਦਵਾਈ ਦੇ ਬਹਾਨੇ ਘਰੋਂ ਗਈ ਵਿਆਹੁਤਾ ਦਾ ਪ੍ਰੇਮੀ ਨੇ ਕੀਤਾ ਕਤਲ, ਝਾੜੀਆਂ ’ਚੋਂ ਮਿਲੀ ਲਾਸ਼

ਨੋਟ- ਇਸ ਖ਼ਬਰ ਦੇ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ...

 

 


rajwinder kaur

Content Editor

Related News