ਕੈਂਸਰ ਦਾ ਕਹਿਰ ਜਾਰੀ, ਲਿਆ 28 ਸਾਲਾ ਕੁੜੀ ਨੂੰ ਆਪਣੀ ਚਪੇਟ ''ਚ

Monday, Jul 08, 2019 - 12:21 PM (IST)

ਕੈਂਸਰ ਦਾ ਕਹਿਰ ਜਾਰੀ, ਲਿਆ 28 ਸਾਲਾ ਕੁੜੀ ਨੂੰ ਆਪਣੀ ਚਪੇਟ ''ਚ

ਗਿੱਦੜਬਾਹਾ (ਕੁਲਭੂਸ਼ਨ) - ਵੱਖ-ਵੱਖ ਇਲਾਕਿਆਂ 'ਚ ਕੈਂਸਰ ਵਰਗੀ ਨਾ-ਮੁਰਾਦ ਬੀਮਾਰੀ ਦਾ ਕਹਿਰ ਲਗਾਤਾਰ ਅੱਜ ਵੀ ਜਾਰੀ ਹੈ। ਕੈਂਸਰ ਨਾਲ ਹਲਕੇ ਦੇ ਪਿੰਡ ਮਨੀਆਂਵਾਲਾ ਦੀ ਰਹਿਣ ਵਾਲੀ 28 ਸਾਲਾ ਕੁੜੀ ਗੁਰਪ੍ਰੀਤ ਕੌਰ ਪੁੱਤਰੀ ਮਿੱਠੂ ਸਿੰਘ ਦੀ ਬੀਤੀ ਰਾਤ ਫਰੀਦਕੋਟ ਦੇ ਹਸਪਤਾਲ ਵਿਖੇ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਪਿੰਡ ਦੇ ਡਾ. ਮੇਜਰ ਸਿੰਘ ਨੇ ਦੱਸਿਆ ਕਿ ਮਜ਼ਦੂਰ ਪਰਿਵਾਰ ਦੀ ਹੋਣਹਾਰ ਕੁੜੀ ਗੁਰਪ੍ਰੀਤ ਕੌਰ ਨੇ ਇਸੇ ਸਾਲ ਹੀ ਮਾਤਾ ਸਾਹਿਬ ਕੌਰ ਨਰਸਿੰਗ ਇੰਸਟੀਚਿਊਟ ਤੋਂ ਜੀ. ਐੱਨ. ਐੱਮ. ਕੀਤੀ ਸੀ। ਗੁਰਪ੍ਰੀਤ ਕੌਰ ਬੀਤੇ 2 ਮਹੀਨਿਆਂ ਤੋਂ ਕੈਂਸਰ ਦੀ ਬੀਮਾਰੀ ਤੋਂ ਪੀੜਤ ਸੀ। ਪਰਿਵਾਰ ਵਲੋਂ ਆਪਣੇ ਸੀਮਤ ਵਸੀਲਿਆਂ ਦੇ ਹੁੰਦੇ ਹੋਏ ਵੀ ਉਸ ਦਾ ਇਲਾਜ ਬਠਿੰਡਾ ਦੇ ਵੱਖ-ਵੱਖ ਹਸਪਤਾਲਾਂ ਤੋਂ ਕਰਵਾਇਆ ਗਿਆ ਪਰ ਬੀਤੀ ਰਾਤ ਉਸ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫਰੀਦਕੋਟ ਵਿਖੇ ਦਮ ਤੋੜ ਦਿੱਤਾ। 

ਵਰਨਣਯੋਗ ਹੈ ਕਿ ਮ੍ਰਿਤਕ ਗੁਰਪ੍ਰੀਤ ਕੌਰ ਦਾ ਪਰਿਵਾਰ ਮਜ਼ਦੂਰੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਉਨ੍ਹਾਂ ਸਰਕਾਰ ਤੋਂ ਪਰਿਵਾਰ ਦੀ ਵਿੱਤੀ ਸਹਾਇਤਾ ਕਰਨ ਫਰਿਆਦ ਕੀਤੀ।


author

rajwinder kaur

Content Editor

Related News