ਕੈਨੇਡਾ ਦੇ ਪੰਜਾਬੀ ਡਰਾਈਵਰ ਅਮਰੀਕਾ ''ਚ 2 ਮਿਲੀਅਨ ਡਾਲਰ ਦੀ ਕੋਕੀਨ ਸਮੇਤ ਗ੍ਰਿਫਤਾਰ

Sunday, Sep 15, 2019 - 04:36 AM (IST)

ਕੈਨੇਡਾ ਦੇ ਪੰਜਾਬੀ ਡਰਾਈਵਰ ਅਮਰੀਕਾ ''ਚ 2 ਮਿਲੀਅਨ ਡਾਲਰ ਦੀ ਕੋਕੀਨ ਸਮੇਤ ਗ੍ਰਿਫਤਾਰ

ਇੰਡੀਅਨਾ - ਉਨਟਾਰੀਓ ਦੇ 57 ਸਾਲਾ ਗੁਰਿੰਦਰ ਸਿੰਘ ਅਤੇ 55 ਸਾਲਾ ਜਗਦੇਵ ਸੰਦਾ ਨੂੰ ਅਮਰੀਕਾ ਦੇ ਸੂਬੇ ਇੰਡੀਅਨਾ ਦੀ ਮੈਟਰੋਪੋਲੀਟਨ ਪੁਲਸ ਨੇ 21 ਲੱਖ ਡਾਲਰ ਦੀ ਕੋਕੀਨ ਨਾਲ ਕੀਤਾ ਗ੍ਰਿਫਤਾਰ ਹੈ। ਅਮਰੀਕਾ ਦੇ ਸ਼ਹਿਰ ਇੰਡੀਆਨਾਪੋਲਿਸ ਦੇ ਦੱਖਣ-ਪੱਛਮੀ ਵਾਲੇ ਹਾਈਵੇਅ 465 'ਤੇ ਇਕ ਟ੍ਰੈਫਿਕ ਰੋਕ ਦੌਰਾਨ ਇੰਡੀਆਨਾ ਮੈਟਰੋਪੋਲੀਟਨ ਪੁਲਸ ਨੇ 21 ਲੱਖ ਡਾਲਰ ਦੀ ਕੋਕੀਨ ਜ਼ਬਤ ਕੀਤੀ ਹੈ। ਆਈ. ਐਮ. ਪੀ. ਡੀ. ਦਾ ਆਖਣਾ ਹੈ ਕਿ ਓਨਟਾਰੀਓ ਨੰਬਰ ਪਲੇਟਾਂ ਵਾਲੇ ਟਰੱਕ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤਾ ਸੀ। ਪੁਲਸ ਅਧਿਕਾਰੀਆਂ ਨੇ ਡਰਾਈਵਰਾਂ ਤੋਂ ਪੁਛਗਿੱਛ ਕੀਤੀ ਅਤੇ ਮਿਲੀ ਜਾਣਕਾਰੀ ਮੁਤਾਬਕ ਟਰੱਕ ਡਰਾਈਵਰ ਦੀ ਲੌਗ ਬੁੱਕ ਐਂਟਰੀਆਂ ਨਾਲ ਮੇਲ ਨਹੀਂ ਖਾਂਦੀ ਸੀ।

ਇਸ ਤੋਂ ਬਾਅਦ ਆਈ. ਐਮ. ਪੀ. ਡੀ. ਨੇ ਟਰੱਕ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੇ 2.1 ਮਿਲੀਅਨ ਡਾਲਰ ਦੀ 88 ਕਿਲੋ ਕੋਕੀਨ ਟਰੱਕ 'ਚੋਂ ਬਰਾਮਦ ਕੀਤੀ ਹੈ। ਜ਼ਿਕਰਯੋਗ ਹੈ ਕਿ ਹਾਲ ਦੇ ਦਿਨਾਂ 'ਚ ਉਨਟਾਰੀਓ ਨਾਲ ਸਬੰਧਿਤ ਪੰਜਾਬੀਆਂ ਨੂੰ ਕਰੋੜਾਂ ਰੁਪਏ ਦੇ ਨਸ਼ਿਆਂ ਨਾਲ ਅਮਰੀਕਾ 'ਚ ਗਿਰਫ਼ਤਾਰ ਕੀਤਾ ਜਾ ਚੁੱਕਿਆ ਹੈ, ਜਿਸਦੇ ਸਬੰਧ ਅਮਰੀਕਾ ਤੋਂ ਭਾਰਤ ਤੋਂ ਕੈਨੇਡਾ ਜੁੜ ਰਹੇ ਹਨ।


author

Khushdeep Jassi

Content Editor

Related News