ਗੁਜਰਾਤ ਚੋਣਾਂ ''ਚ ਕਾਂਗਰਸ ਲਈ ਚੋਣ ਪ੍ਰਚਾਰ ਕਰਨਗੇ ਕੈਬਨਿਟ ਮੰਤਰੀ ਧਰਮਸੌਤ

Wednesday, Dec 06, 2017 - 09:51 AM (IST)

ਗੁਜਰਾਤ ਚੋਣਾਂ ''ਚ ਕਾਂਗਰਸ ਲਈ ਚੋਣ ਪ੍ਰਚਾਰ ਕਰਨਗੇ ਕੈਬਨਿਟ ਮੰਤਰੀ ਧਰਮਸੌਤ


ਚੰਡੀਗੜ (ਕਮਲ) - ਪੰਜਾਬ ਦੇ ਜੰਗਲਾਤ, ਪ੍ਰਿੰਟਿੰਗ ਤੇ ਸਟੇਸ਼ਨਰੀ ਅਤੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਪਾਰਟੀ ਹਾਈਕਮਾਨ ਵਲੋਂ ਗੁਜਰਾਤ ਦੀਆਂ ਦੂਜੇ ਗੇੜ ਦੀਆਂ ਚੋਣਾਂ ਵਿਚ ਬਤੌਰ ਆਬਜ਼ਰਵਰ ਤੇ ਪ੍ਰਚਾਰਕ ਡਿਊਟੀ ਲਾਈ ਗਈ ਹੈ। ਧਰਮਸੌਤ ਅਹਿਮਦਾਬਾਦ ਨਜ਼ਦੀਕ ਨੀਕੋਲ ਇਲਾਕੇ ਵਿਚ ਗੁਜਰਾਤ ਦੇ ਲੋਕਾਂ ਨੂੰ ਪਾਰਟੀ ਦੇ ਹੱਕ ਵਿਚ ਭੁਗਤਣ ਲਈ ਪ੍ਰਚਾਰ ਕਰਨ ਦੇ ਨਾਲ-ਨਾਲ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਚੋਣ ਰਣਨੀਤੀ ਤਿਆਰ ਕਰਨਗੇ। ਇਸ ਤੋਂ ਪਹਿਲਾਂ ਵੀ ਧਰਮਸੌਤ ਦੀ ਰਾਜਸਥਾਨ ਅਤੇ ਹਰਿਆਣਾ 'ਚ ਟਿਕਟਾਂ ਦੀ ਵੰਡ ਅਤੇ ਚੋਣਾਂ ਦੌਰਾਨ ਬਤੌਰ ਆਬਜ਼ਰਵਰ ਡਿਊਟੀ ਲਾਈ ਗਈ ਸੀ।  ਇਸ ਸਬੰਧੀ ਗੱਲਬਾਤ ਕਰਦੇ ਹੋਏ ਧਰਮਸੌਤ ਨੇ ਕਿਹਾ ਕਿ ਉਹ ਅੱਜ ਹੀ ਗੁਜਰਾਤ ਵਿਖੇ ਚੋਣ ਪ੍ਰਚਾਰ ਲਈ ਰਵਾਨਾ ਹੋ ਰਹੇ ਹਨ ਅਤੇ ਪਾਰਟੀ ਹਾਈਕਮਾਨ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਈਮਾਨਦਾਰੀ ਨਾਲ ਨਿਭਾਉਂਦੇ ਹੋਏ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਇਕ ਕਰ ਦੇਣਗੇ।


Related News