ਆੜ੍ਹਤੀਆਂ ਤੇ ਕਿਸਾਨਾਂ ''ਚ ਨਹੁੰ-ਮਾਸ ਦਾ ਰਿਸ਼ਤਾ : ਧਰਮਸੌਤ

01/16/2018 10:58:19 AM

ਨਾਭਾ (ਜੈਨ)-ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਇਥੇ ਨਵੀਂ ਅਨਾਜ ਮੰਡੀ ਦੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਲਾਲ ਗੁਪਤਾ (ਅਗੌਲ) ਦੀ ਅਗਵਾਈ ਹੇਠ ਆਯੋਜਿਤ ਪ੍ਰਭਾਵਸ਼ਾਲੀ ਸਮਾਗਮ ਵਿਚ ਕਿਹਾ ਕਿ ਆੜ੍ਹਤੀਆਂ ਤੇ ਕਿਸਾਨਾਂ ਵਿਚਕਾਰ ਨਹੁੰ-ਮਾਸ ਦਾ ਰਿਸ਼ਤਾ ਹੈ। ਆੜ੍ਹਤੀਏ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਹਨ। ਕਿਸਾਨ ਦੇਸ਼ ਲਈ ਅੰਨ ਭੰਡਾਰ ਪੈਦਾ ਕਰ ਕੇ ਹਰੇਕ ਵਰਗ ਵਿਚ ਖੁਸ਼ਹਾਲੀ ਲਿਆਉਂਦਾ ਹੈ। ਉਨ੍ਹਾਂ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਪ੍ਰਕਾਸ਼ਿਤ ਡਾਇਰੈਕਟਰੀ ਵੀ ਰਿਲੀਜ਼ ਕੀਤੀ।   
ਇਸ ਮੌਕੇ ਪ੍ਰਧਾਨ ਜੀਵਨ ਲਾਲ ਗੁਪਤਾ, ਵਿੱਤ ਸਕੱਤਰ ਸੁਰਿੰਦਰ ਸਿੰਗਲਾ, ਉਪ-ਪ੍ਰਧਾਨ ਸੁਰਿੰਦਰ ਗੁਪਤਾ, ਗੋਰਾ ਲਾਲ ਗਰਗ, ਦੀਪਕ ਗੁਪਤਾ, ਦੀਪਕ ਗਰਗ, ਹਿਮਾਂਸ਼ੂ ਗਰਗ, ਸਿਕੰਦਰ ਸਿੰਘ ਢੀਂਡਸਾ, ਸੁਖਵੰਤ ਸਿੰਘ ਕੌਲ, ਦਿਪਾਂਸ਼ੂ ਗਰਗ, ਕ੍ਰਿਸ਼ਨ ਬਾਂਸਲ (ਪੱਪਾ), ਸੁਰਜੀਤ ਸਿੰਘ, ਵਿਨੇ ਗੁਪਤਾ ਤੇ ਹੋਰ ਆੜ੍ਹਤੀਏ ਆਗੂ ਵੀ ਹਾਜ਼ਰ ਸਨ। ਉਨ੍ਹਾਂ ਧਰਮਸੌਤ ਦਾ ਸਨਮਾਨ ਕਰਦਿਆਂ ਕਿਹਾ ਕਿ ਐਤਕੀਂ ਜੀਵਨ ਗੁਪਤਾ ਦੀ ਅਗਵਾਈ ਹੇਠ ਨਵੀਂ ਅਨਾਜ ਮੰਡੀ ਵਿਚ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਈ। ਇਸ ਕਾਰਨ ਆੜ੍ਹਤੀਆ, ਕਿਸਾਨ ਤੇ ਪੱਲੇਦਾਰ ਹਰੇਕ ਵਰਗ ਖੁਸ਼ ਨਜ਼ਰ ਆ ਰਿਹਾ ਹੈ।


Related News