ਇਨਸਾਨੀਅਤ ਹੋਈ ਸ਼ਰਮਸਾਰ, ਵੱਛੇ ਨੂੰ ਇੱਟਾਂ ਮਾਰ-ਮਾਰ ਕੀਤਾ ਅੱਧਮਰਿਆ (ਵੀਡੀਓ)

Monday, Jun 25, 2018 - 09:50 AM (IST)

ਤਰਨਤਾਰਨ (ਬਿਊਰੋ) - ਤਰਨਤਾਰਨ ਦੇ ਦੁਸਹਿਰਾ ਗਰਾਊਂਡ ਨੇੜੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਦੋ ਨੌਜਵਾਨਾਂ ਨੇ ਇਕ ਵੱਛੇ ਦੇ ਇੱਟਾ-ਰੋੜੇ ਮਾਰ-ਮਾਰ ਕੇ ਉਸ ਨੂੰ ਅਧਮਰਿਆ ਕਰ ਦਿੱਤਾ। ਅਜਿਹਾ ਕਰਦੇ ਹੋਏ ਜਦੋਂ ਲੋਕਾਂ ਨੇ ਦੇਖਿਆ ਤਾਂ ਉਨ੍ਹਾਂ ਨੇ ਦੋਹਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਤੇ ਦੁਸਹਿਰਾ ਗਰਾਊਂਡ ਦੇ ਗੇਟ ਨਾਲ ਬੰਨ੍ਹ ਦਿੱਤਾ। 
ਇਸ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਪੁਲਸ ਨੇ ਵੱਛੇ ਨੂੰ ਪਾਣੀ ਪਿਲਾ ਕੇ ਉਸ ਦੀ ਹਾਲਤ ਨੂੰ ਠੀਕ ਕੀਤਾ। ਉੱਧਰ ਇਨ੍ਹਾਂ ਨੌਜਵਾਨਾਂ ਦੀ ਮਾਂ ਨੂੰ ਉਨ੍ਹਾਂ ਦੇ ਅਜਿਹਾ ਕਰਨ ਦੇ ਬਾਰੇ ਪਤਾ ਲੱਗਾ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਦੇ ਮੁੰਡਿਆਂ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਇਸ ਮੌਕੇ ਏ. ਐੱਸ. ਆਈ. ਜਗਬੰਸ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਕੋਈ ਕਾਰਵਾਈ ਕਰਨਗੇ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਤਰਨਤਾਰਨ 'ਚ ਗਊਆਂ ਤੇ ਵੱਛੇ ਸੜਕਾਂ 'ਤੇ ਘੁੰਮਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਲਈ ਗਊਸ਼ਾਲਾ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਨਾ ਆ ਸਕਣ।


Related News