ਕੈਂਸਰ ਐਕਸਪ੍ਰੈੱਸ ''ਚ ਕੈਂਸਰ ਪੀੜਤ ਦੀ ਮੌਤ ਦਵਾਈ ਲੈ ਕੇ ਜਾ ਰਿਹਾ ਸੀ ਘਰ
Thursday, Nov 23, 2017 - 12:16 PM (IST)
ਬਠਿੰਡਾ (ਸੁਖਵਿੰਦਰ)-ਕੈਂਸਰ ਐਕਸਪ੍ਰੈੱਸ 'ਚ ਦਵਾਈ ਲੈ ਕੇ ਵਾਪਸ ਘਰ ਮੁੜਦੇ ਸਮੇਂ ਇਕ ਕੈਂਸਰ ਪੀੜਤ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਕ ਵਿਅਕਤੀ ਬੀਤੀ ਰਾਤ ਬੀਕਾਨੇਰ ਤੋਂ ਕੈਂਸਰ ਦੀ ਦਵਾਈ ਲੈ ਕੇ ਵਾਪਸ ਫਰੀਦਾਬਾਦ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿਚ ਉਸ ਦੀ ਅਚਾਨਕ ਮੌਤ ਹੋ ਗਈ। ਸੂਚਨਾ ਮਿਲਣ 'ਤੇ ਸਹਾਰਾ ਸੰਸਥਾ ਦੇ ਵਰਕਰ ਟੇਕ ਚੰਦ, ਅੰਮ੍ਰਿਤਪਾਲ ਅਤੇ ਆਰੀਅਨ ਮਹਿਰਾ ਬਠਿੰਡਾ ਦੇ ਪਲੇਟਫਾਰਮ ਨੰਬਰ 4 'ਤੇ ਪਹੁੰਚੇ ਅਤੇ ਜੀ. ਆਰ. ਪੀ. ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਸੰਸਥਾ ਵਰਕਰਾਂ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਮ੍ਰਿਤਕ ਦੀ ਪਛਾਣ ਸੁਲਤਾਨ ਸਿੰਘ (54) ਵਾਸੀ ਫਰੀਦਾਵਾਦ ਵਜੋਂ ਹੋਈ ਹੈ। ਫਿਲਹਾਲ ਪੁਲਸ ਵੱਲੋਂ ਕਾਰਵਾਈ ਕਰਨ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ।