ਘੱਟ ਵੋਟਾਂ ਪੈਣ ‘ਤੇ ਰੋਇਆ ਜਲੰਧਰ ਦਾ ਇਹ ਉਮੀਦਵਾਰ, ਕਿਹਾ-ਅੱਗੇ ਤੋਂ ਨਹੀਂ ਲੜਦਾ ਇਲੈਕਸ਼ਨ

05/23/2019 12:55:57 PM

ਜਲੰਧਰ (ਵੈਬ ਡੈਸਕ)-ਜਲੰਧਰ ਲੋਕ ਸਭਾ ਚੋਣਾਂ ਵਿਚ ਮੈਦਾਨ ਵਿਚ ਨਿੱਤਰੇ 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਈ. ਵੀ. ਐੱਮ. ਰਾਹੀਂ ਵੋਟਾਂ ਦੀ ਗਿਣਤੀ ਸ਼ੁਰੂ ਹੁੰਦੇ ਸਾਰ ਹੀ ਹੋਣ ਲੱਗਾ। ਸ਼ੁਰੂਆਤੀ ਰੁਝਾਣਾ ਵਿਚ ਜਦ ਚੋਣ ਨਤੀਜੇ ਆਉਣੇ ਸ਼ੁਰੂ ਹੋਏ ਤਾਂ ਜਲੰਧਰ ਤੋਂ ਆਜਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ ਨੂੰ ਕੁਝ ਕੁ ਵੋਟਾਂ ਹੀ ਮਿਲੀਆਂ। ਇਸ ਸੰਬੰਧ ਵਿਚ ਜਦ ਜਗ ਬਾਣੀ ਵਲੋਂ ਨੀਟੂ ਸ਼ਟਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਭਾਵੁਕ ਹੁੰਦਿਆਂ ਕਿਹਾ ਕਿ ਉਸਦੇ ਘਰ ਦੀਆਂ ਕੁਲ 9 ਵੋਟਾਂ ਹਨ ਪਰ ਉਸਨੂੰ ਅਜੇ ਤਕ ਸਿਰਫ 5 ਵੋਟਾਂ ਮਿਲਿਆ ਹਨ ਉਸ ਨਾਲ ਧੋਖਾ ਹੋਇਆ ਹੈ।ਨੀਟੂ ਨੇ ਕਿਹਾ  ਕਿ ਲੋਕਾਂ ਨੇ ਸੁਹੰ ਖਾਧੀ ਸੀ ਕਿ ਉਹ ਉਸਨੂੰ ਵੋਟਾਂ ਪਾਉਣਗੇ ਪਰ ਫਿਰ ਵੀ ਉਸਨੂੰ ਨਾਮਾਤਰ ਵੋਟਾਂ ਹੀ ਮਿਲੀਆਂ ਹਨ। ਉਸ ਨਾਲ ਧੋਖਾ ਹੋਇਆ ਹੈ। ਨੀਟੂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮਸ਼ੀਨਾਂ ਵਿਚ ਹੀ ਕੋਈ ਗੜਬੜ ਹੋਈ ਹੈ ਜੇਕਰ ਇਸ ਤਰ੍ਹਾਂ ਹੀ ਹੋਣਾ ਹੈ ਤਾਂ ਉਹ ਅੱਗੇ ਤੋਂ ਇਲੈਕਸ਼ਨ ਨਹੀਂ ਲੜੇਗਾ। 

ਇਥੇ ਦੱਸਦਇਏ ਕਿ ਖਬਰ ਲਿਖਣ ਤਕ ਨੀਟੂ ਸ਼ਟਰਾਂ ਵਾਲੇ ਨੂੰ ਕੁਲ 378 ਵੋਟਾਂ ਹੀ ਮਿਲੀਆਂ ਸਨ।


Arun chopra

Content Editor

Related News