ਆਸਿਫਾ ਦੀ ਆਤਮਿਕ ਸ਼ਾਂਤੀ ਲਈ ਕੱਢਿਆ ਕੈਂਡਲ ਮਾਰਚ

Tuesday, Apr 17, 2018 - 02:03 AM (IST)

ਬਾਘਾਪੁਰਾਣਾ,    (ਰਾਕੇਸ਼)-  ਪ੍ਰਦੇਸ਼ ਕਾਂਗਰਸ ਦੇ ਮੁੱਖ ਬੁਲਾਰੇ ਕਮਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਸਮੂਹ ਕਾਂਗਰਸੀ ਵਰਕਰਾਂ ਵੱਲੋਂ ਬੱਚੀ ਆਸਿਫਾ ਦੀ ਆਤਮਿਕ ਸ਼ਾਂਤੀ ਲਈ ਕੈਂਡਲ ਮਾਰਚ ਕੱਢਿਆ ਗਿਆ ਅਤੇ ਮੇਨ ਚੌਕ ਵਿਖੇ ਅਰਦਾਸ ਕੀਤੀ ਗਈ। ਕਮਲਜੀਤ ਬਰਾੜ ਨੇ ਕਿਹਾ ਕਿ ਜਦੋਂ ਤੱਕ ਜਬਰ-ਜ਼ਨਾਹੀਆਂ ਲਈ ਫਾਂਸੀ ਦੇਣ ਦੀ ਸਜ਼ਾ ਦਾ ਕਾਨੂੰਨ ਨਹੀਂ ਬਣ ਜਾਂਦਾ, ਉਦੋਂ ਤੱਕ ਲੜਕੀਆਂ 'ਤੇ ਅੱਤਿਆਚਾਰ ਰੁਕਣਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਹੀਂ ਹੋ ਜਾਂਦੀ।  ਇਸ ਮੌਕੇ ਸੁਰਿੰਦਰ ਸ਼ਿੰਦਾ, ਗੁਰਦੀਪ ਬਰਾੜ, ਬਿੱਟੂ ਮਿੱਤਲ, ਜਗਸੀਰ ਗਰਗ, ਦੀਪਾ ਅਰੋੜਾ, ਸਸ਼ੀ ਗਰਗ, ਅਜੇ ਗਰਗ, ਰਿੰਕੂ ਕੁਮਾਰ, ਚਮਕੌਰ ਬਰਾੜ, ਸੋਨੀ ਘੋਲੀਆ, ਅਜੇ ਗਰਗ, ਗਗਨ ਨਿਗਾਹਾ, ਝਿਰਮਲ ਬਰਾੜ ਆਦਿ ਹਾਜ਼ਰ ਸਨ।
ਮੋਗਾ, (ਗਰੋਵਰ, ਗੋਪੀ)-ਜ਼ਿਲਾ ਮੋਗਾ ਆਮ ਆਦਮੀ ਪਾਰਟੀ ਦੀ ਮੀਟਿੰਗ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਨਸੀਬ ਬਾਵਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਨਾਬਾਲਗ ਲੜਕੀ ਆਸਿਫਾ ਨਾਲ ਜਬਰ-ਜ਼ਨਾਹ ਤੋਂ ਬਾਅਦ ਉਸ ਦੇ ਕਤਲ ਨੂੰ ਇਨਸਾਨੀਅਤ 'ਤੇ ਧੱਬਾ ਦੱਸਿਆ ਹੈ ਅਤੇ ਇਸ ਗੱਲ 'ਤੇ ਦੁੱਖ ਪ੍ਰਗਟ ਕੀਤਾ ਗਿਆ ਕਿ ਅਜਿਹੀਆਂ ਘਿਨੌਣੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ, ਜਿਸ ਨਾਲ ਔਰਤ ਸਮਾਜ 'ਚ ਦਹਿਸ਼ਤ ਦਾ ਮਾਹੌਲ ਬਣ ਚੁੱਕਾ ਹੈ। ਸ਼੍ਰੀ ਬਾਵਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਆਸਿਫਾ ਨਾਲ ਜਬਰ-ਜ਼ਨਾਹ ਕਰਨ ਵਾਲੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਜਾਵੇ। ਇਸ ਮੌਕੇ ਦੋ ਮਿੰਟ ਦਾ ਮੌਨ ਰੱਖ ਕੇ ਆਸਿਫਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।  ਇਸ ਸਮੇਂ ਸਰਵ ਨਸੀਬ ਬਾਵਾ ਪ੍ਰਧਾਨ, ਨਵਦੀਪ ਸਿੰਘ ਸੰਘਾ, ਅਮਨ ਰੱਖੜਾ, ਬੀਬੀ ਊਸ਼ਾ ਕੁਮਾਰੀ, ਨਵਜੀਤ ਕੌਰ ਬਾਵਾ, ਨਰੇਸ਼ ਚਾਵਲਾ, ਯੂਥ ਨੇਤਾ ਅਵਤਾਰ ਸਿੰਘ ਬੇਦੀ, ਮਨਦੀਪ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।
ਮੋਗਾ,  (ਗਰੋਵਰ, ਗੋਪੀ)-ਆਮ ਆਦਮੀ ਪਾਰਟੀ ਵੱਲੋਂ ਅੱਜ ਇੱਥੇ ਆਸਿਫਾ ਦੀ ਯਾਦ 'ਚ ਕੈਂਡਲ ਮਾਰਚ ਕੱਢ ਕੇ ਉਸ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਨਸੀਬ ਬਾਵਾ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਅਜਿਹੇ ਘਟੀਆ ਪ੍ਰਵਿਰਤੀ ਵਾਲੇ ਮੁਲਜ਼ਮਾਂ ਨੂੰ ਫੜ ਕੇ ਵੱਧ ਤੋਂ ਵੱਧ ਦੋ ਹਫਤਿਆਂ 'ਚ ਉਸ ਦਾ ਚਲਾਨ ਪੇਸ਼ ਕਰ ਕੇ 30 ਦਿਨਾਂ 'ਚ ਸਜ਼ਾ ਸੁਣਾਈ ਜਾਵੇ ਅਤੇ ਅਜਿਹੇ ਵਿਅਕਤੀ ਦੀ ਸਜ਼ਾ ਵੀ ਘੱਟ ਤੋਂ ਘੱਟ ਮੌਤ ਹੋਵੇ।  ਉਨ੍ਹਾਂ ਕਿਹਾ ਕਿ ਅਜਿਹੀਆਂ ਘਟੀਆ ਘਟਨਾਵਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ, ਜਿਸ ਨਾਲ ਔਰਤ ਸਮਾਜ 'ਚ ਦਹਿਸ਼ਤ ਦਾ ਮਾਹੌਲ ਬਣ ਚੁੱਕਾ ਹੈ। 
ਇਸ ਮੌਕੇ ਜਗਦੀਸ਼ ਸਿੰਘ ਜੈਮਲਵਾਲਾ, ਲਛਮਣ ਰਾਊਕੇ, ਅਜੇ ਸ਼ਰਮਾ, ਸੁੱਖੀ ਰਾਊਕੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜ਼ਰ ਸਨ।


Related News