ਨਹਿਰ ਦੇ ਕਿਨਾਰੇ ਬੈਠੇ 3 ਨੌਜਵਾਨਾਂ ’ਚੋਂ 2 ਪਾਣੀ ’ਚ ਰੁੜ੍ਹੇ, 1 ਦੀ ਮੌਤ, ਦੂਜਾ ਵਾਲ-ਵਾਲ ਬਚਿਆ

Monday, May 24, 2021 - 10:46 AM (IST)

ਸੁਜਾਨਪੁਰ (ਜੋਤੀ/ਬਖਸ਼ੀ) - ਸੁਜਾਨਪੁਰ ਪੁਲਸ ਨੇ ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਕਾਲਾਚੱਕ ਦੇ ਨੇੜਿਓਂ ਲੰਘਦੀ ਮਾਧੋਪੁਰ ਬਿਆਸ ਲਿੰਕ ਨਹਿਰ ਦੇ ਕਿਨਾਰੇ ਬੈਠੇ 2 ਨੌਜਵਾਨਾਂ ਦੇ ਪਾਣੀ ’ਚ ਰੁੜ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਾਣੀ ’ਚ ਡੁੱਬਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਬਰਾਮਦ ਕਰ ਲਈ ਹੈ। ਦੂਜੇ ਨੌਜਵਾਨ ਨੂੰ ਬਚਾ ਲਿਆ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਰੋਹਿਤ ਕੁਮਾਰ ਪੁੱਤਰ ਸੰਸਾਰ ਚੰਦ ਨਿਵਾਸੀ ਕਸ਼ਮੀਰੀ ਮੁਹੱਲਾ ਸੁਜਾਨਪੁਰ ਦੇ ਰੂਪ ’ਚ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ - ਜਿਸ ਮਾਂ ਨੇ ਆਪਣੀ ਛਾਤੀ ਨਾਲ ਲਗਾ ਦਿਨ-ਰਾਤ ਕੀਤਾ ਪਿਆਰ, ਉਸੇ ਦੀ ਛਾਤੀ ’ਚ ਪੁੱਤ ਨੇ ਮਾਰੀ ਗੋਲੀ (ਤਸਵੀਰਾਂ)

ਇਸ ਸਬੰਧੀ ਸੁਜਾਨਪੁਰ ਪੁਲਸ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਭਨਵਾਲ ਰੇਲਵੇ ਫਾਟਕ ਨੇੜੇ ਨਹਿਰ ਦੇ ਕਿਨਾਰੇ ਤਿੰਨ ਨੌਜਵਾਨ ਬੈਠੇ ਹੋਏ ਸਨ। ਇਸ ਦੌਰਾਨ ਅਚਾਨਕ ਪਾਣੀ ਦਾ ਤੇਜ਼ ਵਹਾਅ ਆਉਣ ਨਾਲ 2 ਨੌਜਵਾਨ ਨਹਿਰ ’ਚ ਰੁੜ ਗਏ, ਜਿਨ੍ਹਾਂ ’ਚੋਂ ਇਕ ਤਾਂ ਬਚ ਕੇ ਨਿਕਲ ਗਿਆ ਪਰ ਦੂਜਾ ਨੌਜਵਾਨ ਪਾਣੀ ’ਚ ਰੁੜ ਗਿਆ।

ਪੜ੍ਹੋ ਇਹ ਵੀ ਖ਼ਬਰ - ਅਰਬ ਦੇਸ਼ਾਂ ’ਚ ਮਰੇ 233 ਬਦਕਿਸਮਤ ਲੋਕਾਂ ਦੀਆਂ ਲਾਸ਼ਾਂ ਵਤਨ ਪਹੁੰਚਾ ਚੁੱਕੇ ਨੇ ‘ਡਾ.ਓਬਰਾਏ’, ਕੀਤੀ ਇਹ ‘ਅਪੀਲ’

ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੱਕ ਨੌਜਵਾਨ ਦੀ ਤਾਲਾਸ਼ ਕਰਨ ’ਤੇ ਨੌਜਵਾਨ ਨਾਲ ਮਿਲਿਆ। ਫਿਰ ਪੁਲਸ ਨੇ ਨਹਿਰ ਦਾ ਪਾਣੀ ਬੰਦ ਕਰਵਾ ਦਿੱਤਾ, ਜਿਸ ਤੋਂ ਬਾਅਦ ਨੌਜਵਾਨ ਦੀ ਗਹਿਰਾਈ ਨਾਲ ਤਾਲਾਸ਼ ਕੀਤੀ ਗਈ ਤਾਂ ਪੁਲਸ ਨੇ ਉਕਤ ਸਥਾਨ ਤੋਂ ਰੋਹਿਤ ਕੁਮਾਰ ਦੀ ਲਾਸ਼ ਬਰਾਮਦ ਕਰ ਲਈ। ਇਸ ਮਾਮਲੇ ਦੇ ਸਬੰਧ ’ਚ ਪੁਲਸ ਨੇ ਮ੍ਰਿਤਕ ਦੇ ਪਿਤਾ ਸੰਸਾਰ ਚੰਦ ਦੇ ਬਿਆਨ ’ਤੇ ਧਾਰਾ 174 ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਗ੍ਰੰਥੀ ਦੀ ਘਿਨੌਣੀ ਕਰਤੂਤ, ਬੱਚੀ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਖੰਭੇ ਨਾਲ ਬੰਨ ਚਾੜ੍ਹਿਆ ਕੁਟਾਪਾ (ਵੀਡੀਓ)


rajwinder kaur

Content Editor

Related News