ਕੈਨੇਡਾ ਨੇ ਚੱਕਰਾਂ ਨੇ ਉਜਾੜਿਆ ਪਰਿਵਾਰ, ਘਰ 'ਚ ਵਿਛ ਗਏ ਸੱਥਰ, ਖੁਸ਼ੀਆਂ ਦੀ ਥਾਂ ਪਏ ਵੈਣ

Friday, Jul 26, 2024 - 06:06 PM (IST)

ਕੈਨੇਡਾ ਨੇ ਚੱਕਰਾਂ ਨੇ ਉਜਾੜਿਆ ਪਰਿਵਾਰ, ਘਰ 'ਚ ਵਿਛ ਗਏ ਸੱਥਰ, ਖੁਸ਼ੀਆਂ ਦੀ ਥਾਂ ਪਏ ਵੈਣ

ਫ਼ਰੀਦਕੋਟ (ਰਾਜਨ) : ਵਿਦੇਸ਼ਾਂ ਦੇ ਚੱਕਰ ਵਿਚ ਨਾਕਾਮੀ ਹੱਥ ਲੱਗਣ ’ਤੇ ਇਕ ਪਰਿਵਾਰ ਦੀ ਔਰਤ ਵੱਲੋਂ ਪ੍ਰੇਸ਼ਾਨੀ ਕਾਰਣ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਮਨਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਮਚਾਕੀ ਕਲਾਂ ਨੇ ਦੱਸਿਆ ਕਿ ਉਸਦੀ ਭੈਣ ਹਰਮਨਪ੍ਰੀਤ ਕੌਰ ਜਿਸ ਨੇ ਆਈਲੈਸਟ ਕੀਤੀ ਹੋਈ ਦੀ ਸ਼ਾਦੀ ਕੋਮਲਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਚੱਕ ਰਾਮ ਸਿੰਘ ਵਾਲਾ (ਬਠਿੰਡਾ) ਨਾਲ ਹੋਈ ਸੀ ਅਤੇ ਵਿਆਹ ਤੋਂ ਪਹਿਲਾਂ ਹਰਮਨਪ੍ਰੀਤ ਕੌਰ ਦੇ ਵਿਦੇਸ਼ ਜਾਣ ਦਾ ਸਾਰਾ ਖਰਚਾ ਉਸਦੇ ਸਹੁਰੇ ਪਰਿਵਾਰ ਵੱਲੋਂ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਸੁਖਮਨਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਵਿਆਹ ਤੋਂ ਬਾਅਦ ਹਰਮਨਪ੍ਰੀਤ ਕੌਰ ਕੈਨੇਡਾ ਚਲੀ ਗਈ ਅਤੇ ਉਸਨੇ ਉੱਥੇ ਜਾ ਕੇ ਆਪਣੇ ਪਤੀ ਕੋਮਲਪ੍ਰੀਤ ਸਿੰਘ ਦੇ ਵੀਜ਼ੇ ਲਈ ਫਾਈਲ ਦੋ ਵਾਰ ਲਗਾਈ ਪਰ ਦੋਵੇਂ ਵਾਰ ਰਿਜੈਕਟ ਹੋ ਗਈ। 

ਇਹ ਵੀ ਪੜ੍ਹੋ : ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਧਿਰਾਂ ਨੇ ਪਾਇਆ ਟਾਈਮ, ਖੂਨੀ ਝੜਪ ਵਿਚ ਇਕ ਨੌਜਵਾਨ ਦੀ ਮੌਤ

ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਇਸ ਉਪਰੰਤ ਕੋਮਲਪ੍ਰੀਤ ਸਿੰਘ ਅਤੇ ਇਸਦਾ ਤਾਇਆ ਮੱਖਣ ਸਿੰਘ ਉਨ੍ਹਾਂ ਪਾਸੋਂ 35 ਲੱਖ ਰੁਪਏ ਦੀ ਮੰਗ ਕਰਨ ਲੱਗ ਪਏ ਅਤੇ ਪੈਸੇ ਨਾ ਦੇਣ ਦੀ ਸੂਰਤ ਵਿਚ ਕਿੱਲਾ-ਡੇਢ ਕਿੱਲਾ ਜ਼ਮੀਨ ਉਨ੍ਹਾਂ ਦੇ ਨਾਮ ਕਰਵਾਉਣ ਲਈ ਕਹਿ ਕੇ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਜਿਸ ’ਤੇ ਪ੍ਰੇਸ਼ਾਨੀ ਦੇ ਚੱਲਦਿਆਂ ਸ਼ਿਕਾਇਤ ਕਰਤਾ ਦੀ ਮਾਂ ਅਮਨਦੀਪ ਕੌਰ ਨੇ ਸਰਹੰਦ ਫੀਡਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸ਼ਿਕਾਇਤ ’ਤੇ ਸਥਾਨਕ ਥਾਣਾ ਸਦਰ ਵਿਖੇ ਕੋਮਲਪ੍ਰੀਤ ਸਿੰਘ ਅਤੇ ਮੱਖਣ ਸਿੰਘ ਵਾਸੀ ਚੱਕ ਰਾਮ ਸਿੰਘ ਵਾਲਾ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਪ੍ਰਵਾਸੀ ਮਜ਼ਦੂਰ ਵੱਲੋ ਤੇਜ਼ਧਾਰ ਹਥਿਆਰਾਂ ਨਾਲ ਕਿਸਾਨ ਦਾ ਕਤਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News