ਕੈਨੇਡਾ ਤੋਂ ਆਏ ਲਾੜੇ ਨੇ ਪੇਸ਼ ਕੀਤੀ ਮਿਸਾਲ, ਇੰਝ ਵਿਆਹੁਣ ਗਿਆ ਲਾੜੀ ਕੇ ਖੜ੍ਹ ਦੇਖਦੇ ਰਹਿ ਗਏ ਲੋਕ
Tuesday, Jan 17, 2023 - 06:33 PM (IST)
ਮੋਗਾ (ਕਸ਼ਿਸ਼ ਸਿੰਗਲਾ) : ਜਿੱਥੇ ਅੱਜ ਸਾਡੇ ਸਮਾਜ ਵਿਚ ਇਕ ਦੂਜੇ ਤੋਂ ਅੱਗੇ ਵੱਧ ਕੇ ਸ਼ੋਸ਼ੇਬਾਜ਼ੀ ਕਰਨ ਦੀ ਦੌੜ ਲੱਗੀ ਹੋਈ ਹੈ, ਉਥੇ ਹੀ ਦੂਜਾ ਪਾਸੇ ਕਈ ਲੋਕ ਅਜਿਹੇ ਵੀ ਹਨ ਜੋ ਅਜਿਹੀਆਂ ਦਿਖਾਵੇਬਾਜ਼ੀਆਂ ਨੂੰ ਪਾਸੇ ਰੱਖ ਕੇ ਸਧਾਰਨ ਜੀਵਨ ਬਸਰ ਕਰਨ ’ਚ ਵਿਸ਼ਵਾਸ ਰੱਖਦੇ ਹਨ। ਅਜਿਹੀ ਹੀ ਇਕ ਮਿਸਾਲ ਮੋਗਾ ਜ਼ਿਲ੍ਹੇ ਦੇ ਪਿੰਡ ਰੌਲੀ ਵਿਖੇ ਦੇਖਣ ਨੂੰ ਮਿਲੀ, ਜਿੱਥੇ ਕੈਨੇਡਾ ਤੋਂ ਆਏ ਅਮਰਿੰਦਰ ਸਿੰਘ ਨਾਂ ਦੇ ਨੌਜਵਾਨ ਨੇ ਆਪਣੇ ਵਿਆਹ ਮੌਕੇ ਆਪਣੀ ਡੋਲੀ ਲਈ ਮਹਿੰਗੀਆਂ ਗੱਡੀਆਂ ਨੂੰ ਠੁਕਰਾ ਕੇ ਆਪਣੇ ਮਰਹੂਮ ਪਿਤਾ ਦੀ ਸੰਭਾਲ ਕੇ ਰੱਖੀ ਪੁਰਾਣੀ ਮਾਡਲ ਦੀ ਮਰੂਤੀ ਕਾਰ ਜਿਸ ਨੂੰ ਦੁਹਲਣ ਵਾਗ ਸਜਾ ਕੇ ਆਪਣੀ ਲਾੜੀ ਨੂੰ ਵਿਆਹੁਣ ਲਈ ਅੱਜ ਰਿਵਾਨਾ ਹੋਇਆ। ਜਿਉਂ ਹੀ ਲਾੜਾ ਸਿਹਰੇ ਬੰਨ੍ਹ ਕੇ ਇਸ ਕਾਰ ’ਤੇ ਸਵਾਰ ਹੋਇਆ ਤਾਂ ਲੋਕਾਂ ਵੱਲੋਂ ਇਸ ਲੜਕੇ ਦੀ ਵੱਡੇ ਪੱਧਰ ’ਤੇ ਪ੍ਰਸ਼ੰਸਾ ਕੀਤੀ ਗਈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਹੁਕਮ
ਇਸ ਮੌਕੇ ਲਾੜੇ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਇਸ ਨੂੰ ਮਰੂਤੀ ਕਾਰ ਨਹੀਂ ਸਗੋਂ ਜ਼ਿੰਦਗੀ ਦਾ ਸਭ ਤੋਂ ਵੱਡਾ ਤੋਹਫਾ ਮੰਨਦਾ ਹਾਂ, ਜਿਸ ਦੀ ਬਦੌਲਤ ਮੈਂ ਆਪਣੇ ਪਿਤਾ ਨੂੰ ਹਮੇਸ਼ਾ ਯਾਦ ਕਰਦਾ ਹਾਂ। ਉਕਤ ਨੇ ਕਿਹਾ ਕਿ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕੇ ਮੇਰੀ ਡੋਲੀ ਵਾਲੀ ਕਾਰ ਨੂੰ ਹਰੇ ਵਿਅਕਤੀ ਦੇਖ ਕੇ ਖੁਸ਼ ਹੋ ਰਿਹਾ ਹੈ। ਅਮਰਿੰਦਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ੋਸ਼ੇਬਾਜ਼ੀਆਂ ਨੂੰ ਛੱਡ ਕੇ ਆਪਣੇ ਪਿਤਾ ਪੁਰਖੀ ਵਿਰਾਸਤ ਨਾਲ ਜੋੜ ਕੇ ਜੀਵਨ ਬਤੀਤ ਕਰਨ।
ਇਸ ਮੌਕੇ ਲਾੜੀ ਪਰਵਿੰਦਰ ਕੌਰ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੇਰਾ ਲਾੜਾ ਆਪਣੇ ਪਿਤਾ ਦੀ ਸੰਭਾਲੀ ਕਾਰ ਵਿਚ ਮੈਨੂੰ ਵਿਆਹੁਣ ਆਇਆ ਹੈ। ਲਾੜੀ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਸਾਦੇ ਵਿਆਹਾਂ ਅਤੇ ਸਾਦੇ ਜੀਵਨ ਨੂੰ ਤਰਜੀਹ ਦੇਣ ਅਤੇ ਮਹਿੰਗਿਆਂ ਸ਼ੌਕਾਂ ਵਿਚ ਪੈ ਕੇ ਕਰਜ਼ੇ ਬੋਝ ਹੇਠ ਨਾ ਆਉਣ।
ਇਹ ਵੀ ਪੜ੍ਹੋ : ਹੁਸ਼ਿਆਰਪੁਰ : ਰਾਹੁਲ ਗਾਂਧੀ ਦੀ ਸੁਰੱਖਿਆ ਤੋੜ ਦਾਖਲ ਹੋਇਆ ਨੌਜਵਾਨ, ਫਿਰ ਜੋ ਹੋਇਆ ਦੇਖ ਸਭ ਹੋਏ ਹੈਰਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।