ਕੈਨੇਡਾ ਗਏ ਬੱਚਿਆਂ ਦੀ ਚਿੰਤਾ ’ਚ ਡੁੱਬਿਆ ਪਿਤਾ, ਮਾਨਸਿਕ ਪ੍ਰੇਸ਼ਾਨੀ ਕਾਰਣ ਕੀਤੀ ਖ਼ੁਦਕੁਸ਼ੀ

Tuesday, Jun 15, 2021 - 02:37 PM (IST)

ਕੈਨੇਡਾ ਗਏ ਬੱਚਿਆਂ ਦੀ ਚਿੰਤਾ ’ਚ ਡੁੱਬਿਆ ਪਿਤਾ, ਮਾਨਸਿਕ ਪ੍ਰੇਸ਼ਾਨੀ ਕਾਰਣ ਕੀਤੀ ਖ਼ੁਦਕੁਸ਼ੀ

ਭਦੌੜ (ਰਾਕੇਸ਼) : ਕਸਬਾ ਭਦੌੜ ਵਿਖੇ ਇਕ ਵਿਅਕਤੀ ਵੱਲੋਂ ਬੀਤੀ ਰਾਤ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਭਦੌੜ ਦੇ ਐੱਸ.ਐੱਚ.ਓ. ਮੁਨੀਸ਼ ਕੁਮਾਰ ਗਰਗ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੁਖਜੀਤ ਕੌਰ ਪਤਨੀ ਅਜੈਬ ਸਿੰਘ ਨੇ ਥਾਣਾ ਭਦੋੜ ਵਿਖੇ ਆਪਣੇ ਬਿਆਨ ਦਰਜ ਕਰਵਾਉਦਿਆਂ ਦੱਸਿਆ ਕਿ ਸਾਡੇ ਦੋ ਬੱਚੇ ਹਨ ਜੋ ਕਿ ਕੈਨੇਡਾ ਗਏ ਹੋਏ ਹਨ। ਮੇਰੇ ਪਤੀ ਅਜੈਬ ਸਿੰਘ ਅਕਸਰ ਹੀ ਆਪਣੇ ਬੱਚਿਆਂ ਦੀ ਚਿੰਤਾ ਕਰਦੇ ਰਹਿੰਦੇ ਸਨ ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਏ।

ਉਨ੍ਹਾਂ ਦੱਸਿਆ ਕਿ ਬੀਤੀ ਰਾਤ ਮੇਰੇ ਪਤੀ ਅਜੈਬ ਸਿੰਘ (60) ਪੁੱਤਰ ਕਰਤਾਰ ਸਿੰਘ ਵਾਸੀ ਭਦੌੜ ਵੱਲੋਂ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਥਾਣਾ ਭਦੌੜ ਦੇ ਐੱਸ.ਐੱਚ.ਓ. ਮੁਨੀਸ਼ ਕੁਮਾਰ ਨੇ ਇਹ ਵੀ ਕਿਹਾ ਕਿ ਮ੍ਰਿਤਕ ਅਜੈਬ ਸਿੰਘ ਦੇ ਦੋ ਬੱਚੇ ਜੋ ਕਿ ਵਿਦੇਸ਼ ਗਏ ਹੋਏ ਹਨ, ਉਹ 17 ਜੂਨ ਨੂੰ ਆ ਰਹੇ ਹਨ, ਉਨ੍ਹਾ ਦੇ ਆਉਣ ’ਤੇ ਹੀ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਫਿਲਹਾਲ ਉਨ੍ਹਾ ਦੀ ਮ੍ਰਿਤਕ ਦੇਹ ਮਾਤਾ ਸੁਖਜਿੰਦਰ ਕੌਰ ਮੈਮੋਰੀਅਲ ਹਸਪਤਾਲ ਲੁਹਾਰਾ ਜ਼ਿਲ੍ਹਾ ( ਮੋਗਾ) ਦੀ ਮੋਰਚਰੀ ਵਿਚ ਰਖਵਾ ਦਿੱਤੀ ਗਈ ਹੈ।

 


author

Gurminder Singh

Content Editor

Related News