ਕੈਬਨਿਟ ਮੰਤਰੀ ਰੈਂਕ ''ਤੇ ਮਿੱਤਲ ਵਲੋਂ ਤਨਖਾਹ ਲੈਣ ਤੋਂ ਇੰਨਕਾਰ
Friday, Oct 11, 2019 - 09:23 PM (IST)
ਹੁਸ਼ਿਆਰਪੁਰ,(ਅਸ਼ਵਨੀ ਕਪੂਰ) : ਦੇਸ਼ ਦੀ ਪ੍ਰਸਿੱਧ ਉਦਯੋਗਿਕ ਸੰਸਥਾ ਸੋਨਾਲੀਕਾ ਗਰੁਪ ਆਫ਼ ਇੰਡਸਟਰੀਜ਼ ਦੇ ਵਾਈਸ ਚੇਅਰਮੈਨ ਅੰਮ੍ਰਿਤ ਸਾਗਰ ਮਿੱਤਲ, ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਕੁੱਝ ਸਮਾਂ ਪਹਿਲਾਂ ਪੰਜਾਬ ਪਲੈਨਿੰਗ ਬੋਰਡ ਦਾ ਵਾਈਸ ਚੇਅਰਮੈਨ (ਕੈਬਨਿਟ ਰੈਂਕ ਮੰਤਰੀ) ਨਿਯੁਕਤ ਕੀਤਾ ਸੀ, ਨੇ ਪਲੈਨਿੰਗ ਬੋਰਡ ਦੇ ਵਾਈਸ ਚੇਅਰਮੈਨ ਵਜੋਂ ਤਨਖਾਹ ਨਹੀਂ ਲੈਣ ਦਾ ਫੈਸਲਾ ਕੀਤਾ ਹੈ । ਮਿੱਤਲ ਨੇ ਇਸ ਸਬੰਧ 'ਚ ਪੰਜਾਬ ਦੇ ਯੋਜਨਾ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਇਕ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਪੰਜਾਬ ਸਰਕਾਰ ਦੁਆਰਾ ਦਿੱਤੀ ਜਾਣ ਵਾਲੀ ਮਾਸਿਕ ਤਨਖਾਹ ਤੇ ਹੋਰ ਭੱਤੇ ਨਹੀਂ ਲੈਣਗੇ। ਮਿੱਤਲ ਨੇ ਪਲੈਨਿੰਗ ਬੋਰਡ ਦੇ ਚੇਅਰਮੈਨ ਦੇ ਤੌਰ 'ਤੇ ਚੰਡੀਗੜ੍ਹ 'ਚ ਮਿਲਣ ਵਾਲੇ ਸਰਕਾਰੀ ਘਰ ਦੀ ਸਹੂਲਤ ਵੀ ਨਹੀਂ ਲੈਣ ਦਾ ਫੈਸਲਾ ਕੀਤਾ ਹੈ।
ਦੱਸਣਯੋਗ ਹੈ ਕਿ ਪੰਜਾਬ ਪਲੈਨਿੰਗ ਬੋਰਡ ਦੇ ਵਾਈਸ ਚੇਅਰਮੈਨ ਦੀ ਤਨਖਾਹ ਤੇ ਭੱਤੇ ਦੇ ਤੌਰ 'ਤੇ ਲਗਭਗ 3 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਨਿਯਮ ਹੈ। ਮਿੱਤਲ ਦੇ ਇਸ ਫ਼ੈਸਲੇ ਦੀ ਸਾਰੇ ਵਰਗਾਂ ਦੁਆਰਾ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।