ਪੁੱਤ ਕਹਿੰਦਾ ਮਾਂ ਹੁਣ ਮੈਂ ਸੈੱਟ ਹੋ ਗਿਆ ਵਧੀਆ ਜ਼ਿੰਦਗੀ ਜੀਵਾਂਗੇ, ਅਗਲੇ ਦਿਨ ਹੀ ਵਾਪਰ ਗਿਆ ਭਾਣਾ

Tuesday, Jan 30, 2024 - 06:35 PM (IST)

ਪੁੱਤ ਕਹਿੰਦਾ ਮਾਂ ਹੁਣ ਮੈਂ ਸੈੱਟ ਹੋ ਗਿਆ ਵਧੀਆ ਜ਼ਿੰਦਗੀ ਜੀਵਾਂਗੇ, ਅਗਲੇ ਦਿਨ ਹੀ ਵਾਪਰ ਗਿਆ ਭਾਣਾ

ਪਟਿਆਲ (ਕੰਵਲਜੀਤ) : ਪਟਿਆਲਾ ਦੇ ਵਿਕਾਸ ਨਗਰ ਦਾ ਰਹਿਣ ਵਾਲਾ 29 ਸਾਲ ਦਾ ਨੌਜਵਾਨ ਹਕੀਕਤ ਸਿੰਘ ਜੋ ਇੱਕ ਸਾਲ ਪਹਿਲਾਂ ਚੰਗੇ ਭਵਿੱਖ ਲਈ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਹਕੀਕਤ ਸਿੰਘ ਕੈਨੇਡਾ ਵਿਖੇ ਬਰੈਂਪਟਨ ਸ਼ਹਿਰ ਵਿਚ ਰਹਿ ਰਿਹਾ ਸੀ ਜਿੱਥੇ ਉਸ ਨਾਲ 14 ਜਨਵਰੀ ਨੂੰ ਵੱਡਾ ਹਾਦਸਾ ਵਾਪਰ ਗਿਆ, ਜਿਸ ਵਿਚ ਉਸ ਦੀ ਮੌਤ ਹੋ ਗਈ। ਦੱਸ ਦੇਈਏ ਕਿ ਹਕੀਕਤ ਦੀ ਉੱਥੇ ਬਰਫ ਵਿਚ ਗੱਡੀ ਫਿਸਲਣ ਨਾਲ ਵਾਪਰੇ ਹਾਦਸੇ ਵਿਚ ਮੌਤ ਹੋ ਗਈ ਸੀ। ਮੌਤ ਤੋਂ 15 ਦਿਨਾਂ ਬਾਅਦ ਹਕੀਕਤ ਦੀ ਮ੍ਰਿਤਕ ਦੇਹ ਉਸ ਦੇ ਘਰ ਪਹੁੰਚੀ।

ਇਹ ਵੀ ਪੜ੍ਹੋ : ਬੰਬੀਹਾ ਗੈਂਗ ਵਲੋਂ ਲਾਰੈਂਸ ਗੈਂਗ ਦੇ ਸ਼ੂਟਰ ਦਾ ਬੇਰਹਿਮੀ ਨਾਲ ਕਤਲ, ਵਾਰਦਾਤ ਪਿੱਛੋਂ ਫੇਸਬੁਕ ’ਤੇ ਪਾਈ ਪੋਸਟ

ਜਿਸ ਪੁੱਤ ਨੂੰ ਕੈਨੇਡਾ ’ਚ ਤਰੱਕੀ ਕਰਨ ਲਈ ਭੇਜਿਆ ਸੀ, ਉਸ ਨੂੰ ਮ੍ਰਿਤਕ ਦੇਖ ਕੇ ਪੂਰੇ ਪਰਿਵਾਰ ਦਾ ਤ੍ਰਾਹ ਨਿਕਲ ਗਿਆ ਅਤੇ ਧਾਹਾਂ ਮਾਰ ਰੋ ਰਹੇ ਪਰਿਵਾਰ ਦੇ ਹੰਝੂ ਵੇਖੇ ਨਹੀਂ ਸੀ ਜਾ ਰਹੇ। ਹਕੀਕਤ ਦੀ ਮਾਤਾ ਨੇ ਦੱਸਿਆ ਕਿ ਜਿਸ ਦਿਨ ਹਾਦਸਾ ਵਾਪਰਿਆ ਉਸ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨੇ ਹਕੀਕਤ ਨਾਲ ਗੱਲ ਕੀਤੀ ਸੀ। ਉਸ ਨੇ ਆਖਿਆ ਸੀ ਕਿ ਹੁਣ ਉਹ ਸੈੱਟ ਹੋ ਚੁੱਕਾ ਹੈ, ਅੱਗੇ ਭਵਿੱਖ ਵਧੀਆ ਹੋਵੇਗਾ। ਅਸੀਂ ਵਧੀਆ ਜ਼ਿੰਦਗੀ ਜੀਵਾਂਗੇ ਪਰ ਜਦੋਂ ਅਗਲੇ ਦਿਨ ਉਨ੍ਹਾਂ ਨੇ ਆਪਣੇ ਪੁੱਤ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ ਅਤੇ ਸਾਨੂੰ ਕੈਨੇਡਾ ਪੁਲਸ ਦਾ ਫੋਨ ਆਇਆ ਕਿ ਹਾਦਸੇ ਵਿਚ ਤੁਹਾਡੇ ਪੁੱਤਰ ਹਕੀਕਤ ਦੀ ਮੌਤ ਹੋ ਗਈ ਹੈ। ਨੌਜਵਾਨ ਦੀ ਪੁੱਤ ਦੀ ਮੌਤ ਤੋਂ ਬਾਅਦ ਜਿੱਥੇ ਪਰਿਵਾਰ ਦੇ ਰੋ ਰੋ ਕੇ ਬੁਰਾ ਹਾਲ ਹੈ, ਉਥੇ ਹੀ ਇਲਾਕੇ ਵਿਚ ਵੀ ਸੋਗ ਦੀ ਲਹਿਰ ਹੈ। 

ਇਹ ਵੀ ਪੜ੍ਹੋ : ਵਿਆਹ ਵਾਲੇ ਘਰ ਛਾਇਆ ਮਾਤਮ, ਭਿਆਨਕ ਹਾਦਸੇ ਨੇ ਉਜਾੜ ਦਿੱਤੀਆਂ ਖ਼ੁਸ਼ੀਆਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News