ਕੈਨੇਡਾ 'ਚ ਭਾਰਤੀਆਂ ਦਾ ਝੰਡਾ ਬੁਲੰਦ, ਰਿਸ਼ਤਿਆਂ ਦੀ ਹੋਵੇਗੀ ਨਵੀਂ ਸ਼ੁਰੂਆਤ
Friday, Nov 22, 2019 - 01:16 PM (IST)
ਜਲੰਧਰ : ਕੈਨੇਡਾ 'ਚ ਭਾਰਤੀ ਮਹਿਲਾ ਅਨੀਤਾ ਆਨੰਦ ਦੇ ਮੰਤਰੀ ਬਣਨ ਨਾਲ ਇਕ ਨਵੇਂ ਇਤਿਹਾਸ ਦੀ ਸ਼ੁਰੂਆਤ ਹੋਈ ਹੈ। ਕੈਨੇਡਾ 'ਚ ਪਿਛਲੀ ਵਾਰ ਸਿੱਖ ਭਾਈਚਾਰੇ 'ਚੋਂ ਮੰਤਰੀ ਬਣੇ ਸਨ ਪਰ ਇਸ ਵਾਰ ਟਰੂਡੋ ਨੇ ਹਿੰਦੂ ਮਹਿਲਾ ਅਨੀਤਾ ਆਨੰਦ ਨੂੰ ਮੰਤਰੀ ਬਣਾ ਕੇ ਇਕ ਤੀਰ ਨਾਲ ਦੋ ਨਿਸ਼ਾਨੇ ਲਗਾਏ ਹਨ। ਇਸ ਕਦਮ ਨਾਲ ਭਾਰਤ-ਕੈਨੇਡਾ ਦੇ ਨਵੇਂ ਰਿਸ਼ਤਿਆਂ ਦੀ ਸ਼ੁਰੂਆਤ ਹੋ ਸਕਦੀ ਹੈ।
ਹਿੰਦੂਆਂ ਦੀ ਜਨਸੰਖਿਆ ਕੈਨੇਡਾ 'ਚ 1.5 ਫੀਸਦੀ ਦੇ ਕਰੀਬ ਹੈ। ਕੈਨੇਡਾ ਅਤੇ ਭਾਰਤ 'ਚ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਪੈਦਾ ਹੋਈ ਕੜਵਾਹਟ ਨੂੰ ਅਨੀਤਾ ਆਨੰਦ ਦੂਰ ਕਰ ਸਕਦੀ ਹੈ। ਵੈਂਕੁਵਰ 'ਚ ਹਿੰਦੂ ਨੇਤਾ ਵਿਨੈ ਸ਼ਰਮਾ ਦਾ ਕਹਿਣਾ ਹੈ ਕਿ ਇਸ ਨਾਲ ਇਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਭਾਰਤ ਅਤੇ ਕੈਨੇਡਾ 'ਚ ਹੋਣ ਜਾ ਰਹੀ ਹੈ। ਕੈਨੇਡਾ ਤਰਕਸ਼ੀਲ ਦੇਸ਼ ਹੈ ਅਤੇ ਭਾਰਤੀ ਮੂਲ ਦੇ ਲੋਕ ਇਸ ਦੀ ਤਰੱਕੀ ਦੇ ਹਿੱਸੇਦਾਰ ਹਨ।
ਇਥੇ ਦੱਸ ਦੇਈਏ ਕਿ 2016 'ਚ ਕੈਨੇਡਾ 'ਚ ਕੁਲ ਆਬਾਦੀ 22.3 ਫੀਸਦੀ ਸੀ 1981 'ਚ ਕੁੱਲ ਆਬਾਦੀ ਮਹਿਜ 4.7 ਫੀਸਦੀ ਸੀ। ਮੌਜੂਦਾ ਸਮੇਂ 'ਚ ਕੈਨੇਡਾ 'ਚ ਭਾਰਤੀ 15 ਤੋਂ 16 ਲੱਖ ਲੋਕ ਹਨ, ਜਿਨ੍ਹਾਂ 'ਚ ਕਰੀਬ 5 ਲੱਖ ਸਿੱਖ ਹੈ ਬਾਕੀ ਗੁਰਜਾਤ ਅਤੇ ਹੋਰ ਰਾਜਾਂ ਦੇ ਹਨ।