ਛਾਉਣੀ ਬੋਰਡ ’ਚ ਇਕ ਅਧਿਕਾਰੀ 4 ਮਹੱਤਵਪੂਰਨ ਅਹੁਦਿਆਂ ’ਤੇ ਕੰਮ ਕਰ ਕੇ ਲੱਖਾਂ ਦਾ ਲਗਾ ਰਿਹੈ ਚੂਨਾ
Wednesday, Jul 07, 2021 - 11:39 AM (IST)
ਅੰਮ੍ਰਿਤਸਰ (ਜ.ਬ) - ਛਾਉਣੀ ਬੋਰਡ ’ਚ ਇਕ ਅਧਿਕਾਰੀ ਚਾਰ ਮੱਹਤਵਪੂਰਣ ਅਹੁਦਿਆਂ ’ਤੇ ਇਕੱਠਾ ਕੰਮ ਕਰ ਰਿਹਾ ਹੈ, ਜਿਨ੍ਹਾਂ ’ਚ ਉਹ ਲੇਖਾਕਾਰ, ਦਫ਼ਤਰ ਸੁਪਰਡੈਂਟ, ਸਟੋਰਕੀਪਰ ਤੇ ਟੈਕਨੀਕਲ ਕਮੇਟੀ ਦਾ ਹੈੱਡ ਹੈ। ਇਸ ਸਬੰਧ ’ਚ ਦੋਸ਼ ਲਗਾਉਂਦਿਆਂ ਗੋਕੁਲ ਨਗਰ ਵਾਸੀ 80 ਸਾਲਾਂ ਬਜ਼ੁਰਗ ਠੇਕੇਦਾਰ ਰਮੇਸ਼ ਚੰਦਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੱਖਾਂ ਦਾ ਫ਼ਾਇਦਾ ਪਹੁੰਚਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਬੱਲੜਵਾਲ ਗੋਲੀਕਾਂਡ ਮਾਮਲੇ ’ਚ ਆਇਆ ਨਵਾਂ ਮੋੜ : ਮੁਲਜ਼ਮ ਦੀ 15 ਸਾਲਾ ਧੀ ਨੇ ਲਾਏ ਜ਼ਬਰ-ਜ਼ਿਨਾਹ ਦੇ ਦੋਸ਼
ਰਮੇਸ਼ ਚੰਦਰ ਨੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਦੱਸਿਆ ਕਿ ਲਾਭ ਚੰਦ ਨਾਮਕ ਆਦਮੀ ਆਪਣੀ ਰਿਸ਼ਤੇਦਾਰ ਜਨਾਨੀ ਦੇ ਨਾਂ ’ਤੇ ਫਰਮ ਬਣਾਕੇ ਕੇ ਜਾਅਲੀ ਕਾਗਜ਼ ਲਗਾ ਕੇ ਟੈਂਡਰ ਲੈ ਅਤੇ ਕਈ ਵਾਰ ਬਿਨਾਂ ਟੈਂਡਰ ਲਗਾਏ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਜੇਬਾ ਭਰਨ ਵਾਸਤੇ ਆਪਣੀ ਉਕਤ ਫਾਰਮ ਵਲੋਂ ਬਣਾਈ ਸਦਰ ਬਾਜ਼ਾਰ ਦੇ ਕੁਆਰਟਰਾਂ ਦੀ ਛੱਤ ਲੈਬ ਟੈਸਟ ਦੌਰਾਨ ਫੇਲ ਆਉਣ ’ਤੇ ਫਰਮ ਉਪਰ ਕੋਈ ਕਾਰਵਾਈ ਨਹੀਂ ਕੀਤੀ । ਇਸ ਸਬੰਧੀ ਦਰਖ਼ਾਸਤ ਉੱਚ ਅਧਿਕਾਰੀਆ ਨੂੰ ਵੀ ਦਿੱਤੀ ਗਈ ਪਰ ਲਾਭ ਚੰਦ ਦੇ ਮੌਜੂਦ ਹੁੰਦਿਆਂ ਫਰਮ ’ਤੇ ਕੋਈ ਕਾਰਵਾਈ ਨਹੀਂ ਹੋਈ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਨੇ ਜਿਊਂਦਾ ਸਾੜਿਆ ਮਾਂ ਦਾ ਪ੍ਰੇਮੀ
ਉਨ੍ਹਾਂ ਦਸਿਆ ਕਿ ਉਨ੍ਹਾਂ ਪ੍ਰਤੀ ਵੀ ਲਾਭ ਚੰਦ ਦਾ ਰਵਈਆ ਠੀਕ ਨਹੀਂ ਹੈ। ਉਸ ਨੇ ਉਨ੍ਹਾਂ ਦੇ 16 ਲੱਖ ਦੀ ਰਾਸ਼ੀ ਦੀ ਅਦਾਇਗੀ ਰੋਕ ਲਈ ਹੈ ਅਤੇ ਉਸ ਦੀ ਠੇਕਾ ਕੰਪਨੀ ਨੂੰ ਬਿਨਾਂ ਕਾਰਨ ਬਲੈਕ ਲਿਸਟ ਵਿੱਚ ਕਰ ਦਿੱਤਾ ਹੈ। ਉਨ੍ਹਾਂ ਆਪਣੀ ਸ਼ਿਕਾਇਤ ਸੂਬਾ ਪੁਲਸ ਮੁਖੀ ਦਿਨਕਰ ਗੁਪਤਾ, ਸੀ. ਈ. ਓ. ਛਾਉਣੀ ਬੋਰਡ ਆਦਿ ਨੂੰ ਭੇਜ ਕੇ ਇਨਸਾਫ ਦੀ ਗੁਹਾਰ ਲਗਾਈ ਹੈ। ਇਸ ਸਬੰਦੀ ਜਦੋਂ ਸੀ. ਈ. ਓ. ਗੋਕੁਲ ਮਹਾਜਨ ਨਾਲ ਫੋਨ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਇਸ ਸਬੰਧੀ ਉਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਲੀਗਲ ਐਡਵਾਈਜ਼ਰ ਨਾਲ ਵਿਚਾਰ ਕਰਨ ਤੋਂ ਬਾਅਦ, ਜੋ ਤੱਥ ਸਾਹਮਣੇ ਆਉਣਗੇ ਉਸ ਦੇ ਅਧਾਰ ’ਤੇ ਕਾਰਵਾਈ ਕੀਤੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸੜਕ ਹਾਦਸੇ ’ਚ 5 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਘਰ ’ਚ ਪਿਆ ਚੀਕ-ਚਿਹਾੜਾ