ਕੈਨੇਡਾ ਜਾਣ ਦੀ ਤਾਂਘ ’ਚ ਟੁੱਟੀਆਂ ਆਸਾਂ, ਆਈਲੈਟਸ ਪਾਸ ਨਾ ਹੋਣ ’ਤੇ 19 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ
Wednesday, Nov 17, 2021 - 06:26 PM (IST)
ਖਰੜ (ਰਣਬੀਰ) : ਮੰਗਲਵਾਰ ਦੁਪਹਿਰ ਸਮੇਂ ਇੱਥੋਂ ਦੇ ਪਿੰਡ ਛੱਜੂ ਮਾਜਰਾ ਰੋਡ ’ਤੇ ਸਥਿਤ ਰਿਹਾਇਸ਼ੀ ਅਪਾਰਟਮੈਂਟ ਐਕਮੇ ਹਾਈਟਸ-2 ਦੀ 7ਵੀਂ ਮੰਜ਼ਿਲ ਤੋਂ ਸ਼ੱਕੀ ਹਾਲਾਤ ’ਚ ਛਾਲ ਮਾਰ ਕੇ ਇਕ ਕੁੜੀ ਨੇ ਖ਼ੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ, ਜਿਸ ’ਤੇ ਸੂਚਨਾ ਮਿਲਦਿਆਂ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਫਤੀਸ਼ੀ ਅਫਸਰ ਏ. ਐੱਸ. ਆਈ. ਚਮਕੌਰ ਸਿੰਘ ਨੇ ਦੱਸਿਆ ਕਿ ਖਰੜ ਸ਼ਹਿਰ ਸਵਰਾਜ ਨਗਰ ਦੀ ਰਹਿਣ ਵਾਲੀ ਪ੍ਰੀਤੀ (19) ਨਾਂ ਦੀ ਲੜਕੀ ਦੋ ਦਿਨ ਤੋਂ ਆਪਣੀ ਮਾਸੀ ਮੋਨਿਕਾ, ਜੋ ਗਰਭਵਤੀ ਹੈ, ਦੀ ਦੇਖਭਾਲ ਲਈ ਉਸ ਕੋਲ ਰਹਿਣ ਲਈ ਆਈ ਸੀ। ਮੰਗਲਵਾਰ ਦੁਪਹਿਰ 1 ਵਜੇ ਅਚਾਨਕ ਉਸ ਨੇ ਅਪਾਰਟਮੈਂਟ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਮੋਹਾਲੀ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਹੱਥ ਪੈਰ ਬੰਨ੍ਹ ਕੁੱਟ-ਕੁੱਟ ਮਾਰ ਦਿੱਤਾ ਨੌਜਵਾਨ, ਬੇਰਹਿਮੀ ਇੰਨੀ ਕਿ ਗੁਪਤ ਅੰਗਾਂ ’ਚੋਂ ਵਹਿਣ ਲੱਗਾ ਖੂਨ
ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮੌਰਚਰੀ ਵਿਚ ਰਖਵਾ ਦਿੱਤਾ, ਜਿੱਥੇ ਕੱਲ ਬਣਦੀ ਕਾਰਵਾਈ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ। ਅਧਿਕਾਰੀ ਮੁਤਾਬਕ ਉਕਤ ਕੁੜੀ ਕੈਨੇਡਾ ਜਾਣ ਦੀ ਇਛੁੱਕ ਸੀ। ਕਈ ਵਾਰ ਆਈਲੈਟਸ ਟੈਸਟ ਪਾਸ ਨਾ ਹੋਣ ਕਾਰਨ ਉਹ ਮਾਨਸਿਕ ਪ੍ਰੇਸ਼ਾਨ ਸੀ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਆਪਣੀ ਜ਼ਿੰਦਗੀ ਸਮਾਪਤ ਕਰ ਲਈ।
ਇਹ ਵੀ ਪੜ੍ਹੋ : ਇਕ ਸਾਲ ਪਹਿਲਾਂ ਵਿਆਹੇ ਜੋੜੇ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ, ਇਸ ਹਾਲਤ ’ਚ ਲਾਸ਼ਾਂ ਦੇਖ ਭੈਣ ਦਾ ਨਿਕਲਿਆ ਤ੍ਰਾਹ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?