ਕੈਨੇਡਾ ਸੜਕ ਹਾਦਸੇ 'ਚ ਦੋ ਪੰਜਾਬੀ ਨੌਜਵਾਨਾਂ ਸਮੇਤ 4 ਦੀ ਦਰਦਨਾਕ ਮੌਤ

01/11/2020 1:16:27 PM

ਅੰਮ੍ਰਿਤਸਰ (ਸੁਮਿਤ ਖੰਨਾ, ਰਾਜ ਗੋਗਨਾ) : ਸੁਨਹਿਰੇ ਭਵਿੱਖ ਲਈ ਕੈਨੇਡਾ ਗਏ ਸਰਹੱਦੀ ਪਿੰਡ ਗ੍ਰੰਥਗੜ੍ਹ ਦੇ ਨੌਜਵਾਨ ਕਰਮਬੀਰ ਸਿੰਘ ਕਰਮ ਅਤੇ ਉਸਦੇ ਦੋਸਤ ਦੀ ਉੱਥੇ ਇਕ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਖਬਰ ਮਿਲਦਿਆਂ ਹੀ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਕਰਮਬੀਰ ਸਿੰਘ ਕਰਨ ਦੇ ਤਾਏ ਦੇ ਬੇਟੇ ਮਾਸਟਰ ਰਮਨਦੀਪ ਸਿੰਘ ਰੋਜ਼ੀ ਨੇ ਦੱਸਿਆ ਕਿ ਕਰਮਬੀਰ ਸਿੰਘ ਕਰਮ (23) ਚਾਰ ਸਾਲ ਪਹਿਲਾਂ ਕੈਨੇਡਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਥੋੜੀ ਦੂਰ ਥੰਡਰਬੇ ਹਾਈਵੇ ਨੰਬਰ 'ਤੇ ਸਵੇਰੇ ਭਿਆਨਕ ਸੜਕ ਹਾਦਸੇ 'ਚ ਉਸਦੇ ਟੈਂਕਰ ਦੀ ਇੱਕ ਹੋਰ ਟੈਂਕਰ ਨਾਲ ਟੱਕਰ ਹੋਣ ਕਾਰਨ ਉਸਦੇ ਟੈਂਕਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 50 ਫੀਸਦੀ ਤੋਂ ਵੱਧ ਝੁਲਸ ਜਾਣ ਕਾਰਨ ਕਰਮਬੀਰ ਸਿੰਘ ਕਰਮ ਅਤੇ ਵਡਾਲਾ ਜੋਹਲ ਪਿੰਡ ਦੇ ਰਹਿਣ ਵਾਲੇ ਉਸਦੇ ਇਕ ਦੋਸਤ ਸਮੇਤ ਦੋ ਹੋਰਨਾਂ ਕੈਨੇਡੀਅਨ ਵਸਨੀਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਅੱਜ ਪਰਿਵਾਰ ਨੂੰ ਕੈਨੇਡਾ ਰਹਿੰਦੇ ਕਰਮਬੀਰ ਸਿੰਘ ਦੇ ਇਕ ਦੋਸਤ ਵਲੋਂ ਫੋਨ ਕਰਕੇ ਦਿੱਤੀ ਗਈ ਹੈ।

PunjabKesariਉਨ੍ਹਾਂ ਦੱਸਿਆ ਕਿ ਕਰਮਬੀਰ ਸਿੰਘ ਦੇ ਦੋਸਤ ਦੀ ਭੈਣ ਦਾ ਫਰਵਰੀ ਮਹੀਨੇ 'ਚ ਵਿਆਹ ਹੋਣਾਂ ਸੀ ਤੇ ਦੋਵਾਂ ਨੇ ਇਕੱਠਿਆਂ ਹੀ 6 ਫਰਵਰੀ ਨੂੰ ਵਾਪਸ ਭਾਰਤ ਆਉਣਾਂ ਸੀ ਪਰ ਅੱਜ ਹੋਏ ਇਸ ਦਰਦਨਾਕ ਸੜਕ ਹਾਦਸੇ ਨੇ ਦੋਵਾਂ ਘਰਾਂ ਦੀਆਂ ਖੁਸ਼ੀਆਂ ਨੂੰ ਖੋਹ ਲਿਆ ਹੈ। ਇਥੇ ਦੱਸਣਯੋਗ ਹੈ ਕਿ ਕਰਮਬੀਰ ਸਿੰਘ ਕਰਮ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਕਿ ਵਾਲੀਬਾਲ ਦਾ ਇੱਕ ਵਧੀਆ ਖਿਡਾਰੀ ਸੀ। ਉਸਦੀ ਮੌਤ ਦੀ ਖਬਰ ਸੁਣਦਿਆਂ ਹੀ ਇਲਾਕੇ 'ਚ ਸੋਗ ਦੀ ਲਹਿਰ ਦੋੜ ਗਈ ਤੇ ਉਸਦੇ ਪਿਤਾ ਏ.ਐੱਸ.ਆਈ. ਰਣਜੀਤ ਸਿੰਘ, ਮਾਤਾ ਅਤੇ ਭੈਣ ਸਮੇਤ ਹੋਰਨਾਂ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਸੀ।

PunjabKesari


Baljeet Kaur

Content Editor

Related News