ਕੈਂਬ੍ਰਿਜ ਦੀ ਵਿਦਿਆਰਥਣ ਦਾ ਮਾਮਲਾ : 11ਵੀਂ ਦੇ 2 ਵਿਦਿਆਰਥੀਆਂ ''ਤੇ ਕੇਸ ਦਰਜ
Sunday, Feb 18, 2018 - 07:36 AM (IST)

ਜਲੰਧਰ, (ਮ੍ਰਿਦੁਲ ਸ਼ਰਮਾ)- ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੀ ਚੌਥੀ ਮੰਜ਼ਿਲ ਤੋਂ ਸ਼ੱਕੀ ਹਾਲਾਤ 'ਚ ਡਿੱਗੀ ਖੁਸ਼ੀ ਗੁਪਤਾ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ ਮੀਡੀਆ ਦੇ ਸਾਹਮਣੇ ਆ ਕੇ ਪਿਤਾ ਨਵੀਨ ਤੇ ਮਾਂ ਰੁਚੀ ਦੇ ਖੁਲਾਸਾ ਕਰਨ ਤੋਂ ਬਾਅਦ ਥਾਣਾ 7 ਦੀ ਪੁਲਸ ਐਕਟਿਵ ਹੋਈ। ਪੁਲਸ ਨੇ ਪਸਰੀਚਾ ਹਸਪਤਾਲ ਜਾ ਕੇ ਖੁਸ਼ੀ ਦੇ ਬਿਆਨ ਦਰਜ ਕਰ ਕੇ ਧਾਰਾ 306 ਅਤੇ ਜੁਵੇਨਾਈਲ ਐਕਟ ਦੇ ਤਹਿਤ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਏ. ਸੀ. ਪੀ. ਸਮੀਰ ਵਰਮਾ ਨੇ ਦੱਸਿਆ ਕਿ ਖੁਸ਼ੀ ਦੇ ਬਿਆਨਾਂ 'ਤੇ ਐੱਫ. ਆਈ. ਆਰ. ਦਰਜ ਕਰਕੇ ਮੁਲਜ਼ਮ ਕੈਂਬ੍ਰਿਜ ਸਕੂਲ ਦੇ ਪਲੱਸ-1 ਦੇ ਸਟੂਡੈਂਟ ਅਭੇ ਤੇ ਈਸ਼ਾਨ ਨੂੰ ਨਾਮਜ਼ਦ ਕੀਤਾ ਹੈ।
ਦੂਜੇ ਪਾਸੇ ਐੱਸ.ਐੱਚ. ਓ. -7 ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਮਾਮਲੇ ਵਿਚ ਉਹ ਕੁੱਝ ਨਹੀਂ ਕਹਿ ਸਕਦੇ। ਕਿਉਂ ਕਿ ਸਾਰਾ ਮਾਮਲਾ ਏ. ਡੀ. ਸੀ. ਪੀ. -2 ਡੀ. ਸੂਡਰ ਵਿਜੀ ਹੈਂਡਲ ਕਰ ਰਹੀ ਹੈ ਪਰ ਮਾਮਲਾ ਗੰਭੀਰ ਹੋਣ ਕਾਰਨ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਕੇਸ ਬਾਰੇ ਏ. ਡੀ. ਸੀ. ਪੀ.-2 ਨਾਲ ਗੱਲ ਨਹੀਂ ਹੋ ਸਕੀ।
ਸ਼ੱਕੀ ਸੁਸਾਈਡ ਨੋਟ ਦੀ ਹੋਵੇਗੀ ਫੌਰੈਂਸਿਕ ਜਾਂਚ, ਪਰਿਵਾਰ ਦਾ ਦਾਅਵਾ ਹੈਂਡ ਰਾਈਟਿੰਗ ਖੁਸ਼ੀ ਦੀ ਨਹੀਂ
