ਫੇਸਬੁੱਕ ''ਤੇ ਪੋਸਟ ਪਾ ਕੈਪਟਨ ਨੇ ਯਾਦ ਕਰਵਾਇਆ ''ਚਿੱਠੀਆ ਦਾ ਜ਼ਮਾਨਾ''

10/10/2019 7:03:42 PM

ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੇਸ਼ ਦੇ ਸਾਰੇ ਲੋਕਾਂ ਨੂੰ ਉਸ ਸਮੇਂ ਪੁਰਾਣਾ ਸਮਾਂ ਯਾਦ ਕਰਵਾਇਆ, ਜਦੋਂ ਉਨ੍ਹਾਂ ਨੇ ਚਿੱਠੀਆਂ ਦੇ ਜ਼ਮਾਨੇ ਦੀ ਗੱਲ ਛੇੜੀ। ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਜਦੋਂ ਫੌਜ 'ਚ ਸਨ ਤਾਂ ਉਨ੍ਹਾਂ ਦਿਨਾਂ 'ਚ ਉਹ ਆਪਣੇ ਪਰਿਵਾਰ ਨਾਲ ਚਿੱਠੀਆਂ ਰਾਹੀਂ ਗੱਲਬਾਤ ਕਰਦੇ ਸਨ, ਜੋ ਉਸ ਸਮੇਂ ਦਾ ਇਕੋ ਇਕ ਸਾਧਨ ਸੀ। ਕੈਪਟਨ ਨੇ ਚਿੱਠੀਆਂ ਨੂੰ ਯਾਦ ਕਰਦੇ ਹੋਏ ਆਪਣੇ ਫੇਸਬੁੱਕ ਪੇਜ਼ 'ਤੇ ਇਕ ਪੋਸਟ ਸਾਂਝੀ ਕੀਤੀ ਹੈ।

ਆਪਣੇ ਪੇਜ਼ 'ਤੇ ਪਾਈ ਪੋਸਟ 'ਚ ਉਨ੍ਹਾਂ ਕਿਹਾ ਕਿ '' ਅੱਜ ਦੇ ਸਮੇਂ 'ਚ ਈ-ਮੇਲ ਤੇ ਸਮਾਰਟਫੋਨ ਦਾ ਜ਼ਮਾਨਾ ਹੈ ਪਰ ਫਿਰ ਵੀ ਇਹ ਚੀਜ਼ਾਂ ਚਿੱਠੀ ਦਾ ਮੁਕਾਬਲਾ ਨਹੀਂ ਕਰ ਸਕਦੀਆਂ। ਕਿਸੇ ਨੂੰ ਚਿੱਠੀ ਲਿਖਣ ਦਾ ਆਪਣਾ ਹੀ ਇਕ ਵੱਖਰਾ ਅਹਿਸਾਸ ਹੁੰਦਾ ਹੈ। ਆਪਣੇ ਫੌਜ ਦੇ ਦਿਨਾਂ 'ਚ ਚਿੱਠੀ ਹੀ ਸਾਡੇ ਫੌਜੀਆਂ ਲਈ ਗੱਲਬਾਤ ਦਾ ਮੁੱਖ ਸਾਧਨ ਹੁੰਦੀ ਸੀ, ਜਿਸ ਨਾਲ ਅਸੀਂ ਆਪਣੇ ਘਰਦਿਆਂ ਨਾਲ ਗੱਲ ਕਰ ਸਕਦੇ ਸਨ। ਆਪਣੇ ਫੁਰਸਤ ਦੇ ਪਲਾਂ 'ਚ ਅਸੀਂ ਚਿੱਠੀਆਂ ਲਿਖਦੇ ਹੁੰਦੇ ਸੀ। ਜੰਗ ਦੇ ਦਿਨਾਂ 'ਚ ਘਰਦਿਆਂ ਅਤੇ ਦੋਸਤਾਂ ਵਲੋਂ ਆਉਣ ਵਾਲੀਆਂ ਚਿੱਠੀਆਂ ਸਾਡਾ ਮਨੋਬਲ ਵਧਾਉਂਦੀਆਂ ਸਨ, ਜੋ ਸਾਨੂੰ ਭਾਵਨਾਤਮਕ ਤੌਰ 'ਤੇ ਮਜ਼ਬੂਤ ਕਰਦੀਆਂ ਸਨ। ਚਿੱਠੀਆਂ ਇਕ ਫੌਜੀ ਨੂੰ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਜੋੜੀ ਰੱਖਦੀਆਂ ਸਨ। ਭਾਰਤੀ ਸੈਨਾ ਵਲੋਂ ਮੈਂ ਭਾਰਤੀ ਪੋਸਟ ਦੀ ਦੇਸ਼ ਲਈ ਕੀਤੀ ਸ਼ਾਨਦਾਰ ਸੇਵਾ ਲਈ ਉਨ੍ਹਾਂ ਨੂੰ ਸਲਾਮ ਕਰਦਾ ਹਾਂ ਅਤੇ ਪਿਛਲੇ 165 ਸਾਲਾਂ ਤੋਂ ਸਾਡੇ ਵਿਸ਼ਾਲ ਦੇਸ਼ ਦੇ ਲੋਕਾਂ ਵਿਚਕਾਰ ਪਏ ਪਾੜ ਨੂੰ ਦੂਰ ਕਰਨ 'ਚ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ।''

PunjabKesari


rajwinder kaur

Content Editor

Related News