ਹਿੰਦੂਆਂ ''ਤੇ ਅੱਤਵਾਦੀ ਹਮਲੇ ਦੀ ਕੀਤੀ ਨਿੰਦਿਆਂ, ਕੱਢਿਆ ਕੈਂਡਲ ਮਾਰਚ
Friday, Apr 25, 2025 - 07:42 PM (IST)

ਬੁਢਲਾਡਾ (ਬਾਂਸਲ) : ਕਸ਼ਮੀਰ ਦੇ ਪਹਿਲਗਾਮ ਵਿਖੇ ਹਿੰਦੂਆਂ ਦੇ ਹੋਏ ਨਰਸੰਹਾਰ ਦੀ ਗਾਰਮੈਂਟਸ, ਸੂਜ ਅਤੇ ਜਨਰਲ ਸਟੋਰ ਐਸੋਸੀਏਸ਼ਨ ਬੁਢਲਾਡਾ ਪੁਰਜੋਰ ਨਿੰਦਿਆ ਕੀਤੀ ਗਈ। ਇਸ ਘਟਨਾ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਭਾਰਤ ਹੀ ਨਹੀਂ ਸਮੁੱਚੇ ਸੰਸਾਰ ਵਿੱਚ ਹਿੰਦੂਆਂ ਨੂੰ ਚੁਣ ਚੁਣ ਕੇ ਮਾਰਿਆ ਜਾ ਰਿਹਾ ਹੈ। ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ ਹੈ। ਹੁਣ ਪਾਕਿਸਤਾਨ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ। ਇਸ ਦੁਖਾਂਤ ਦੇ ਮੌਕੇ ਸ਼ਹਿਰ ਦੀਆਂ ਸਮੁੱਚੀਆਂ ਸੰਸਥਾਵਾਂ ਵੱਲੋਂ ਸ਼੍ਰੀ ਰਾਮ ਲੀਲਾ ਗਰਾਊਂਡ ਵਿੱਚੋਂ ਚੱਲ ਕੇ ਫੁਹਾਰਾ ਚੌਂਕ ਤੱਕ ਇੱਕ ਕੈਂਡਲ ਮਾਰਚ ਕੱਢਿਆ ਗਿਆ। ਜਿਸ ਵਿੱਚ ਸ਼ਹਿਰ ਦੀਆਂ ਸਾਰੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਨੇ ਹਿੱਸਾ ਲਿਆ ਅਤੇ ਇਸ ਦੁੱਖ ਦੀ ਘੜੀ ਵਿੱਚ ਏਕੇ ਦਾ ਸਬੂਤ ਦਿੱਤਾ ਅਤੇ ਸ਼ਾਂਤਮਈ ਤਰੀਕੇ ਨਾਲ ਆਪਣੀ ਆਵਾਜ਼ ਬੁਲੰਦ ਕੀਤਾ ਗਿਆ।
ਇਸ ਮੌਕੇ ਰਾਕੇਸ਼ ਕੁਮਾਰ ਜੈਨ, ਕਾਕਾ ਅਮਰਿੰਦਰ ਸਿੰਘ, ਰਾਜੇਸ਼ ਕੁਮਾਰ ਲੱਕੀ, ਐਡਵੋਕੇਟ ਜਤਿੰਦਰ ਗੋਇਲ, ਪ੍ਰਮੋਦ ਕੁਮਾਰ ਹੋਜਰੀ, ਕੌਂਸਲਰ ਸੁਖਵਿੰਦਰ ਕੌਰ ਸੁੱਖੀ, ਰਜਿੰਦਰ ਵਰਮਾਂ, ਕੁਸ਼ ਵਾਤਿਸ਼, ਪੁਨੀਤ ਗੋਇਲ, ਬੰਸੀ ਲਾਲ, ਸਤੀਸ਼ ਸਿੰਗਲਾ, ਸਤੀਸ਼ ਖਿੱਪਲ, ਠੇਕੇਦਾਰ ਕ੍ਰਿਸ਼ਨ, ਤਰਸੇਮ ਚੰਦ, ਸਤੀਸ਼ ਸਿੰਗਲਾ ਤੋਂ ਇਲਾਵਾ ਵੱਡੀ ਗਿਣਤੀ ਸ਼ਹਿਰ ਵਾਸੀ ਅਤੇ ਸਮਾਜਸੇਵੀ ਸੰਸਥਾਂਵਾਂ ਦੇ ਮੈਂਬਰ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8