ਚੂਹਿਆਂ ਤੋਂ ਮੁਕਤ ਹੈ ਕੈਨੇਡਾ ਦਾ ਇਹ ਸੂਬਾ ਕਿਉਂਕਿ ਬਾਰਡਰ ''ਤੇ ਤਾਇਨਾਤ ਹੈ ਪੈਟਰੋਲਿੰਗ ਟੀਮ
Tuesday, Oct 29, 2019 - 08:58 PM (IST)
ਐਲਬਰਟਾ - ਕੈਨੇਡਾ ਦੇ ਐਲਬਰਟਾ ਸੂਬੇ 'ਚ ਬੀਤੇ ਕਈ ਸਾਲਾਂ ਤੋਂ ਇਕ ਵੀ ਚੂਹਾ ਨਹੀਂ ਹੈ। ਇਹ ਸੂਬਾ ਪੂਰੀ ਤਰ੍ਹਾਂ ਨਾਲ ਰੈਟ-ਫ੍ਰੀ (ਚੂਹਿਆਂ ਮੁਕਤ) ਹੈ। 68 ਸਾਲਾ ਰੈਟ ਪੈਟਰੋਲਿੰਗ ਅਫਸਰ ਦੱਸਦੇ ਹਨ ਕਿ ਅਜਿਹਾ ਜ਼ੀਰੋ ਟਾਲਰੈਂਸ ਨੀਤੀ ਰੈਟ ਕੰਟਰੋਲ ਪ੍ਰੋਗਰਾਮ ਕਾਰਨ ਸੰਭਵ ਹੋ ਪਾਇਆ ਹੈ। ਟੀਮ 'ਚ ਸਾਡੇ ਕਈ ਤਰ੍ਹਾਂ ਦੇ ਕਰਮਚਾਰੀ ਹੁੰਦੇ ਹਨ। ਇਹ ਦੱਖਣੀ ਅਮਰੀਕਾ ਦੀ ਸਰਹੱਦ ਸਸਕੈਚਵਾਨ ਸ਼ਹਿਰ ਦੀਆਂ ਸਰਹੱਦਾਂ ਤੋਂ ਐਲਬਰਟਾ 'ਚ ਚੂਹਿਆਂ ਦੀ ਘੁਸਪੈਠ ਨੂੰ ਨਾਕਾਮ ਕਰਨ ਦਾ ਕੰਮ ਕਰਦੇ ਹਨ। ਅਗਲੇ ਸਾਲ ਇਹ ਖੇਤਰ 70 ਸਾਲ ਤੋਂ ਰੈਟ-ਫ੍ਰੀ ਖੇਤਰ ਹੋਣ ਦਾ ਜਸ਼ਨ ਮਨਾਵੇਗਾ।
ਅਫਸਰ ਦੱਸਦੇ ਹਨ ਕਿ ਭੂਰੇ ਰੰਗ ਦੇ ਚੂਹੇ ਫਸਲਾਂ ਅਤੇ ਘਰਾਂ ਲਈ ਤਬਾਹੀ ਦਾ ਕਾਰਨ ਹਨ। ਇਹ ਬਹੁਤ ਤੇਜ਼ੀ ਨਾਲ ਆਪਣੀ ਆਬਾਦੀ ਵਧਾਉਂਦੇ ਹਨ ਅਤੇ ਕੁਤਰੀ ਜਾਣ ਵਾਲੀ ਹਰ ਚੀਜ਼ ਨੂੰ ਕੁਤਰ ਦਿੰਦੇ ਹਨ। ਇਹੀਂ ਹੀ ਨਹੀਂ ਇਨ੍ਹਾਂ ਨਾਲ 35 ਤਰ੍ਹਾਂ ਦੀਆਂ ਇਨਫੈਕਸ਼ਨ ਨਾਲ ਹੋਣ ਵਾਲੀਆਂ ਬੀਮਾਰੀਆਂ ਵੀ ਫੈਲਦੀਆਂ ਹਨ। ਇਹ ਪ੍ਰਜਾਤੀ 18ਵੀਂ ਸਦੀ 'ਚ ਇਸ ਖੇਤਰ 'ਚ ਸਮੁੰਦਰੀ ਜਹਾਜ਼ਾਂ ਦੇ ਜ਼ਰੀਏ ਆਈ ਸੀ। 1950 ਤੱਕ ਐਲਬਰਟਾ ਸੂਬੇ ਦੇ ਲੋਕ ਇਸ ਤੋਂ ਜਾਣੂ ਨਹੀਂ ਸਨ। ਸਰਹੱਦੀ ਸਸਕੈਚਵਾਨ ਸ਼ਹਿਰ ਦੇ ਬਾਰਡਰ 'ਤੇ ਇਨ੍ਹਾਂ ਦੀ ਪੂਰੀ ਕਾਲੋਨੀ ਦਾ ਪਤਾ ਲਾਉਣ ਤੋਂ ਬਾਅਦ ਇਨ੍ਹਾਂ ਨੂੰ ਖਤਮ ਕਰ ਦਿੱਤਾ ਪਰ ਕੁਝ ਹੀ ਦਿਨਾਂ 'ਚ ਇਹ ਫਿਰ ਵਾਪਸ ਆ ਗਏ। ਉਦੋਂ ਸ਼ਹਿਰ ਦੇ ਲੋਕਾਂ ਨੇ ਇਨ੍ਹਾਂ ਦੇ ਲਈ ਪੈਟਰੋਲਿੰਗ ਟੀਮ ਬਣਾ ਕੇ ਇਨ੍ਹਾਂ ਨੂੰ ਜੜ੍ਹ ਤੋਂ ਖਤਮ ਕਰਨ ਦੀ ਯੋਜਨਾ ਬਣਾਈ ਗਈ।