ਭਾਜਪਾ ’ਚ ਹੀ ਇੱਕ ਵਰਕਰ ਪ੍ਰਧਾਨ ਮੰਤਰੀ, ਸੰਨਿਆਸੀ ਮੁੱਖ ਮੰਤਰੀ ਅਤੇ ਝੁੱਗੀ ’ਚ ਰਹਿਣ ਵਾਲਾ ਮੰਤਰੀ ਬਣ ਸਕਦੈ : ਅਸ਼ਵਨੀ ਸ਼ਰਮਾ
Thursday, Oct 07, 2021 - 03:04 PM (IST)
ਚੰਡੀਗੜ੍ਹ (ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਕੌਮੀ ਹਿੱਤਾਂ ਨੂੰ ਮੁੱਖ ਰੱਖ ਕੇ ਕੇਂਦਰ ਸਰਕਾਰ ਵਲੋਂ ਲਏ ਫੈਸਲਿਆਂ, ਕਿਸਾਨ ਪੱਖੀ ਅਤੇ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ, ਵਿਰੋਧੀ ਰਾਜਨੀਤਕ ਪਾਰਟੀਆਂ ਸਮੇਤ ਕਈ ਸਮਾਜਿਕ ਸੰਗਠਨਾਂ ਦੇ ਨੇਤਾ ਆਪੋ-ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ। ਇਸ ਕੜੀ ’ਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਹੋਰ ਬਹੁਤ ਸਾਰੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਨੇਤਾ ਭਾਜਪਾ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਸੂਬਾਈ ਭਾਜਪਾ ਮੁੱਖ ਦਫਤਰ, ਸੈਕਟਰ 37-ਏ ਚੰਡੀਗੜ੍ਹ ਵਿਖੇ ਆਯੋਜਿਤ ਸਮਾਗਮ ਦੌਰਾਨ ਭਾਜਪਾ ਪਰਿਵਾਰ ’ਚ ਸ਼ਾਮਲ ਹੋਏ। ਅਸ਼ਵਨੀ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਭਾਜਪਾ ਇਕੋ-ਇਕ ਅਜਿਹੀ ਰਾਜਨੀਤਕ ਪਾਰਟੀ ਹੈ, ਜਿਸ ’ਚ ਇੱਕ ਚਾਹ ਵੇਚਣ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਇੱਕ ਸੰਨਿਆਸੀ ਸੂਬੇ ਦਾ ਮੁੱਖ ਮੰਤਰੀ ਅਤੇ ਇੱਕ ਝੁੱਗੀ ਵਿਚ ਰਹਿਣ ਵਾਲਾ ਮੰਤਰੀ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਕ੍ਰਿਸ਼ਨ ਕੁਮਾਰ ਨੂੰ ਬਦਲ ਕੇ ਅਧਿਆਪਕਾਂ ਦਾ ਹੱਥ ਫੜਨ ਦੀ ਕਵਾਇਦ ’ਚ ਕਾਂਗਰਸ ਸਰਕਾਰ
ਜੀਵਨ ਗੁਪਤਾ ਨੇ ਦੱਸਿਆ ਕਿ ਭਾਜਪਾ ਪਰਿਵਾਰ ’ਚ ਸ਼ਾਮਲ ਹੋਣ ਵਾਲਿਆਂ ਵਿਚ ਆਮ ਆਦਮੀ ਪਾਰਟੀ ਦੇ ਬੁਲਾਰੇ ਡਾ. ਸਰਿੰਦਰ ਕਮਲ (ਅੰਮ੍ਰਿਤਸਰ), ਇੰਡੀਅਨ ਨੈਸ਼ਨਲ ਕਾਂਗਰਸ ਦੇ ਸੀਨੀਅਰ ਆਗੂ ਅਤੇ ਨਵੀਂ ਸਿੱਖ ਆਰਗੇਨਾਈਜੇਸ਼ਨ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਧਰਮਵੀਰ ਸਿੰਘ ਉਗਰੌਲਖ (ਅੰਮ੍ਰਿਤਸਰ), ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਰਮਨਪ੍ਰੀਤ ਸਿੰਘ ਚਾਵਲਾ (ਮੋਗਾ), ਜੰਮੂ-ਕਸ਼ਮੀਰ ਨੈਸ਼ਨਲ ਪੈਂਥਰਜ਼ ਪਾਰਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਸੂਦ (ਲੁਧਿਆਣਾ), ਵਾਲਮੀਕੀ ਮੰਦਰ ਅੰਮ੍ਰਿਤਸਰ ਦੇ ਪੰਜਾਬ ਪ੍ਰਧਾਨ ਸੁਰਜੀਤ ਸਿੰਘ (ਅੰਮ੍ਰਿਤਸਰ), ਗੁਰੂ ਗਿਆਨ ਨਾਥ (ਵਾਲਮੀਕੀ ਸੰਸਥਾ) ਦੇ ਮੀਤ ਪ੍ਰਧਾਨ ਸੁਖਦੇਵ ਸਿੰਘ (ਤਰਨਤਾਰਨ), ਐੱਮ. ਵਾਲਮੀਕੀ ਸਮਾਜ ਦੇ ਬਲਾਕ ਪ੍ਰਧਾਨ ਸਾਹਿਲ ਸਿੰਘ (ਤਰਨ ਤਾਰਨ), ਕਾਂਗਰਸ ਦੇ ਪੰਚਾਇਤ ਮੈਂਬਰ ਵੀਰ ਸਿੰਘ (ਤਰਨਤਾਰਨ), ਵਾਲਮੀਕੀ ਸੰਸਥਾ ਦੇ ਵਰਕਰ ਲਖਵਿੰਦਰ ਸਿੰਘ (ਤਰਨ ਤਾਰਨ), ਕਾਂਗਰਸ ਦੇ ਬਲਾਕ ਪ੍ਰਧਾਨ ਸ਼ਿੰਦਰ ਸਿੰਘ (ਤਰਨ ਤਾਰਨ), ਗਿਆਨੀ ਇੰਦਰਜੀਤ ਸਿੰਘ, ਆਲ ਵਿਸ਼ਵਕਰਮਾ ਰਾਮਗੜੀਆ ਫ਼ਾਊਡੇਸ਼ਨ ਪੰਜਾਬ ਦੇ ਪ੍ਰਧਾਨ ਦਵਿੰਦਰ ਸਿੰਘ (ਲੁਧਿਆਣਾ), ਆਲ ਵਿਸ਼ਵਕਰਮਾ ਰਾਮਗੜੀਆ ਫ਼ਾਊਂਡੇਸ਼ਨ ਪੰਜਾਬ ਦੇ ਮੈਂਬਰ ਨਰਿੰਦਰ ਸਿੰਘ (ਲੁਧਿਆਣਾ), ਰਾਹੁਲ ਗਾਂਧੀ ਯੁਵਾ ਸ਼ਕਤੀ ਸੰਗਠਨ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ (ਲੁਧਿਆਣਾ), ਰਾਹੁਲ ਗਾਂਧੀ ਯੁਵਾ ਸ਼ਕਤੀ ਸੰਗਠਨ ਲੁਧਿਆਣਾ ਦੇ ਜਨਰਲ ਸਕੱਤਰ ਦਲਜੀਤ ਸਿੰਘ (ਲੁਧਿਆਣਾ), ਮਨੁੱਖਤਾ ਬਲੱਡ ਸੇਵਾ ਸੁਸਾਇਟੀ ਲੁਧਿਆਣਾ ਦੇ ਪ੍ਰਧਾਨ ਗੌਰਵ ਅਰੋੜਾ (ਲੁਧਿਆਣਾ), ਪ੍ਰੈੱਸ ਰਿਪੋਰਟਰ ਅਮਰਜੀਤ ਸਿੰਘ ਕਲਸੀ (ਲੁਧਿਆਣਾ), ਆਈ. ਆਰ. ਏ. ਦੇ ਪ੍ਰਧਾਨ ਸੁਖਮਿੰਦਰ ਸਿੰਘ (ਲੁਧਿਆਣਾ), ਜੰਮੂ-ਕਸ਼ਮੀਰ ਪੈਂਥਰਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਸ਼ਰਮਾ (ਲੁਧਿਆਣਾ), ਚੌੜਾ ਬਾਜ਼ਾਰ ਐਸੋਸੀਏਸ਼ਨ, ਲੁਧਿਆਣਾ ਦੇ ਜਨਰਲ ਸਕੱਤਰ ਉੱਤਮ ਸਿੰਘ (ਲੁਧਿਆਣਾ), ਕਾਂਗਰਸੀ ਵਰਕਰ ਮੁਕੇਸ਼ ਘਈ (ਲੁਧਿਆਣਾ), ਆਈ. ਆਰ. ਏ. (ਉੱਤਰੀ ਜ਼ੋਨ) ਦੇ ਪ੍ਰਧਾਨ ਜਸਵਿੰਦਰ ਸਿੰਘ ਸੱਗੂ (ਲੁਧਿਆਣਾ), ਆਲ ਵਿਸ਼ਵਕਰਮਾ ਰਾਮਗੜ੍ਹੀਆ ਫ਼ਾਊਂਡੇਸ਼ਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਮਰਦੀਪ ਸਿੰਘ ਧੰਜਲ (ਲੁਧਿਆਣਾ), ਹਰਪ੍ਰੀਤ ਸਿੰਘ, ਪ੍ਰਸ਼ਦੀਪ ਸਿੰਘ, ਬਲਦੇਵ ਸਿੰਘ ਮੱਲੀਆਂ, ਕਸ਼ਮੀਰ ਸਿੰਘ, ਸੁਖਮਿੰਦਰ ਸਿੰਘ, ਸਾਗਰ ਸਿੰਘ, ਜਰਨੈਲ ਸਿੰਘ ਅਤੇ ਸੁਖਵਿੰਦਰ ਸਿੰਘ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਤੇ ਮੰਤਰੀ ਕਿਸ ਨੂੰ ਬਣਾਈਏ, ਹੁਣ ਦਿੱਲੀ ਤੋਂ ਫੈਸਲੇ ਹੋਣ ਲੱਗੇ : ਸੁਖਬੀਰ ਬਾਦਲ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