ਕੀ ਕੈਪਟਨ ਸਰਕਾਰ ਨਸ਼ਿਆਂ ’ਚ ਡੁੱਬ ਰਹੀ ਬੇਡ਼ੀ ਨੂੰ ਕੰਢੇ ਲਾਉਣ ’ਚ ਸਫਲ ਹੋਵੇਗੀ?

07/12/2018 3:44:59 AM

ਲੁਧਿਆਣਾ(ਪਾਲੀ)-ਪੰਜਾਬ ਵਿਚ ਸਵਾ ਸਾਲ ਪਹਿਲਾਂ ਹੋਂਦ ’ਚ ਆਈ ਕੈਪਟਨ ਸਰਕਾਰ ਜਿਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ’ਚ ਫੜ ਕੇ ਪੰਜਾਬ ਵਿਚੋਂ ਨਸ਼ੇ (ਚਿੱਟੇ) ਦਾ ਖਾਤਮਾ ਕਰਨ ਦਾ ਪ੍ਰਣ ਲਿਆ ਸੀ ਪਰ ਇਸ  ਨਸ਼ੇ  ਨੇ ਖਤਮ ਹੋਣ ਦੀ ਥਾਂ ਪੂਰੀ ਤਰ੍ਹਾਂ ਜ਼ੋਰ ਫੜ ਲਿਆ ਹੈ ਅਤੇ ਆਏ ਦਿਨ ਕਈ ਨੌਜਵਾਨਾਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ।  ਵਿਰੋਧੀ  ਧਿਰ  ਵਲੋਂ ਕੈਪਟਨ ਸਰਕਾਰ ’ਤੇ ਕੀਤੇ ਜਾ  ਰਹੇ ਲਗਾਤਾਰ ਸਿਆਸੀ ਹਮਲਿਆਂ ਕਾਰਨ ਕੈਪਟਨ ਅਮਰਿੰਦਰ ਸਿੰਘ ਨੇ ਫੌਰੀ ਤੌਰ ’ਤੇ ਇਸ ਦੇ ਖਾਤਮੇ ਲਈ ਸਰਕਾਰੀ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਦਾ ਡੋਪ ਟੈਸਟ ਕਰਵਾਉਣ ਦਾ ਫੈਸਲਾ ਲਿਆ ਹੈ ਜੋ ਕਿ ਸਮੁੱਚੀ ਵਿਰੋਧੀ ਧਿਰ ਦੇ ਗਲੇ ਵਿਚੋਂ ਨਹੀਂ ਉਤਰ ਰਿਹਾ ਹੈ।  ਪੰਜਾਬ ਦੇ ਸਮੁੱਚੇ ਕਰਮਚਾਰੀਆਂ ਦਾ ਡੋਪ ਟੈਸਟ ਕਰਵਾਉਣਾ ਕਿਸੇ ਤਰ੍ਹਾਂ ਵੀ ਵਾਜਿਬ ਨਹੀਂ ਸਮਝਿਆ ਜਾ ਸਕਦਾ  ਕਿਉਂਕਿ ਹੁਣ ਤੱਕ ਹੋਏ ਨਸ਼ੇ ਖੋਰੀ ਲਈ  ਵਾਡ਼ ਦੀ ਰਾਖੀ ਕਰਨ ਵਾਲੇ ਦੋਸ਼ੀ ਨਿਕਲੇ ਹਨ ਅਤੇ ਆਉਂਦੇ ਦਿਨਾਂ ’ਚ ਇਨ੍ਹਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਸਿਆਣੇ ਕਹਿੰਦੇ ਹਨ ਕਿ ਪੁਲਸ ਦੀ ਮਰਜ਼ੀ ਬਗੈਰ ਪਰਿੰਦਾ ਪਰ ਨਹੀਂ ਮਾਰ ਸਕਦਾ। ਨਸ਼ੇ ਦੀ ਸਮੱਗਲਿੰਗ ਤਾਂ ਕੀ ਮਜਾਲ ਹੈ। ਪੰਜਾਬ ’ਚ ਅਕਾਲੀ ਸਰਕਾਰ ਸਮੇਂ ਤੋਂ ਰੇਤ ਮਾਫੀਆ ਨੂੰ ਅਜੇ ਤੱਕ ਠੱਲ੍ਹ ਨਹੀਂ ਪਾਈ, ਸਰਕਾਰ ਵਲੋਂ ਆਨ ਲਾਈਨ ਰਜਿਸਟਰੀਆਂ ਵੀ ਅਜੇ ਤੱਕ ਲੋਕਾਂ ਦੀ ਸਿਰਦਰਦੀ ਹੋਰ ਵਧਾਈ ਬੈਠੀਆਂ ਹਨ। ਇਨ੍ਹਾਂ ਸਾਰੇ ਕੰਮਾਂ ਨੂੰ ਵੇਖਦਿਆਂ ਲੱਗਦੈ ਕਿ ਕੈਪਟਨ ਸਾਹਿਬ ਨਸ਼ਿਅਾਂ ’ਚ ਡੁੱਬ ਰਹੀ  ਬੇਡ਼ੀ ਨੂੰ ਕੰਢੇ ਲਾਉਣ ’ਚ ਅਸਮਰਥ ਹਨ। ਸ਼ਾਇਦ ਹੀ ਉਹ ਸਫਲ ਹੋ ਸਕਣ?
 


Related News