ਇਕ ਪਾਸੇ ਜਿੱਥੇ ਪਿਛਲੇ 38 ਦਿਨਾਂ ਤੋਂ ਪੁਲਸ ਮਾਮਲੇ ਨੂੰ ਠੰਡੇ ਬਸਤੇ ਵਿਚ ਲੈ ਗਈ ਸੀ। ਉਥੇ ਅਚਾਨਕ ਪਰਿਵਾਰ ਦੇ ਲੋਕਾਂ ਵੱਲੋਂ ਪ੍ਰੈੱਸ ਕਾਨਫਰੰਸ ਕਰਨ ਨਾਲ ਮਾਮਲੇ ਵਿਚ ਨਵਾਂ ਮੋੜ ਆ ਗਿਆ। ਹੁਣ ਪੁਲਸ ਖੁਸ਼ੀ ਦੇ ਸੁਸਾਈਡ ਨੋਟ ਦੀ ਵੀ ਫੌਰੈਂਸਿਕ ਜਾਂਚ ਕਰਵਾਏਗੀ ਕਿਉਂਕਿ ਪਰਿਵਾਰ ਦੇ ਲੋਕਾਂ ਮੁਤਾਬਿਕ ਹੈਂਡ ਰਾਈਟਿੰਗ ਖੁਸ਼ੀ ਦੀ ਨਹੀਂ, ਕਿਸੇ ਹੋਰ ਦੀ ਹੈ।
ਕੇਸ ਚੱਲੇਗਾ ਜੁਵੇਨਾਈਲ ਦੇ ਹਿਸਾਬ ਨਾਲ : ਐੱਸ. ਐੱਚ. ਓ. ਬਰਾੜ
ਐੱਸ. ਐੱਚ. ਓ. ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਅਸੀਂ ਪਰਚਾ ਆਈ. ਪੀ. ਸੀ. ਦੀ ਧਾਰਾ 307 (ਹੱਤਿਆ ਦੀ ਕੋਸ਼ਿਸ਼), 354-ਡੀ (ਲੜਕੀ ਦਾ ਪਿੱਛਾ ਕਰਨਾ), ਆਈ. ਪੀ. ਸੀ. ਦੀ ਧਾਰਾ 66ਬੀ (ਟੈਕਨਾਲੋਜੀਕਲ ਡਾਟਾ ਨੂੰ ਚੋਰੀ ਕਰਨ) ਅਤੇ ਪੋਸਕੋ ਐਕਟ (ਬੱਚਿਆਂ ਨਾਲ ਸੈਕਸੁਅਲ ਹਰਾਸਮੈਂਟ ਦੇ ਖਿਲਾਫ) ਤਹਿਤ ਦਰਜ ਕੀਤੇ ਗਏ ਹਨ ਪਰ ਕੇਸ ਚੱਲੇਗਾ ਜੁਵੇਨਾਈਲ ਦੇ ਹਿਸਾਬ ਨਾਲ। ਕਿਉਂਕਿ ਕੇਸ 'ਚ ਪੀੜਤ ਖੁਸ਼ੀ ਦੇ ਨਾਲ-ਨਾਲ ਦੋਵੇਂ ਮੁਲਜ਼ਮਾਂ ਦੀ ਉਮਰ ਅਜੇ ਛੋਟੀ ਹੈ। ਇਹ ਮਾਮਲਾ ਹੁਣ ਕੋਰਟ 'ਚ ਵੀ ਪਹੁੰਚੇਗਾ ਤੇ ਕੇਸ ਜੁਵੇਨਾਈਲ ਕੋਰਟ 'ਚ ਚੱਲੇਗਾ ਕਿਉਂਕਿ ਤਿੰਨਾਂ ਦੀ ਉਮਰ ਬਾਲਗ ਨਹੀਂ ਹੈ।
ਮੁਲਜ਼ਮਾਂ ਦਾ ਪਰਿਵਾਰਿਕ ਪਿਛੋਕੜ ਜਾਣਨ ਲਈ ਸਕੂਲ ਤੋਂ ਰਿਕਾਰਡ ਕਢਵਾਇਆ ਜਾਵੇਗਾ : ਏ. ਸੀ. ਪੀ. ਸਮੀਰ ਵਰਮਾ
ਏ. ਸੀ. ਪੀ. ਸਮੀਰ ਵਰਮਾ ਨੇ ਦੱਸਿਆ ਕਿ ਪਿਤਾ ਨਵੀਨ ਗੁਪਤਾ ਵੱਲੋਂ ਸਕੂਲ ਦੇ ਪਲੱਸ -1 ਦੇ ਸਟੂਡੈਂਟ ਈਸ਼ਾਨ ਤੇ ਉਸਦੇ ਦੋਸਤ ਅਭੇ 'ਤੇ ਲਾਏ ਗਏ ਦੋਸ਼ਾਂ ਕਾਰਨ ਪੁਲਸ ਵਲੋਂ ਇਨ੍ਹਾਂ ਮੁਲਜ਼ਮਾਂ ਦੇ ਪਰਿਵਾਰਿਕ ਪਿਛੋਕੜ ਦੀ ਜਾਂਚ ਕੀਤੀ ਜਾਵੇਗੀ। ਦੋਵੇਂ ਨੌਜਵਾਨਾਂ ਦਾ ਪਰਿਵਾਰਿਕ ਪਿਛੋਕੜ ਜਾਨਣ ਲਈ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦਾ ਰਿਕਾਰਡ ਖੰਗਾਲਿਆ