ਚਾਈਲਡ ਰਾਈਟਸ ਕਮਿਸ਼ਨ ਦੀ ਟੀਮ ਜਲੰਧਰ 22 ਨੂੰ ਆਵੇਗੀ, ਜਾਂਚੇਗੀ ਕੈਂਬ੍ਰਿਜ ਸਕੂਲ ਦੀ ਭੂਮਿਕਾ

Wednesday, Feb 21, 2018 - 11:34 AM (IST)

ਚਾਈਲਡ ਰਾਈਟਸ ਕਮਿਸ਼ਨ ਦੀ ਟੀਮ ਜਲੰਧਰ 22 ਨੂੰ ਆਵੇਗੀ, ਜਾਂਚੇਗੀ ਕੈਂਬ੍ਰਿਜ ਸਕੂਲ ਦੀ ਭੂਮਿਕਾ

ਜਲੰਧਰ (ਮ੍ਰਿਦੁਲ ਸ਼ਰਮਾ)— ਕੈਂਬ੍ਰਿਜ ਸਕੂਲ ਦੀ ਚੌਥੀ ਮੰਜ਼ਿਲ ਤੋਂ ਖੁਸ਼ੀ ਦੇ ਸ਼ੱਕੀ ਹਾਲਾਤ ਵਿਚ ਡਿੱਗਣ ਦੇ ਮਾਮਲੇ ਵਿਚ ਚਾਈਲਡ ਰਾਈਟਸ ਕਮਿਸ਼ਨ ਦੀ ਟੀਮ 22 ਨੂੰ ਜਲੰਧਰ ਆ ਕੇ ਜਾਂਚ ਕਰੇਗੀ, ਜਿਸ ਵਿਚ ਸਕੂਲ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ। ਇਸ ਮਾਮਲੇ ਵਿਚ ਸੁਰੇਸ਼ ਕਾਲੀਆ ਨੇ ਕਿਹਾ ਕਿ ਸਾਡੀ ਚੰਡੀਗੜ੍ਹ ਵਿਚ ਮੀਟਿੰਗ ਹੋਈ ਸੀ, ਜਿਸ ਨੂੰ ਲੈ ਕੇ ਅਸੀਂ ਜਾਂਚ ਦੀ ਤਿਆਰੀ ਪੂਰੀ ਕਰ ਲਈ ਹੈ। ਹੁਣ ਜਲੰਧਰ ਆ ਕੇ ਦੋਸ਼ੀਆਂ ਅਤੇ ਪਰਿਵਾਰ ਵਾਲਿਆਂ ਅਤੇ ਸਕੂਲ ਨਾਲ ਗੱਲ ਕੀਤੀ ਜਾਵੇਗੀ। 
ਉਥੇ ਹੀ ਦੂਜੇ ਪਾਸੇ ਸੂਤਰਾਂ ਦੀ ਮੰਨੀਏ ਤਾਂ ਚਾਈਲਡ ਰਾਈਟਸ ਕਮਿਸ਼ਨ ਨੇ ਪੁਲਸ ਨੂੰ ਆਪਣੀ ਜਾਂਚ ਵਿਚ ਪਹਿਲਾਂ ਤੋਂ ਹੀ ਤਲਬ ਕਰ ਲਿਆ ਹੈ ਕਿਉਂਕਿ ਪੁਲਸ ਨੇ 38 ਦਿਨ ਤੱਕ ਜਾਂਚ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਸੀ। ਗੌਰ ਹੋਵੇ ਕਿ 10 ਜਨਵਰੀ ਦੀ ਦੁਪਹਿਰ ਨੂੰ ਕੈਂਬ੍ਰਿਜ ਸਕੂਲ ਦੀ ਚੌਥੀ ਮੰਜ਼ਿਲ ਤੋਂ ਸ਼ੱਕੀ ਹਾਲਾਤ 'ਚ ਖੁਸ਼ੀ ਡਿੱਗ ਗਈ ਸੀ ਅਤੇ ਉਸ ਕੋਲ ਇਕ ਨੋਟ ਮਿਲਿਆ ਸੀ, ਜਿਸ ਵਿਚ ਆਈ ਕੁਇਟ ਲਿਖਿਆ ਸੀ। ਘਟਨਾ ਨੂੰ ਲੈ ਕੇ ਪੁਲਸ ਪਹਿਲਾਂ ਸੁਸਾਈਡ ਮੰਨ ਰਹੀ ਸੀ ਪਰ ਬਾਅਦ ਵਿਚ ਖੁਸ਼ੀ ਦੇ ਹੋਸ਼ ਵਿਚ ਆਉਣ 'ਤੇ ਨਵਾਂ ਮੋੜ ਉਦੋਂ ਆਇਆ ਜਦੋਂ 11ਵੀਂ ਦੇ ਦੋ ਵਿਦਿਆਰਥੀਆਂ ਅਭੈ ਅਤੇ ਇਸ਼ਾਂਤ ਦਾ ਨਾਂ ਸਾਹਮਣੇ ਆਇਆ।


Related News