ਭਾਖੜਾ ’ਚ ਛਾਲ ਮਾਰਨ ਵਾਲੇ ਵਿਦਿਆਰਥੀ ਸਹਿਜ ਦੀ ਮਿਲੀ ਲਾਸ਼, ਕੁੱਝ ਦਿਨ ਪਹਿਲਾਂ ਲਾਪਤਾ ਹੋਏ ਸੀ ਕੁੜੀ-ਮੁੰਡਾ

Sunday, May 08, 2022 - 09:46 PM (IST)

ਭਾਖੜਾ ’ਚ ਛਾਲ ਮਾਰਨ ਵਾਲੇ ਵਿਦਿਆਰਥੀ ਸਹਿਜ ਦੀ ਮਿਲੀ ਲਾਸ਼, ਕੁੱਝ ਦਿਨ ਪਹਿਲਾਂ ਲਾਪਤਾ ਹੋਏ ਸੀ ਕੁੜੀ-ਮੁੰਡਾ

ਪਟਿਆਲਾ (ਇੰਦਰਜੀਤ ਬਕਸ਼ੀ) : ਪਟਿਆਲਾ ਤੋਂ ਪਿਛਲੇ ਦਿਨੀਂ ਲਾਪਤਾ ਹੋਏ ਸਹਿਜ ਚੀਮਾ ਦੀ ਲਾਸ਼ ਨੂੰ ਵੀ ਗੋਤਾਖੋਰਾਂ ਨੇ ਭਾਖੜਾ ਨਹਿਰ ’ਚੋਂ ਬਰਾਮਦ ਕਰ ਲਿਆ ਹੈ। ਪਿਛਲੇ ਦਿਨੀਂ ਸੋਹਿਨੀ ਬੋਸ ਨਾਂ ਦੀ ਕੁੜੀ ਅਤੇ ਸਹਿਜ ਚੀਮਾ ਨਾਮ ਦਾ ਨੌਜਵਾਨ ਪਟਿਆਲਾ ਤੋਂ ਲਾਪਤਾ ਸੀ ਅਤੇ ਬੀਤੇ ਦਿਨੀਂ ਗੋਤਾਖੋਰਾਂ ਦੀ ਟੀਮ ਵੱਲੋਂ ਖਨੌਰੀ ਤੋਂ ਸੋਹਿਨੀ ਬੋਸ ਦੀ ਲਾਸ਼ ਬਰਾਮਦ ਕੀਤੀ ਗਈ ਸੀ ਅਤੇ ਹੁਣ ਸਹਿਜ ਚੀਮਾ ਦੀ ਲਾਸ਼ ਵੀ ਭਾਖੜਾ ਨਹਿਰ ਤੋਂ ਬਰਾਮਦ ਕਰ ਲਈ ਗਈ ਹੈ। ਫਿਲਹਾਲ ਇਨ੍ਹਾਂ ਦੋਵਾਂ ਵਲੋਂ ਭਾਖੜਾ ਵਿਚ ਛਾਲ ਮਾਰਨ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਪੁਲਸ ਇਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਦੋਵਾਂ ਨੇ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਿਉਂ ਕੀਤੀ, ਇਸ ਦੀ ਵੀ ਪੁਲਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਫਿਲਹਾਲ ਪੁਲਸ ਵੱਲੋਂ ਮ੍ਰਿਤਕ ਸਹਿਜ ਚੀਮਾ ਦੀ ਲਾਸ਼ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਪੋਸਟ ਮਾਰਟਮ ਲਈ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ : ਫ਼ਰੀਦਕੋਟ ’ਚ ਨਾਕੇ ਦੌਰਾਨ ਪੁਲਸ ’ਤੇ ਚੱਲੀਆਂ ਗੋਲ਼ੀਆਂ, ਗੁਰਪ੍ਰੀਤ ਸੇਖੋਂ ਨਾਲ ਸੰਬੰਧਤ ਚਾਰ ਗੈਂਗਸਟਰ ਗ੍ਰਿਫ਼ਤਾਰ

ਉੱਥੇ ਹੀ ਗੋਤਾਖੋਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਟਿਆਲਾ ਤੋਂ ਇਕ ਕੁੜੀ-ਮੁੰਡਾ ਲਾਪਤਾ ਹਨ ਜਿਨ੍ਹਾਂ ਦੀ ਤਲਾਸ਼ ਲਈ ਉਨ੍ਹਾਂ ਦੀਆਂ ਗੋਤਾਖੋਰ ਟੀਮਾਂ ਵੱਲੋਂ ਪਟਿਆਲਾ ਸਮਾਣਾ ਅਤੇ ਖਨੌਰੀ ਭਾਖੜਾ ਤੱਕ ਤਲਾਸ਼ ਕੀਤੀ ਜਾ ਰਹੀ ਸੀ। ਬੀਤੇ ਦਿਨੀਂ ਲੜਕੀ ਸੋਹਿਨੀ ਬੋਸ ਦੀ ਲਾਸ਼ ਨੂੰ ਖਨੌਰੀ ਭਾਖੜਾ ਤੋਂ ਬਰਾਮਦ ਕਰ ਲਿਆ ਗਿਆ ਸੀ ਅਤੇ ਅੱਜ ਨੌਜਵਾਨ ਸਹਿਜ ਚੀਮਾ ਦੀ ਲਾਸ਼ ਨੂੰ ਸ਼ੁਤਰਾਣਾ ਨਜ਼ਦੀਕ ਭਾਖੜਾ ਨਹਿਰ ਤੋਂ ਬਰਾਮਦ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, ਤਰਨਤਾਰਨ ’ਚ ਮਿਲੀ ਆਰ.ਡੀ.ਐੱਕਸ ਦੀ ਖੇਪ ਅਤੇ ਹਥਿਆਰ

ਇਹ ਦੋਵੇਂ ਕੁੜੀ-ਮੁੰਡਾ ਪਟਿਆਲਾ ਤੋਂ 2 ਤਾਰੀਖ਼ ਦੁਪਹਿਰ ਤੋਂ ਲਾਪਤਾ ਸੀ ਜਿਨ੍ਹਾਂ ਦੀ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਸੀ। ਸਹਿਜ ਚੀਮਾ ਦੀ ਲਾਸ਼ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਪਸਿਆਣਾ ਦੇ ਐੱਸ. ਐੱਚ. ਓ. ਅੰਕੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਵੱਲੋਂ ਸਾਰੇ ਐਂਗਲਾਂ ਨੂੰ ਧਿਆਨ ਵਿਚ ਰੱਖਦਿਆਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਅੱਖਾਂ ਸਾਹਮਣੇ ਮੌਤ ਦੇ ਮੂੰਹ ’ਚ ਜਾ ਪਈ ਮਾਸੂਮ ਧੀ, ਇੰਝ ਉਜੜੀਆਂ ਖੁਸ਼ੀਆਂ ਸੋਚਿਆ ਨਾ ਸੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News