'ਕੈਗ' ਵਲੋਂ ਸਕਾਲਰਸ਼ਿਪ ਦੇ ਘੋਟਾਲਿਆਂ ਦਾ ਪਰਦਾਫਾਸ਼

08/25/2018 3:34:46 PM

ਚੰਡੀਗੜ੍ਹ : ਪੰਜਾਬ 'ਚ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲਣ ਵਾਲੇ ਸਕਾਲਰਸ਼ਿਪ 'ਚ ਘਪਲੇਬਾਜ਼ੀ ਦਾ ਗੋਰਖਧੰਦੇ ਦਾ ਕੰਪਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ (ਕੈਗ) ਵਲੋਂ ਪਰਦਾਫਾਸ਼ ਕੀਤਾ ਗਿਆ ਹੈ। ਇਹ ਆਡਿਟ ਰਿਪੋਰਟ ਨੰਬਰ 12 ਲੋਕ ਸਭਾ 'ਚ ਪੇਸ਼ ਕੀਤੀ ਗਈ। ਕੈਗ ਮੁਤਾਬਕ ਅਪ੍ਰੈਲ, 2012 ਤੋਂ ਮਾਰਚ 2017 ਤੱਕ ਪੰਜਾਬ ਦੇ 6 ਜ਼ਿਲਿਆਂ ਦੇ ਵਿੱਦਿਅਕ ਸੰਸਥਾਵਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਕਰਵਾਈ ਸੀ, ਜਿਸ 'ਚ 15.63 ਕਰੋੜ ਰੁਪਏ ਦੀ ਹੇਰਾਫੇਰੀ ਦਾ ਖੁਲਾਸਾ ਹੋਇਆ ਹੈ। ਪੰਜਾਬ ਸਮੇਤ 5 ਸੂਬਿਆਂ ਦੇ ਐੱਸ. ਸੀ. ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ 'ਚ ਵੱਡਾ ਘੋਟਾਲਾ ਹੋਆ ਹੈ। ਪੰਜਾਬ 'ਚ 6.29 ਲੱਖ ਸਕਾਲਰਸ਼ਿਪ ਦੇ ਦਾਅਵਿਆਂ 'ਚ 3275 ਵਿਦਿਆਰਥੀਆਂ ਦੇ ਨਾਵਾਂ 'ਤੇ ਕਾਗਜ਼ਾਂ 'ਚ ਇਕ ਤੋਂ ਵਧੇਰੇ ਵਾਰ ਵਿੱਦਿਅਕ ਸੰਸਥਾਵਾਂ ਨੂੰ ਸਕਾਲਰਸ਼ਿਪ ਦੀ ਰਕਮ ਹੜੱਪੀ ਹੈ। ਹੋਰ ਤਾਂ ਹੋਰ ਸਰਕਾਰ ਕੋਲੋਂ ਵੀ ਸਕਾਲਰਸ਼ਿਪ ਦੀਆਂ ਰਕਮਾਂ ਹਾਸਲ ਕੀਤੀਆਂ, ਜੋ ਉਨ੍ਹਾਂ ਨੇ ਐੱਸ. ਸੀ. ਵਿਦਿਆਰਥੀਆਂ ਨੂੰ ਵਾਪਸ ਨਹੀਂ ਕੀਤੀਆਂ।


Related News