ਲੋਕ ਸਭਾ ਚੋਣਾਂ: ਲੁਧਿਆਣਾ ਲਈ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਲਗਭਗ ਤੈਅ, ਜਲਦ ਖੁੱਲ੍ਹਣਗੇ ਪੱਤੇ

04/12/2024 10:39:19 AM

ਲੁਧਿਆਣਾ (ਮੁੱਲਾਂਪੁਰੀ)- ਮਹਾਨਗਰ ਲੁਧਿਆਣੇ ਦੀ ਲੋਕ ਸਭਾ ਸੀਟ ਲਈ ਭਾਵੇਂ ਭਾਜਪਾ ਨੇ ਪਹਿਲਕਦਮੀ ਕਰ ਕੇ ਕਾਂਗਰਸ ’ਚੋਂ ਆਏ ਰਵਨੀਤ ਬਿੱਟੂ ਨੂੰ ਟਿਕਟ ਦੇ ਕੇ ਮੈਦਾਨ ’ਚ ਉਤਾਰ ਕੇ ਮੋਰਚਾ ਮਾਰ ਲਿਆ ਹੈ ਪਰ ਹੁਣ 3 ਪਾਰਟੀਆਂ ਕਾਂਗਰਸ, ‘ਆਪ’, ਅਕਾਲੀ ਦਲ ਆਪਣੇ ਉਮੀਦਵਾਰਾਂ ਦੇ ਪੱਤੇ ਖੋਲ੍ਹਣ ਦੀ ਤਿਆਰੀ ’ਚ ਦਿਖਾਈ ਦੇ ਰਹੀਆਂ ਹਨ। ਪਤਾ ਲੱਗਾ ਹੈ ਕਿ ਬਿੱਟੂ ਖ਼ਿਲਾਫ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਹਿਬਾਬ ਗਰੇਵਾਲ ਜਾਂ ਕਿਸੇ ਵਿਧਾਇਕ ਨੂੰ ਮੈਦਾਨ ’ਚ ਉਤਾਰਨ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - CM ਮਾਨ ਤੇ ਕੇਜਰੀਵਾਲ ਦੀ ਮੁਲਾਕਾਤ ਲਈ ਪੰਜਾਬ ਪੁਲਸ ਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਵਿਚਾਲੇ ਫੱਸਿਆ ਪੇਚ (ਵੀਡੀਓ)

ਇਸੇ ਤਰ੍ਹਾਂ ਕਾਂਗਰਸ ਨੂੰ ਭਾਰਤ ਭੂਸ਼ਣ ਆਸ਼ੂ ਦੇ ਨਾਂ ’ਤੇ ਲਗਭਗ ਮੋਹਰ ਲਗਾ ਦਿੱਤੀ ਹੈ ਪਰ ਦੂਜਾ ਨਾਂ ਤਿਵਾੜੀ ਦਾ ਵੀ ਬੋਲ ਰਿਹਾ ਹੈ। ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਦਾ ਨਾਂ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਦੂਜਾ ਨਾਮ ਪਰਉਪਕਾਰ ਸਿੰਘ ਘੁੰਮਣ ਵੀ ਅਕਾਲੀ ਹਲਕਿਆਂ ’ਚ ਬੋਲ ਰਿਹਾ ਹੈ। ਜਦੋਂ ਕਿ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਆਉਂਦੇ ਦਿਨਾਂ ’ਚ ਆਪਣੇ ਕੀ ਪੱਤੇ ਖੋਲ੍ਹਦਾ ਹੈ ਇਹ ਅਜੇ ਬੁਝਾਰਤ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News