ਕੈਪਟਨ ਦਾ ਸੁਰੱਖਿਆ ਘੇਰਾ ਤੋੜ ਕੇ ਧੱਕੇ ਨਾਲ ਮੀਟਿੰਗ ਹਾਲ ''ਚ ਵੜਿਆ ਵਿਅਕਤੀ

Thursday, Dec 05, 2019 - 07:14 PM (IST)

ਕੈਪਟਨ ਦਾ ਸੁਰੱਖਿਆ ਘੇਰਾ ਤੋੜ ਕੇ ਧੱਕੇ ਨਾਲ ਮੀਟਿੰਗ ਹਾਲ ''ਚ ਵੜਿਆ ਵਿਅਕਤੀ

ਚੰਡੀਗੜ੍ਹ (ਨਿਆਮੀਆਂ)—ਅੱਜ ਸ਼ੁਰੂ ਹੋਏ ਦੋ ਦਿਨਾਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਕਾਨਫਰੰਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ 'ਚ ਵੱਡੀ ਸੇਧ ਲੱਗਣ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਸਮਿਟ ਦੌਰਾਨ ਜਦੋਂ ਕੈਪਟਨ ਦੀ ਇੰਟਰਵਿਊ ਚੱਲ ਰਹੀ ਸੀ ਤਾਂ ਭਾਰੀ ਸੁਰੱਖਿਆ ਦੇ ਬਾਵਜੂਦ ਵੀ ਇਕ ਵਿਅਕਤੀ ਉਨ੍ਹਾਂ ਦੀ ਚੱਲ ਰਹੀ ਇੰਟਰਵਿਊ 'ਚ ਆ ਗਿਆ। ਇਹ ਪੰਜਾਬ ਦੀ ਅਫਸਰਸ਼ਾਹੀ 'ਤੇ ਗੰਭੀਰ ਦੋਸ਼ ਲਗਾਉਣ ਲੱਗਾ।

ਉਸ ਦੌਰਾਨ ਇਕ ਬੰਦਾ ਬਾਹਰੋਂ ਆਇਆ ਉਸ ਦੇ ਹੱਥ 'ਚ ਕਾਗਜ਼ਾਂ ਦਾ ਢੇਰ ਸੀ। ਉਸ ਆਦਮੀ ਨੇ ਸੀ.ਐੱਮ. ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੀ ਕਿਤੇ ਸੁਣਵਾਈ ਨਹੀਂ ਹੋ ਰਹੀ, ਮੈਂ ਪੁਲਸ ਤੋਂ ਲੈ ਕੇ ਪ੍ਰ੍ਰੋਫੈਸਰ ਤੱਕ ਸਾਰੇ ਪਾਸੇ ਜਾ ਰਿਹਾ। ਮੈਂ ਬਰਬਾਦ ਹੋ ਗਿਆ, ਮੇਰੀ ਦੁਕਾਨ ਅਜੇ ਬੰਦ ਹੈ, ਪੁਲਸ ਨੇ ਵੀ ਕੁਝ ਨਹੀਂ ਕੀਤਾ। ਉਸ ਨੇ ਇਸ ਸਬੰਧੀ ਇਨਸਾਫ ਦੀ ਮੰਗ ਕੀਤੀ ਹੈ।


author

Shyna

Content Editor

Related News