ਨਹਿਰਾਂ ''ਚ ਹਵਨ ਸਮੱਗਰੀ ਪ੍ਰਵਾਹ ਕਰਨ ਵਾਲੇ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਵਾਪਰ ਜਾਵੇ ਅਣਹੋਣੀ
Monday, Jun 24, 2024 - 03:12 PM (IST)
ਦਸੂਹਾ (ਝਾਵਰ) : ਉੱਚੀ ਬੱਸੀ ਨਹਿਰ 'ਤੇ ਇਕ 56 ਸਾਲਾ ਵਿਅਕਤੀ ਕ੍ਰਿਸ਼ਨ ਕੁਮਾਰ ਪੁੱਤਰ ਹਰਜੀਤ ਨਿਵਾਸੀ ਕੂੰਟਾਂ ਨਜ਼ਦੀਕ ਭੂੰਗਾ ਜੋ ਹਵਨ ਯੱਗ ਸਮੱਗਰੀ ਨਹਿਰ ਵਿਚ ਸੁੱਟਣ ਆਇਆ ਸੀ ਅਚਾਨਕ ਪੈਰ ਫਿਸਲਣ ਕਾਰਨ ਉਹ ਨਹਿਰ ਵਿਚ ਡਿੱਗ ਗਿਆ ਜਿਸ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ । ਜਾਂਚ ਅਧਿਕਾਰੀ ਏ.ਐੱਸ.ਆਈ ਰਾਜਵਿੰਦਰ ਸਿੰਘ ਅਤੇ ਏ.ਐੱਸ.ਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਲਾਸ਼ ਰੁੜ ਕੇ ਨਹਿਰ ਦੇ ਟੇਰਕਿਆਣਾ ਗੇਟ 'ਤੇ ਫਸ ਗਈ ਜਿੱਥੇ ਨਹਿਰ 'ਚੋਂ ਲਾਸ਼ ਨੂੰ ਮ੍ਰਿਤਕ ਦੇ ਵਾਰਸਾਂ ਦੀ ਹਾਜ਼ਰੀ ਵਿਚ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਬੁਰੀ ਤਰ੍ਹਾਂ ਵੱਢੀ ਮਿਲੀ ਲਾਸ਼
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਦਸੂਹਾ ਵਿਖੇ ਲਾਸ਼ ਦਾ ਪੋਸਟਮਾਰਟਮ ਕਰਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਸਹੁੰ ਚੁੱਕਣ ਲਈ ਅੰਮ੍ਰਿਤਪਾਲ ਨੂੰ ਮਿਲਿਆ ਇਹ ਸਮਾਂ, ਜਾਣੋ ਸੁੰਹ ਚੁੱਕ ਸਮਾਗਮ 'ਚ ਸ਼ਾਮਲ ਹੋਣਗੇ ਜਾਂ ਨਹੀਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8