ਕੈਬਨਿਟ ਮੰਤਰੀ ਵੱਲੋਂ ਮਾਰਕਫੈੱਡ ਦਾ ਅਤਿ-ਆਧੁਨਿਕ ਕੈਟਲਫੀਡ ਪਲਾਂਟ ਲੋਕ ਅਰਪਿਤ

Thursday, Jul 09, 2020 - 02:08 AM (IST)

ਕਪੂਰਥਲਾ,(ਮਹਾਜਨ)- ਸਹਿਕਾਰਤਾ ਤੇ ਜੇਲਾਂ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਮਾਰਕਫੈੱਡ ਦੇ ਆਧੁਨਿਕ ਕੈਟਲਫੀਡ ਅਤੇ ਅਲਾਇਡ ਇੰਡਸਟ੍ਰੀਜ਼ ਪਲਾਂਟ ਕਪੂਰਥਲਾ ਨੂੰ ਮਾਰਕਫੈੱਡ ਚੰਡੀਗਡ਼੍ਹ ਤੋਂ ਵਰਚੂਅਲ ਪ੍ਰਣਾਲੀ ਰਾਹੀਂ ਲੋਕਾਂ ਨੂੰ ਸਮਰਪਿਤ ਕੀਤਾ। ਸੁਖਜਿੰਦਰ ਸਿੰਘ ਰੰਧਾਵਾ ਨੇ ਲਾਕਡਾਊਨ ਵਿਚ ਮਾਰਕਫੈੱਡ ਵੱਲੋਂ ਕੀਤੀ ਗਈ ਇਸ ਵਪਾਰਕ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਸ਼ੂ ਪਾਲਣ ਖੇਤਰ ਖੇਤਰ ਵਿਚ ਅਜਿਹੇ ਅਤਿ-ਆਧੁਨਿਕ ਪਲਾਂਟ ਦੀ ਬੇਹੱਦ ਲੋਡ਼ ਸੀ, ਜੋ ਇਕ ਸੰਤੁਲਿਤ ਪਸ਼ੂ ਖ਼ੁਰਾਕ ਤਿਆਰ ਕਰ ਸਕੇ। ਉਨ੍ਹਾਂ ਮਾਰਕਫੈੱਡ ਵੱਲੋਂ ਕਪੂਰਥਲਾ ਪਲਾਂਟ ਦੇ ਆਧਾਰ ’ਤੇ ਇਕ ਹੋਰ ਪਲਾਂਟ ਗਿੱਦਡ਼ਬਾਹਾ ਵਿਖੇ ਵੀ ਲਗਾਏ ਜਾਣ ਦੀ ਇੱਛਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਸ ਪਲਾਂਟ ਨਾਲ ਦੁਆਬਾ ਖੇਤਰ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਵੱਡਾ ਲਾਭ ਹੋਵੇਗਾ।

ਮਾਰਕਫੈੱਡ ਦੇ ਪ੍ਰਬੰਧਕ ਨਿਰਦੇਸ਼ਕ ਵਰੁਣ ਰੂਜਮ ਨੇ ਪਲਾਂਟ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣੂ ਕਰਵਾਇਆ। ਇਸ ਦੌਰਾਨ ਉਨ੍ਹਾਂ ਇਸੇ ਮਹੀਨੇ ਕੈਟਲ ਫੀਡ ਖ਼ਰੀਦ ਉੱਪਰ ਸ਼ੁਰੂ ਕੀਤੀ ਜਾਣ ਵਾਲੀ ਇਨਾਮੀ ਸਕੀਮ ਬਾਰੇ ਵੀ ਜਾਣੂ ਕਰਵਾਇਆ। ਮਾਰਕਫੈੱਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਵੱਲੋਂ ਮੰਤਰੀ ਸਾਹਿਬ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਮਾਰਕਫੈੱਡ ਕਪੂਰਥਲਾ ਦੇ ਜਨਰਲ ਮੈਨੇਜਰ ਰਾਜਸ਼ੇਰ ਸਿੰਘ ਛੀਨਾ ਨੇ ਦੱਸਿਆ ਕਿ ਕਪੂਰਥਲਾ ਦੇ ਇਸ ਅਤਿ-ਆਧੁਨਿਕ ਪਲਾਂਟ ਨਾਲ ਦੁਆਬਾ ਖੇਤਰ ਦੇ ਮੱਕੀ ਅਤੇ ਸਰ੍ਹੋਂ ਉਤਪਾਦਕ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ। ਇਸ ਮੌਕੇ ਮਾਰਕਫੈੱਡ ਕਪੂਰਥਲਾ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

ਇਸ ਮੌਕੇ ਵਿਸ਼ੇਸ਼ ਮੁੱਖ ਸਕੱਤਰ ਸਹਿਕਾਰਤਾ ਕਲਪਨਾ ਮਿੱਤਲ ਬਰੂਆ, ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਵਿਕਾਸ ਗਰਗ, ਚੇਅਰਮੈਨ ਮਾਰਕਫੈੱਡ ਅਮਰਜੀਤ ਸਿੰਘ ਸਮਰਾ, ਪ੍ਰਬੰਧਕ ਨਿਰਦੇਸ਼ਕ ਮਾਰਕਫੈੱਡ ਵਰੁਣ ਰੂਜਮ, ਏ. ਐੱਮ. ਡੀ. (ਜੀ) ਮਾਰਕਫੈੱਡ ਰਾਹੁਲ ਗੁਪਤਾ ਅਤੇ ਬੋਰਡ ਦੇ ਸਮੂਹ ਮੈਂਬਰ ਮੌਜੂਦ ਸਨ।


Bharat Thapa

Content Editor

Related News